ਬਿਜਲੀ ਕੱਟ ਵਿਰੁੱਧ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ

ਸਰੂਪ ਸਿੰਗਲਾ ਹੋਣਗੇ ਅਗਲੇ ਉਮੀਦਵਾਰ, ਮਨਪ੍ਰੀਤ ਟਿਕਟ ਕਟਵਾ ਕੇ ਵਿਖਾਵੇ- ਸ੍ਰੀਮਤੀ ਬਾਦਲ

ਬਠਿੰਡਾ – ਬਿਜਲੀ ਦੇ ਕੱਟ ਲੱਗਣ ਨਾਲ ਲੋਕਾਂ ਵਿੱਚ ਮੱਚੀ ਹਾਹਾਕਾਰ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸ੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮਾਂ ਤਹਿਤ ਇੱਥੇ ਪ੍ਰਦਰਸਨ ਕੀਤਾ ਜਿਸਨੂੰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਮੈਂਬਰ ਨੇ ਵੀ ਸੰਬੋਧਨ ਕੀਤਾ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਕਿਸਾਨਾਂ ਨੂੰ ਬਿਜਲੀ ਦੀ ਬਹੁਤ ਲੋੜ ਹੈ ਅਤੇ ਘਰਾਂ ਦਫ਼ਤਰਾਂ ਵਿੱਚ ਵੀ ਅੱਤ ਦੀ ਗਰਮੀ ਹੋਣ ਸਦਕਾ ਬਿਜਲੀ ਦੇ ਕੱਟ ਵੱਡੀ ਪਰੇਸਾਨੀ ਬਣੇ ਹੋਏ ਹਨ। ਉਹਨਾਂ ਲੋਕਾਂ ਨੂੰ ਲੋੜ ਅਨੁਸਾਰ ਬਿਜਲੀ ਨਾ ਦਿੱਤੇ ਜਾਣ ਤੇ ਪੰਜਾਬ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ। ਇਸ ਮੌਕੇ ਬੋਲਦਿਆਂ ਉਹਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸਾਂਝਾ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਨੂੰ ਘੋਸਿਤ ਕੀਤਾ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਲੋਕਾਂ ਨੂੰ ਕਹਿ ਰਹੇ ਹਨ ਕਿ ਬਠਿੰਡਾ ਤੋਂ ਅਕਾਲੀ ਦਲ ਦਾ ਉਮੀਦਵਾਰ ਉਹਨਾਂ ਦੇ ਕਹਿਣ ਅਨੁਸਾਰ ਹੀ ਹੋਵੇਗਾ, ਪਰ ਹੁਣ ਜੇ ਮਨਪ੍ਰੀਤ ਬਾਦਲ ਪਿਓ ਦਾ ਪੁੱਤ ਐ ਤਾਂ ਸ੍ਰੀ ਸਿੰਗਲਾ ਦੀ ਟਿਕਟ ਕਟਾ ਕੇ ਵਿਖਾਵੇ। ਉਹਨਾਂ ਕਿਹਾ ਕਿ ਮਨਪ੍ਰੀਤ ਜੋ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਉਹ ਪੰਜਾਬ ਦਾ ਕੀ ਭਲਾ ਕਰੂਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀਮਤੀ ਬਾਦਲ ਦੇ ਇਸ ਬਿਆਨ ਵਿੱਚੋਂ ਕੋਈ ਸ਼ੱਕ ਵੀ ਪ੍ਰਗਟ ਹੁੰਦਾ ਹੈ, ਜਿਵੇਂ ਉਹਨਾਂ ਨੂੰ ਇਹ ਡਰ ਹੋਵੇ ਕਿ ਮਨਪ੍ਰੀਤ ਆਪਣੇ ਰਸੂਖ ਨਾਲ ਆਪਣੇ ਤਾਏ ਤੋਂ ਮੱਦਦ ਲੈਣ ਵਿੱਚ ਸਫ਼ਲ ਹੋ ਸਕਦਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਤੇ ਉਸਦਾ ਰਿਸਤੇਦਾਰ ਜੋਜੋ ਜੌਹਲ ਪੰਜਾਬ ਨੂੰ ਲੁੱਟ ਰਹੇ ਹਨ, ਨਜਾਇਜ ਮਾਈਨਿੰਗ ਕਰਵਾ ਰਹੇ ਹਨ, ਸਰਕਾਰੀ ਜ਼ਮੀਨਾਂ ਤੇ ਕਬਜੇ ਕਰ ਰਹੇ ਹਨ, ਪਰ ਹੁਣ ਸ਼ਹਿਰ ਵਾਸੀ ਜਾਗਰੂਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਜੀਜਾ ਸਾਲੇ ਦੇ ਅਜਿਹਾ ਤਵੀਤ ਪਾ ਕੇ ਭੇਜੂਗਾ ਕਿ ਉਹ ਹਮੇਸ਼ਾਂ ਯਾਦ ਰੱਖਣਗੇ।

Welcome to Punjabi Akhbar

Install Punjabi Akhbar
×
Enable Notifications    OK No thanks