ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਰਈਆ ਵਿਖੇ ਮੋਦੀ ਦਾ ਪੁੱਤਲਾ ਫੂਕਿਆ ਤੇ ਜੰਮ ਕੇ ਕੀਤੀ ਨਾਅਰੇਬਾਜ਼ੀ

ਰਈਆ -ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਵਿਧਾੲਿਕ ਸ.ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਰਈਆ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤੇਲ ਅਤੇ ਰਸੋਈ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਇਸ  ਮੌਕੇ ਹਲਕਾ ਵਿਧਾਇਕ  ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਦੇਸ਼ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਤੇ ਗਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਸਦੀ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ ਕਿਉਂਕਿ ਉਕਤ ਸਰਕਾਰ ਨੇ ਤੇਲ ਕੰਪਨੀਆਂ ਨੂੰ ਲਾਭ ਦੇਣ ਲਈ ਪੈਟਰੋਲੀਅਮ ਪਦਾਰਥਾਂ ਦੇ ਮੁੱਲਾਂ ਵਿੱਚ ਰਿਕਾਰਡ ਤੋੜ ਵਾਧਾ ਕਰਕੇ ਜਨਤਾ ਵਿਚ ਹਾਹਾਕਾਰ ਮਚਾ ਦਿੱਤੀ ਹੈ।ਉਹਨਾਂ ਕਿਹਾ ਕਿ ਪੈਟਰੋਲ ਡੀਜਲ ਅਤੇ ਰਸੋੲੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕੇਂਦਰ ਸਰਕਾਰ ਗਰੀਬ ਵਰਗ ਨਾਲ ਬਹੁਤ ਵੱਡਾ ਧੱਕਾ ਕਰ ਰਹੀ  ਹੈ ਅਤੇ ਇਸ ਮਹਿੰਗਾਈ ਭਰੇ ਜੱਗ ਵਿੱਚ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ ਨੂੰ ਲੈ ਕੇ ਲੋਕ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕਣ ਲਈ ਮਜਬੂਰ ਹੋ ਗਏ ਹਨ।ਇਸ ਮੌਕੇ ਸੀਨੀਅਰ ਕਾਂਗਰਸੀ ਅਾਗੂ ਗੁਰਦੀਪ ਸਿੰਘ,ਕੌਸਲਰ ਡਾ.ਰਾਜਿੰਦਰ ਬਿੱਟਾ,ਚੈਅਰਮੇਨ ਤੇਲਜਿੰਦਰ ਬਿੱਲੂ,ਸ਼ਹਿਰੀ ਪ੍ਰਧਾਨ ਰਾਜੇਸ਼ ਰਾਮਪਾਲ,ਵਪਾਰ ਸੈੱਲ ਪ੍ਰਧਾਨ ਅਮੀਤ ਸ਼ਰਮਾ,ਪ੍ਰਮੋਦ ਕਾਲੀਆ, ਸਰਪੰਚ ਨਿਰਮਲ ਸਿੰਘ ਪੱਡਾ,ਬਲਕਾਰ ਸਿੰਘ ਬੱਲ,ਸਾਬੀ ਕੋਰਟ ਮਹਿਤਾਬ ਨੌਬੀ ਗਿੱਲ,ਰਾਜਵਿੰਦਰ ਸਿੰਘ,ਬਲਾਕ ਪ੍ਰਧਾਨ ਰਾਹੁਲ ਜੋਸ਼ੀ,ਜਸਬੀਰ ਸਿੰਘ ਫੌਜੀ,ਗੋਰਖਾ ਰਾਮ,ਪੀ.ਏ , ਵਰਦੀਪ ਤੇ ਜਗਦੀਪ ਸਿੰਘ ਆਦਿ ਵੀਹਾਜ਼ਰ ਸਨ।

Welcome to Punjabi Akhbar

Install Punjabi Akhbar
×
Enable Notifications    OK No thanks