ਆਸਟ੍ਰੇਲੀਆ ਵਿੱਚ ਏਜਡ ਕੇਅਰ ਕਾਮਿਆਂ ਦੀ ਹੜਤਾਲ

ਹਜ਼ਾਰਾਂ ਦੀ ਗਿਣਤੀ ਵਿੱਚ ਏਜਡ ਕੇਅਰ ਹੋਮਾਂ ਨਾਲ ਸਬੰਧਤ ਕਾਮੇ ਅੱਜ ਹੜਤਾਲ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਕੰਮਕਾਜ ਅਤੇ ਹੋਰ ਗਤੀਵਿਧੀਆਂ ਦੇ ਮਾਮਲਿਆਂ ਵਿੱਚ ਫੌਰਨ ਬਦਲਾਅ ਕੀਤੇ ਜਾਣ। ਲਗਾਤਾਰ ਘੱਟ ਰਹੀ ਕਾਮਿਆਂ ਦੀ ਗਿਣਤੀ ਨੇ ਮੌਜੂਦਾ ਕੰਮ ਕਰ ਰਹੇ ਕਾਮਿਆਂ ਉਪਰ ਵਾਧੂ ਬੋਝ ਵੀ ਪਾਇਆ ਹੋਇਆ ਹੈ ਜਿਸ ਦਾ ਕਿ ਏਜਡ ਕੇਅਰ ਵਰਕਰਾਂ ਦੀਆਂ ਐਸੋਸਿਏਸ਼ਨਾਂ ਵੱਲੋਂ, ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਅੱਜ ਦਿਨ ਦੇ 11:30 ਵਜੇ ਤੋਂ 5 ਘੰਟਿਆਂ ਦੀ ਹੜਤਾਲ ਕੀਤੀ ਗਈ ਹੈ।
ਦੱਖਣੀ ਆਸਟ੍ਰੇਲੀਆ ਰਾਜ ਵਿਚਲੀ ਜੱਥੇਬੰਦੀ ਵੀ ਇਸ ਹੜਤਾਲ ਵਿੱਚ ਭਾਗ ਲੈਣਾ ਚਾਹੁੰਦੀ ਸੀ ਪਰੰਤੂ ਸਥਾਨਕ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਬਜ਼ੁਰਗਾਂ ਆਦਿ ਦਾ ਹਵਾਲਾ ਦਿੰਦਿਆਂ, ਹੜਤਾਲ ਨੇ ਜਾਣ ਦੀ ਹਦਾਇਤ ਕਰ ਦਿੱਤੀ ਹੈ ਅਤੇ ਹੜਤਾਲ ਆਦਿ ਉਪਰ ਪਾਬੰਧੀ ਲਗਾ ਦਿੱਤੀ ਹੈ।
ਯੁਨਾਇਟੇਡ ਵਰਕਰਾਂ ਦੀ ਜੱਥੇਬੰਦੀ ਨੇ ਬੇਸ਼ਕ ਕਿਹਾ ਹੈ ਕਿ ਉਹ ਬਜ਼ੁਰਗਾਂ ਪ੍ਰਤੀ ਆਪਣੀਆਂ ਸੇਵਾਵਾਂ ਵਾਸਤੇ ਵਚਨਬੱਧ ਹਨ ਅਤੇ ਕਿਸੇ ਵੀ ਬਜ਼ੁਰਗ ਰਿਹਾਇਸ਼ੀ ਨੂੰ ਇਸ ਹੜਤਾਲ ਕਾਰਨ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਪਰੰਤੂ ਵਰਕਰ ਵੀ ਕੀ ਕਰੇ ਕਿਉਂਕਿ ਉਹ ਇੰਨਾ ਕੁ ਅੱਕ ਚੁਕਿਆ ਹੈ ਕਿ ਹੁਣ ਹੋਰ ਕੋਈ ਚਾਰਾ ਹੀ ਨਹੀਂ ਰਿਹਾ।
ਯੂਨੀਅਨਾਂ ਨੇ ਰਾਇਲ ਕਮਿਸ਼ਨ ਕੋਲ ਵੀ ਇਸ ਦੀ ਦਰਖ਼ਾਸਤ ਦਿੱਤੀ ਹੋਈ ਹੈ ਅਤੇ ਕਮਿਸ਼ਨ ਨੇ ਸਭ ਕੁੱਝ ਠੀਕ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰੰਤੂ ਸਥਿਤੀਆਂ ਬਦ ਤੋਂ ਬਦਤਰ ਹੋ ਰਹੀਆਂ ਹਨ ਅਤੇ ਕੁੱਝ ਵੀ ਠੀਕ ਨਹੀਂ ਹੋ ਰਿਹਾ।

Install Punjabi Akhbar App

Install
×