ਪੰਜਾਬੀ ਨੂੰ ਮਾਈਨਰ ਵਿਸ਼ੇ `ਚ ਰੱਖਣ ਖਿਲਾਫ ਸਾਹਿਤਕਾਰਾਂ ਨੇ ਜਤਾਇਆ ਭਾਰੀ ਰੋਸ

ਰਈਆ —ਸੈਂਟਰਲ ਬੋਰਡ ਆਫ ਸੈਕੰਡਰੀ ਐਜੂੂਕੇਸ਼ਨ ਵਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ੇ ਵਿਚ ਰਖਣ ਦੇ ਫੈਸਲੇ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰਨਾਂ ਸਾਹਿੱਤਕ ਸਭਾਵਾਂ ਦੇ„ਪੰਜਾਬੀ ਸਾਹਿਤਕਾਰਾਂ ਨੇ ਜੰਮ ਕੇ ਨਿਖੇਧੀ ਕੀਤੀ ਹੈ । ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਇਕੱਤਰਤਾ ਮੌਕੇ ਹਾਜਰ ਲੇਖਕਾਂ ਨੇ ਇਸ ਫੈਸਲੇ ਨੂੰ ਅਜੋਕੀ ਨੌਜਵਾਨ ਪੀੜ੍ਹੀ ਦੇ ਪੰਜਾਬੀ ਪੜ੍ਹਨ ਲਿਖਣ ਦੇ ਅਧਿਕਾਰਾਂ ਦੇ ਉਲਟ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਸਿਖਿਆ ਪੱਖੋਂ ਵਿਕਾਸਸ਼ੀਲ ਮੁਲਕਾਂ ਵਿਚ ਮਾਤ ਭਾਸ਼ਾ ਨੂੰ ਮਾਧਿਅਮ ਅਤੇ ਮੁੱਖ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ ਜਦਕਿ ਭਾਰਤ ਅੰਦਰ ਭਾਰਤੀ ਭਾਸ਼ਾਵਾਂ ਨੂੰ ਪੜ੍ਹਨ ਲਿਖਣ ਦੇ ਮਾਮਲੇ ਵਿੱਚ ਹਮੇਸ਼ਾਂ ਅਣਗੌਲਿਆ ਕੀਤਾ ਜਾਂਦਾ ਹੈ, ਇਸੇ ਦਾ ਹੀ ਸਿੱਟਾ ਹੈ ਕਿ ਇਥੇ ਭਾਸ਼ਾ ਅਤੇ ਸਿੱਖਿਆ ਪ੍ਰਤੀ ਫੈਸਲੇ ਭਾਸ਼ਾ ਵਿਗਿਆਨੀਆਂ ਵਲੋਂ ਕਰਨ ਦੀ ਬਜਾਏ ਰਾਜਨੀਤਕ ਧਿਰਾਂ ਕਰਦੀਆਂ ਹਨ । ਇਸ ਮੌਕੇ ਕੇਂਦਰੀ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸ਼ਾਇਰ ਮਲਵਿੰਦਰ, ਹਰਜੀਤ ਸੰਧੂੂ, ਮਨਮੋਹਨ ਸਿੰਘ ਢਿੱਲੋਂ, ਹਰਪਾਲ ਨਾਗਰਾ, ਜਗਤਾਰ ਗਿੱਲ , ਸਰਬਜੀਤ ਸਿੰਘ ਸੰਧੂ ਅਤੇ ਗੀਤਕਾਰ ਮੱਖਣ ਭੈਣੀਵਾਲਾ ਆਦਿ ਸਾਹਿਤਕਾਰਾਂ ਇਹ ਵੀ ਮੰਗ ਕੀਤੀ ਕਿ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਸਿੱਖਿਆ ਨੂੰ ਤੁਰੰਤ ਪੂਰੀ ਤਰ੍ਹਾਂ ਮਾਤ ਭਾਸ਼ਾਵਾਂ ਅਧਾਰਿਤ ਬਣਾਇਆ ਜਾਵੇ,ਤਾਂ ਹੀ ਭਾਰਤੀ ਭਾਸ਼ਾਵਾਂ, ਸਿਖਿਆ ਅਤੇ ਵਿਕਾਸ ਨੂੰ ਲੀਹਾਂ ਉੱਤੇ ਲਿਆਂਦਾ ਜਾ ਸਕੇਗਾ । ਡਾ: ਪਰਮਿੰਦਰ, ਦੇਵ ਦਰਦ, ਡਾ ਜੋਗਿੰਦਰ ਸਿੰਘ ਕੈਰੋਂ, ਸਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਡਾ ਵਰਿਆਮ ਸਿੰਘ ਬੱਲ, ਮੁਖਤਾਰ ਗਿੱਲ, ਜਗਦੀਸ਼ ਸਚਦੇਵਾ,ਡਾ: ਕਸ਼ਮੀਰ ਸਿੰਘ,ਡਾ ਮੋਹਨ, ਸੁਖਵੰਤ ਚੇਤਨਪੁਰੀ, ਸੁਮੀਤ ਸਿੰਘ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਸੁਰਿੰਦਰ ਚੋਹਕਾ, ਸ਼ੁਕਰਗੁਜ਼ਾਰ ਸਿੰਘ, ਚੰਨ ਅਮਰੀਕ, ਸੱਕਤਰ ਸਿੰਘ ਪੁਰੇਵਾਲ ਵਿਜੇ ਸ਼ਰਮਾ, ਹਰਦੀਪ ਗਿੱਲ ਅਤੇ ਬਲਜਿੰਦਰ ਮਾਂਗਟ ਅਦਿ ਸਾਹਿਤਕਾਰਾਂ ਨੇ ਸੀ ਬੀ ਐਸ ਈ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਵਿਰੋਧ ਲਾਮਬੰਦ ਹੋਣ ਤੇ ਜੋਰ ਦਿੱਤਾ ਹੈ ।

Install Punjabi Akhbar App

Install
×