
ਨਿਊਯਾਰਕ/ਟੋਰਾਂਟੋ -ਅੱਜ ਕੈਨੇਡਾ ਦੇ ਮਸ਼ਹੂਰ ਸਹਿਰ ਬਰੈਂਪਟਨ ਵਿੱਚ ਸਟੀਲ ਅਤੇ ਹਾਈਵੇ ਟੈਨ ਵਿਖੇ ਅਜ ਜ਼ੋਰਦਾਰ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਨੋਜਵਾਨ ਯੂਥ ਤੋਂ ਇਲਾਵਾ ਬੱਚੇ ਬੀਬੀਆ ਬਜੁਰਗਾ ਨੇ ਹਿੱਸਾ ਲਿਆ ਵੱਖ ਵੱਖ ਬੁਲਾਰਿਆਂ ਤੋ ਇਲਾਵਾ ਗਾਇਕ ਹਰਪ੍ਰੀਤ ਰੰਧਾਵਾ ਪੁਸ਼ਪਿੰਦਰ ਸੰਧੂ, ਸੋਢੀ ਨਾਗਰਾ,ਕੁਲਵਿੰਦਰ ਬਿਨਿੰਗ, ਗੁਰਪ੍ਰੀਤ ਮਾਨ, ਜਗਤਾਰ ਰਾਓਕੇ ਸਾਹਿਬ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕੇ ਮੋਦੀ ਸਰਕਾਰ ਵੱਲੋ ਜਾਰੀ ਕੀਤੇ ਗੲੇ ੲਿਹ ਕਾਲੇ ਕ਼ਾਨੂਨ ਜੋ ਕਿ ਕਿਸਾਨਾਂ ਖਿਲਾਫ ਹਨ ਕਿਸਾਨ ਵਿਰੋਧੀ ਬਿੱਲਾ ਨੂੰ ਮੋਦੀ ਸਰਕਾਰ ਤੁਰੰਤ ਰੱਦ ਕਰੇ ਹੁਣ ਅਸੀ ੲਿਹ ਬਿੱਲਾ ਨੂੰ ਰੱਦ ਕਰਵਾਕੇ ਹੀ ਰਹਾਂਗੇ ਹਰਪ੍ਰੀਤ ਰੰਧਾਵਾ ਨੇ ਐਨ ਆਰ ਆਈ ਵੀਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾ ਸਿੱਧੇ ਤੋਰ ਤੇ ਪੈਸੇ ਭੇਜਣ ਦੀ ਬਿਜਾਏ ਆਪਣੇ ਆਪਣੇ ਪਿੰਡਾਂ ਸਹਿਰਾਂ ਕਸਬਿਆਂ ਵਾਲਿਆਂ ਦੀ ਮਾਲੀ ਮਦਦ ਕਰੀਏ ਕੇ ਤੁਸੀਂ ਦਿਲੀ ਵਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਉਸ ਦਾ ਸਾਰਾ ਖਰਚਾ ਅਸੀਂ ਕਰਾਂਗੇ ।ਇਸ ਮੌਕੇ ਤੇ ਸੰਗਤਾਂ ਵੱਲੋਂ ਚਾਹ ਦਾ ਲੰਗਰ ਸਾਰਾ ਦਿਨ ਚਲਦਾ ਰਿਹਾ ਪ੍ਰਬੰਧਕਾਂ ਵਲੋਂ ਆਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ|