ਬੈਰੀ ੳਨਟਾਰੀਉ ਚ ਲੌਕਡਾਊਨ ਦੇ ਖਿਲਾਫ ਹੋਇਆ ਵੱਡਾ ਮੁਜਾਹਰਾ, 8 ਲੋਕਾਂ ਨੂੰ ਪੁਲਿਸ ਨੇ ਦਿੱਤੀਆ ਟਿਕਟਾਂ

ਨਿਊਯਾਰਕ/ ੳਨਟਾਰੀਓ —ਅੱਜ ਕੈਨੇਡਾ ਦੇ ਸੂਬੇ ੳਨਟਾਰੀਉ ਦੇ ਸ਼ਹਿਰ ਬੈਰੀ ਵਿੱਚ  ਲੌਕਡਾਊਨ ਦੇ ਖਿਲਾਫ ਵੱਡਾ ਮੁਜਾਹਰਾ ਹੋਇਆ ਹੈ ਜਿਸ ਵਿੱਚ 500 ਤੋ ਵੱਧ ਲੋਕ ਲੌਕਡਾਊਨ ਦੇ ਖਿਲਾਫ ਇੱਕਠੇ ਹੋਏ ਸਨ । ਅੱਜ ਬੈਰੀ ਡਾਉਨਟੋਨ ਦੇ ਮੈਰੀਡੀਅਨ ਪਲੇਸ ਵਿੱਚ ਵੱਡੀ ਪੱਧਰ ਤੇ ਲੋਕ ਪੀਪਲ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬੇਰਨਿਅਰ ਨੂੰ ਸੁਣਨ ਆਏ ਸਨ ਜਿੰਨਾ ਨੇ ਇਸ ਮੁਜਾਹਰੇ ਦੀ ਹਿਮਾਇਤ ਕੀਤੀ ਹੈ,ਇਸ ਮੁਜਾਹਰੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਸਕ ਵੀ ਨਹੀਂ ਲਾਏ ਹੋਏ ਸਨ । ਪੁਲਿਸ ਵੱਲੋ ਅੱਜ ਇਸ ਮੁਜਾਹਰੇ ਦੌਰਾਨ 8  ਲੋਕਾਂ ਨੂੰ ਟਿਕਟਾ ($750 – $880)  ਵੀ ਦਿੱਤੀਆ ਗਈਆ ਹਨ । ਬੈਰੀ ਵਿੱਚ ਇਹੋ ਜਿਹੇ ਲੌਕਡਾਊਨ ਵਿਰੋਧੀ ਮੁਜਾਹਰੇ ਪਿਛਲੇ ਇੱਕ ਮਹੀਨੇ ਤੋ ਚੱਲ ਰਹੇ ਹਨ।

Install Punjabi Akhbar App

Install
×