ਮੋਦੀ ਦਾ ਪੁਤਲਾ ਫੂਕ,ਕੇ ਭੁਲੱਥ ਦੇ ਕਾਂਗਰਸੀਆ ਨੇ ਕੱਢੀ ਭੜਾਸ , ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜੀ 

IMG_1665
ਨਿਊਯਾਰਕ/ ਭੁਲੱਥ — ਬੀਤੇ ਦਿਨ ਕਸਬਾ ਭੁਲੱਥ ਦੇ ਕਾਂਗਰਸੀਆਂ ਨੇ  ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ,ਚ ਕੀਤੇ ਬੇਿਤਹਾਸ਼ਾ ਵਾਧੇ ਖਿਲਾਫ  ਹਲਕਾ ਭੁਲੱਥ ਦੇ ਕਾਂਗਰਸੀ ਕੌਂਸਲਰਾਂ ਅਤੇ ਵਰਕਰਾਂ ਨੇ ਭੁਲੱਥ ਚੌਕ ਵਿੱਚ ਭਾਰੀ ਰੋਸ ਮੁਜਾਹਰਾ ਕੀਤਾ ਤੇ ਕੇਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕਰਦਿਆਂ ਮੋਦੀ ਦਾ ਪੁਤਲਾ ਸਾੜਿਆ,ਤੇ ਸਿਆਪਾ ਕੀਤਾ  ਦੁੱਖੀ ਲੋਕਾਂ ਸਮੇਤ ਇਸ ਸਮੇ ਕੌਂਸਲਰ ਲਕਸ਼ ਚੌਧਰੀ ਨੇ ਸੰਬੋਧਨ ਕਰਦਿਆਂ ਆਖਿਆ ਕਿ 10 ਸਾਲਾਂ ਕਾਂਗਰਸ ਰਾਜ ਸਮੇਂ ਪ੍ਰਧਾਨ  ਮੰਤਰੀ ਡਾ  ਮਨਮੋਹਨ ਸਿੰਘ ਨੇ ਕੀਮਤਾਂ ਨੂੰ ਆਪਣੀ ਸੂਝ ਬੂਝ ਨਾਲ ਸਥਿਰ ਰੱਖਿਆ ਸੀ  ਪ੍ਰੰਤੂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੇ ਚਾਰ ਸਾਲਾ ਦੇ ਰਾਜ ਵਿੱਚ ਹਰ ਖੇਤਰ ,ਚ ਵੱਧੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਉਹਨਾਂ ਆਖਿਆ ਕਿ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਮੱਧ ਵਰਗੀ ਲੋਕਾਂ, ਕਿਸਾਨਾਂ, ਟਰਾਂਸਪੋਟਰਾਂ ਦੀ ਪਹੁੰਚ ਮੁਤਾਬਿਕ ਹੋਣੀਆ  ਚਾਹੀਦੀਆਂ ਹਨ ਉਹਨਾਂ ਆਖਿਆ ਕਿ ਅਗਰ ਸਰਕਾਰ ਨੇ ਕੀਮਤਾਂ ,ਚ ਕਮੀ ਨਾ ਕੀਤੀ ਤਾਂ ਕਾਂਗਰਸ ਦੇਸ਼ ਵਿਆਪੀ ਬਹੁਤ ਵੱਡਾ ਅੰਦੋਲਨ ਕਰੇਗੀ।
ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ  ਸ਼੍ਰੀ ਵੇਦ ਪ੍ਰਕਾਸ਼ ਖੁਰਾਣਾ, ਕੌਂਸਲਰ ਨਰੇਸ਼ ਕੁਮਾਰ  ਸਹਿਗਲ, ਕੌਂਸਲਰ ਰਮਨ ਬੱਬਰ ਸਪੁੱਤਰ ਸਾਬਕਾ ਕੌਸਲਰ ਕ੍ਰਿਸ਼ਨ ਲਾਲ ਬੱਬਰ ਕੌਂਸਲਰ ਲਕਸ਼ ਚੌਧਰੀ, ਕੌਂਸਲਰ ਸੂਰਜ ,ਕੌਂਸਲਰ ਜਸਵੰਤ ਭੋਲਾ  ਤੋਂ ਇਲਾਵਾ ਕਾਂਗਰਸੀ ਆਗੂ  ਤਿਲਕ ਰਾਜ ਸੱਭਰਵਾਲ, ਕੁਲਦੀਪ ਸਿੰਘ ਪੰਡੋਰੀ ਸਾਬਕਾ ਸਰਪੰਚ ,ਅਸ਼ਵਨੀ ਚਾਵਲਾ,ਡਾ.ਸੁਰਿੰਦਰ ਕੱਕੜ, ਸੁਰਿੰਦਰ ਦਾਤਾ, ਬਾਬਾ ਦੀਪੂ ,ਅਤੇ ਠਾਕੁਰ ਨਰਾਇਣ ਵੀ ਸਾਮਿਲ ਸਨ ।