ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਵਲੋਂ ਅਰਵਿੰਦਰ ਭਲਵਾਨ ਨੂੰ ਇਨਸਾਫ ਲਈਂ ਮੈਲਬਰਨ ਵਿਖੇ ਵਿਖਾਵਾ 7 ਜੂਨ ਨੂੰ

ਅੰਤਰਾਸ਼ਟਰੀ ਕਬੱਡੀ ਸਟਾਰ ਅਰਵਿੰਦਰ ਭਲਵਾਨ ਦੇ ਇਕ ਪੁਲਿਸ ਮੁਲਾਜਮ ਵਲੋਂ ਕੀਤੇ ਕਤਲ ਦੇ 3 ਹਫਤੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸੂਬਾ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਪੀੜਤ ਪਰਿਵਾਰ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ ਸਗੋਂ ਉਹ ਪਰਿਵਾਰ ਕੋਲ ਕੋਲ ਪਹੁੰਚ ਨਹੀਂ ਕਰ ਸਕੇ ਸਿੱਟੇ ਵਜੋਂ ਅਰਵਿੰਦਰ ਨੂੰ ਇਨਸਾਫ ਲਈ ਚੱਲੀ ਮੁਹਿੰਮ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਹੁੰਦੀ ਹੋਈ ਹੁਣ ਅੰਤਰਾਸ਼ਟਰੀ ਸਰਹੱਦਾਂ ਵੀ ਟੱਪ ਗਈ ਹੈ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਅਰਵਿੰਦਰ ਨੂੰ ਇਨਸਾਫ ਦੇ ਹੱਕ ਵਿਚ ਉੱਠੀ ਆਵਾਜ ਤੋਂ ਬਾਅਦ ਮਲੇਸ਼ੀਆਂ ਦੇ ਖੇਡ ਪ੍ਰੇਮੀਆਂ ਨੇ ਵੀ ਅਰਵਿੰਦਰ ਦੇ ਹੱਕ ਵਿਚ ਨਾਅਰਾ ਮਾਰਿਆ ਹੈ। ਅਰਵਿੰਦਰ ਨੂੰ ਇਨਸਾਫ ਦਿਵਾਉਣ ਦੀ ਚੱਲੀ ਲਹਿਰ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ, ਮੈਲਬਰਨ ਵਲੋਂ 7 ਜੂਨ ਨੂੰ ਵਿਕਟੋਰੀਆ ਪਾਰਲੀਮੈਂਟ, ਮੈਲਬਰਨ ਅੱਗੇ ਵਿਖਾਵਾ ਕਰਨ ਦੇ ਫੈਸਲੇ ਨਾਲ ਮਹੱਤਵਪੂਰਨ ਪੜਾਅ ‘ਤੇ ਪੁੱਜ ਜਾਵੇਗੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਬਲਜੀਤ ਸੇਖਾ ਅਤੇ ਸੈਕਟਰੀ ਜੱਗੀ ਉੱਪਲ ਨੇ ਦੱਸਿਆ ਕਿ ਕਿ ਦੁਨੀਆ ਭਰ ਦੇ ਖੇਡ ਪ੍ਰੇਮੀ, ਖਿਡਾਰੀ ਅਤੇ ਖੇਡ ਪ੍ਰਬੰਧਕ ਇਸ ਗੱਲੋਂ ਹੈਰਾਨ ਹਨ ਕਿ ਅੰਤਰਾਸ਼ਟਰੀ ਖਿਡਾਰੀ ਅਰਵਿੰਦਰ ਪੱਡਾ ਦੇ ਸ਼ਰੇਆਮ ਕਤਲ ਤੋਂ ਬਾਅਦ ਸਰਕਾਰ ਵਲੋਂ ਨਾਂ ਹੀ ਪੀੜਤ ਪਰਿਵਾਰ ਨੂੰ ਰਾਹਤ ਮਿਲੀ ਤੇ ਨਾ ਕੋਈ ਧਰਵਾਸਾ। ਇਸ ਲਈ ਸਮੁੱਚੇ ਖੇਡ ਜਗਤ ਨੇ ਅਰਵਿੰਦਰ ਨੂੰ ਇਨਸਾਫ ਦੀ ਲੜਾਈ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਉਨਹਾਂ ਆਖਿਆ ਬੀਤੇ ਦਿਨੀ ਪ੍ਰਵਾਸੀ ਮਜਦੂਰਾਂ ਨਾਲ ਜੋ ਹਾਦਸੇ ਹੋਏ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਤੁਰੰਤ ਉਨਹਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਜਾਰੀ ਕੀਤੀ ਪਰ ਪੰਜਾਬ ਸਰਕਾਰ ਇਕ ਅੰਤਰਰਾਸ਼ਟਰੀ ਖਿਡਾਰੀ ਦੀ ਮੌਤ ਦੇ ਮਾਮਲੇ ਵਿਚ ਸੰਵੇਦਨਹੀਣ ਹੋ ਕੇ ਰਹਿ ਗਈ ਹੈ।
ਉਨਹਾਂ ਆਖਿਆ ਕਿ ਭਾਵੇਂ ਨੋਵਲ ਕਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਸਾਡਾ ਇਹ ਪ੍ਰਦਰਸ਼ਨ ਸੀਮਤ ਤੇ ਸੰਕੇਤਕ ਹੋਵੇਗਾ ਪਰ ਅਸੀਂ ਭਾਰਤੀ ਦੂਤਘਰ ਅਧਿਕਾਰੀਆਂ ਅਤੇ ਪ੍ਰੈਸ ਰਾਹੀਂ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਦਾ ਯਤਨ ਕਰਾਂਗੇ ਤਾਂ ਜੋ ਅਰਵਿੰਦਰ ਪੱਡਾ ਦੇ ਕਾਤਲਾਂ ਨੂੰ ਸਪੀਡ ਅਪ ਜਸਟਿਸ ਰਾਹੀਂ ਸਖਤ ਸਜਾਵਾਂ ਦੇ ਕੇ ਅਤੇ ਭਲਵਾਨ ਦੇ ਮਾਪਿਆਂ ਨੂੰ ਮੁਆਵਜਾ ਦੇ ਕੇ ਸਰਕਾਰ ਨੂੰ ਆਪਣਾ ਫਰਜ ਨਿਭਾਉਣ ਦੀ ਲੀਹ ‘ਤੇ ਲਿਆਂਦਾ ਜਾ ਸਕੇ ਉਨਹਾਂ ਨਾਲ ਵਾਈਸ ਪ੍ਰਧਾਨ ਪਿੰਦਾ ਖਹਿਰਾ, ਸਹਾਇਕ ਸਕੱਤਰ ਜਸਮੇਰ ਰਾਣਾ, ਅਸਿਸਟੈਂਟ ਕੋਆਰਡੀਨੇਟਰ ਅੱਛਰ ਸਿੰਘ ਤੇ ਨਵਤੇਜ ਸਿੰਘ, ਖਜ਼ਾਨਚੀ ਅਵਤਾਰ ਸਿੰਘ ਸਿੱਧੂ ਅਤੇ ਅਸਿਸਟੈਂਟ ਖ਼ਜਾਨਚੀ ਨਵਦੀਪ ਸੰਘਾ ਵੀ ਨਾਲ ਸਨ।

(ਪਰਮਜੀਤ ਸਿੰਘ ਬਾਗੜੀਆ) 9814765705

Install Punjabi Akhbar App

Install
×