ਕੈਨੇਡਾ ਦੇ ਬਰੈਂਪਟਨ ’ਚ ਭਾਜਪਾ ਦੇ ਹਮਾਇਤੀਆਂ ਦਾ ਵਿਰੋਧ ਕਿਸਾਨਾਂ ਦੇ ਹੱਕ ’ਚ ਹੋਇਆ ਰੋਸ ਪ੍ਰਦਰਸ਼ਨ

ਨਿਊਯਾਰਕ/ ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿਖੇਂ ਭਾਰਤੀ ਮੂਲ ਦੇ ਕੁਝ ਨੋਜਵਾਨਾ ਨੂੰ ਪਤਾ ਲੱਗਾ ਕਿ ਇੱਥੇ ਕੁਝ ਮੋਦੀ ਭਗਤ ਮੋਦੀ ਦੇ ਹੱਕ ਚ’ ਰੈਲੀ ਕੱਢ ਰਹੇ ਹਨ ਬਹੁਤ ਸਾਰੇ ਨੋਜਵਾਨ ਉਸ ਥਾਂ ਓਥੇ ਪੁੱਜ ਗਏ ਅਤੇ ਮੋਦੀ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ਚ’ ਰੋਸ ਪ੍ਰਦਰਸ਼ਨ ਕੀਤਾ। ਇਸ ਤੋ ਪਹਿਲਾ ਵੈਨਕੂਵਰ ਅਮਰੀਕਾ ਦੇ ਕੈਲੀਫੋਰਨੀਆ ਤੇ ਸਿਆਟਲ ਵਿੱਚ ਵੀ ਹੋ ਚੁੱਕਾ ਹੈ। ਭਾਰਤੀ ਮੂਲ ਦੇ ਨੋਜਵਾਨਾ ਨੇ ਕਿਸਾਨਾਂ ਦੇ ਹੱਕ ਚ’ ਹਾਅ ਦਾ ਨਾਅਰਾ ਮਾਰਦੇ ਹੋਏ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਕਿਸਾਨੀ ਬਿਲਾਂ ਦੇ ਹਿਮਾਇਤੀਆਂ ਵੱਲੋ ਕੀਤੀਆਂ ਜਾ ਰਹੀਆਂ ਕਾਰ ਰੈਲੀਆਂ ਜਾ ਰੋਡ ਸ਼ੋਅ ਦਾ ਕਿਸਾਨੀ ਬਿਲਾਂ ਦੇ ਵਿਰੋਧੀਆਂ ਵੱਲੋ ਵਿਰੋਧ ਕੀਤਾ ਗਿਆ ਹੈ। ਖੇਤੀਬਾੜੀ ਬਿਲਾਂ ਦੇ ਹਿਮਾਇਤੀਆਂ ਵੱਲੋ ਛੋਟੇ -ਛੋਟੇ ਗਰੁੱਪਾ ਵਿੱਚ ਇੱਕਠ ਕੀਤਾ ਗਿਆ ਸੀ ਜੋ ਕਾਰ ਰੈਲੀਆਂ ਦੇ ਰੂਪ ਵਿੱਚ ਸੀ ਇਸ ਬਾਰੇ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਪਰ ਪਤਾ ਲੱਗਣ ਤੇ ਬਿਲਾਂ ਦੇ ਵਿਰੋਧੀਆਂ ਵੱਲੋ ਵੀ ਬਿਲਾਂ ਦੇ ਖਿਲਾਫ ਨਾਅਰੇਬਾਜ਼ੀ ਤੇ ਇਨ੍ਹਾਂ ਰੈਲੀਆਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾ ਹਨ।

Install Punjabi Akhbar App

Install
×