ਮਹਾਰਾਜਾ ਅਗਰਸੇਨ ਸਮਾਜਵਾਦ ਦੇ ਪ੍ਰਵਰਤਕ ਸਨ: ਨੀਰਜ ਬਾਂਸਲ

ਉਤਸ਼ਾਹ ਨਾਲ ਮਨਾਈ ਗਈ ਮਹਾਰਾਜਾ ਅਗਰਸੇਨ ਜਯੰਤੀ

ਸਿਰਸਾ –ਅਗਰਸੈਨ ਮਹਾਰਾਜ ਦਾ ਜਨਮ ਦਿਹਾੜਾ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਵਿਖੇ ਸ਼੍ਰੀ ਅਗਰਵਾਲ ਸਭਾ (ਰਜਿ.) ਦੁਆਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਭਾ  ਪ੍ਰਧਾਨ ਨੀਰਜ ਬਾਂਸਲ ਨੇ ਦੱਸਿਆ ਕਿ ਝੰਡਾ ਲਹਿਰਾਉਣ ਅਤੇ ਮਾਲਾ ਚੜ੍ਹਾਉਣ ਦਾ ਕੰਮ ਸਵੇਰੇ 8:15 ਵਜੇ ਕੀਤਾ ਗਿਆ। ਇਸ ਤੋਂ ਬਾਅਦ, 9.15 ਵਜੇ ਮਹਾਰਾਜਾ ਅਗਰਸੈਨ ਪਾਰਕ ਵਿਖੇ ਹਵਨ ਯੱਗ ਕੀਤਾ ਗਿਆ, ਜਿਸ ਵਿੱਚ ਸਮਾਜ ਦੇ ਸੈਂਕੜੇ ਅਗਰਵਾਲ ਬੰਧੂਆਂ ਨੇ ਸ਼ਿਰਕਤ ਕੀਤੀ  । ਇਸ ਤੋਂ ਬਾਅਦ ਸਵੇਰੇ 11.15 ਵਜੇ ਤੋਂ ਲੰਗਰ-ਭੰਡਾਰਾ ਆਰੰਭ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ । ਸੁਮੇਰ ਚੰਦ ਗਰਗ ਅਤੇ ਕੀਰਤੀ ਗਰਗ ਸਮੇਤ ਸਮਾਜ ਦੇ ਕਈ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਨੀਰਜ ਬਾਂਸਲ ਨੇ ਦੱਸਿਆ ਕਿ ਮਹਾਰਾਜਾ ਅਗਰਸੇਨ ਨੂੰ ਸਮਾਜਵਾਦ ਦਾ  ਅਗਰਦੂਤ ਕਿਹਾ ਜਾਂਦਾ ਹੈ। ਆਪਣੇ ਖੇਤਰ ਵਿੱਚ ਸੱਚਾ ਸਮਾਜਵਾਦ ਸਥਾਪਤ ਕਰਨ ਲਈ,  ਉਹਨਾਂ ਨੇ ਇੱਕ ਨਿਯਮ ਬਣਾਇਆ ਸੀ ਕਿ ਉਹਨਾਂ ਦੇ ਸ਼ਹਿਰ ਵਿੱਚ ਬਾਹਰੋਂ ਆਕੇ ਵਸਣ ਵਾਲੇ  ਹਰ ਪਰਿਵਾਰ ਨੂੰ ਸ਼ਹਿਰ ਦਾ ਹਰ ਪਰਿਵਾਰ  ਉਸ ਦੀ ਸਹਾਇਤਾ ਲਈ ਇੱਕ ਸਿੱਕਾ ਅਤੇ ਇੱਕ ਇੱਟ ਦੇਵੇਗਾ, ਤਾਂ ਜੋ ਆਉਣ ਵਾਲਾ ਪਰਿਵਾਰ ਆਪਣੇ ਲਈ ਇੱਕ ਘਰ ਬਣਾ ਸਕੇ ਅਤੇ ਆਪਣੇ ਲਈ ਕਾਰੋਬਾਰ ਦਾ  ਪ੍ਰਬੰਧ ਕਰ ਸਕੇ।  ਮਹਾਰਾਜਾ ਅਗਰਸੇਨ ਨੇ ਸ਼ਾਸਨ ਪ੍ਰਣਾਲੀ ਵਿੱਚ ਇੱਕ ਨਵੀਂ ਵਿਵਸਥਾ ਨੂੰ ਜਨਮ ਦਿੱਤਾ ਸੀ। ਉਹਨਾਂ ਨੇ ਵੈਦਿਕ ਸਨਾਤਨ ਆਰੀਆ ਸਭਿਆਚਾਰ ਦੇ ਬੁਨਿਆਦੀ ਮਾਨਤਾਵਾਂ  ਨੂੰ ਲਾਗੂ ਕਰਕੇ, ਰਾਜ ਵਿੱਚ ਖੇਤੀ-ਵਪਾਰ, ਉਦਯੋਗ, ਗਊ  ਪਾਲਣ ਦੇ ਵਿਕਾਸ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਦੀ ਸਥਾਪਨਾ ਕੀਤੀ. ਮਹਾਰਾਜਾ ਅਗਰਸੇਨ ਇੱਕ ਸੂਰਯਵੰਸ਼ੀ ਖੱਤਰੀ ਰਾਜਾ ਸੀ। ਜਿਨ੍ਹਾਂ ਨੇ ਪਰਜਾ ਦੀ ਬਿਹਤਰੀ ਲਈ ਵਣਿਕ ਧਰਮ ਅਪਣਾਇਆ ਸੀ। ਇਸ ਦੇ ਨਾਲ ਹੀ ਜੇਜੇਪੀ ਦੇ ਪ੍ਰਧਾਨ ਅਜੇ ਸਿੰਘ ਚੌਟਾਲਾ, ਭਾਜਪਾ ਨੇਤਾ ਸੁਭਾਸ਼ ਬਰਾਲਾ, ਖੇਡ ਮੰਤਰੀ ਸੰਦੀਪ ਸਿੰਘ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ ਨੇ ਵੀ ਪਾਰਕ ਵਿੱਚ ਮਹਾਰਾਜਾ ਅਗਰਸੇਨ ਦੇ ਬੁੱਤ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਸਭਾ ਜਨਰਲ ਸਕੱਤਰ ਸੁਭਾਸ਼ ਤਲਵਾੜੀਆ, ਖਜ਼ਾਨਚੀ ਯਸ਼ਪਾਲ ਬਾਂਸਲ, ਸਰਪ੍ਰਸਤ ਕ੍ਰਿਸ਼ਨ ਸਿੰਗਲਾ, ਰਾਜਿੰਦਰ ਗਨੇਰੀਵਾਲਾ, ਸੁਸ਼ੀਲ ਰੋਹਤਕ ਵਾਲੇ, ਨਵੀਨ ਕੇਡੀਆ, ਪ੍ਰਦੀਪ ਰਤੁਸਰੀਆ, ਨਰੇਸ਼ ਜਿੰਦਲ, ਨਰੇਸ਼ ਗੋਇਲ, ਪਵਨ ਬਾਂਸਲ, ਬ੍ਰਿਜਲਾਲ ਜਿੰਦਲ, ਪਵਨ ਬਾਂਸਲ, ਮਨਮੋਹਨ ਗੋਇਲ, ਸੰਜੇ, ਹਰੀ ਕਿਸ਼ਨ  ਗੋਇਲ, ਬਿਹਾਰੀ ਲਾਲ ਬਾਂਸਲ, ਪਵੀਕਾਂਤ ਮਿੱਤਲ, ਰਿਤੇਸ਼ ਲਾਂਬੋਰੀਆ, ਪਦਮ ਬਾਂਸਲ, ਹਰੀਸ਼ ਵੈਦਿਆ, ਰਮੇਸ਼  ਗੋਟੇ ਵਾਲਾ, ਨਿਰਮਲ ਕੰਦੋਈ, ਐਡਵੋਕੇਟ ਮਨੀਸ਼ ਗੁਪਤਾ, ਜੈਦੀਪ ਗਰਗ, ਐਡਵੋਕੇਟ ਅਮਿਤ ਗੋਇਲ, ਲਲਿਤ ਮਿੱਤਲ, ਗੌਰਵ ਜਿੰਦਲ, ਯੋਗੇਸ਼ ਗਰਗ, ਅਜੈ ਸ਼ੇਰਪੁਰਾ, ਜਨਕ ਸ਼ੇਰਪੁਰਾ , ਲਲਿਤ ਸਿੰਗਲਾ, ਮਨੀਸ਼ ਸਿੰਗਲਾ, ਕੀਰਤੀ ਗਰਗ, ਸੁਨੀਲ ਸਿੰਗਲਾ, ਸੰਨੀ ਬਾਂਸਲ, ਆਸ਼ੂ ਬਾਂਸਲ, ਸੁਸ਼ੀਲ ਮਿੱਤਲ, ਦਿਨੇਸ਼ ਸਿੰਘਾਨੀਆ, ਅਰਵਿੰਦ ਬਾਂਸਲ, ਰਾਜਕੁਮਾਰ ਸਿੰਘਾਨਿਅ, ਸਚਿਨ ਐਡਵੋਕੇਟ ਅਤੇ ਸਮਾਜ ਦੇ ਹੋਰ ਲੋਕ ਮੌਜੂਦ ਸਨ।

(ਸਤੀਸ਼ ਬਾਂਸਲ) +91 7027101400

Install Punjabi Akhbar App

Install
×