ਪੰਥ ਤੇ ਥੋਪੇ ਗਏ ਅਖੌਤੀ ਜੱਥੇਦਾਰਾਂ ਦੀ ਘਟੀਆ ਸਿਆਸਤ ਲਈ ਦੁਰਵਰਤੋਂ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ, ਮੈਲਬਾਰਨ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤ ਦੀ ਇੱਕ ਵੱਡੀ ਇਕੱਤਰਤਾ ਵਿੱਚ ਸਿੱਖ ਕੌਮ ਦੇ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਗੰਭੀਰ ਵਿਚਾਰ ਚਰਚਾ ਗੁਰਦੁਆਰਾ ਸਹਿਬ ਦੇ ਦੀਵਾਨ ਹਾਲ ਵਿੱਚ ਕੀਤੀ ਗਈ। ਹਾਜ਼ਰ ਸੰਗਤਾਂ ਨੇ ਬੇਹੱਦ ਅਫ਼ਸੋਸ ਅਤੇ ਦੁੱਖ ਪ੍ਰਗਟ ਕੀਤਾ ਕਿ ਜਿਸ ਕਦਰ ਸਿੱਖ ਸੰਸਥਾਵਾਂ ਅਤੇ ਤਖ਼ਤ ਸਾਹਿਬਾਨ ਦੀ ਸੁਪਰੀਮ ਅਥਾਰਟੀ ਦੀ ਦੁਰਵਰਤੋਂ ਆਪਣੇ ਹਿੱਤਾਂ ਲਈ ਅਜੋਕੇ ਸਮੇਂ ਵਿੱਚ ਕੀਤੀ ਜਾ ਰਹੀ ਹੈ, ਇਸ ਦੀ ਮਿਸਾਲ ਇਤਿਹਾਸ ਵਿੱਚ ਮਿਲਣੀ ਮੁਸ਼ਕਲ ਹੀ ਨਹੀਂ ਸਗੋਂ ਨਾ-ਮੁਮਕਿਨ ਵੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਪੁਜਾਰੀ ਜਮਾਤ ਹੋਸ਼ੀ ਅਤੇ ਘਟੀਆ ਸਿਆਸਤ ਦਾ ਹੱਥਠੋਕਾ ਬਣ ਕੇ ਜਿਸ ਤਰਾ੍ਹਂ ਅੱਜ ਪੰਥਕ ਰਿਵਾਇਤਾਂ ਅਤੇ ਸਰੋਕਾਰਾਂ ਨਾਲ ਧਰੋਹ ਕਮਾ ਰਹੇ ਹਨ ਇਸ ਨੇ ਇਨਾ੍ਹਂ ਮਹਾਨ ਸੰਸਥਾਵਾਂ ਦੀ ਸਰਬ ਪ੍ਰਮਾਣਿਕਤਾ, ਸਰਬ ਸ੍ਰੇਸ਼ਟਤਾ, ਸਤਿਕਾਰ ਅਤੇ ਮਾਣ ਮਰਿਆਦਾ ਨੂੰ ਤਹਿਸ ਨਹਿਸ ਕਰਨ ਅਤੇ ਇਨਾ੍ਹਂ ਸੰਸਥਾਵਾਂ ਦੀ ਸੁਪਰੀਮ ਅਥਾਰਟੀ ਨੂੰ ਕੱਖੋਂ ਹੋਲੇ ਕਰਨ ਦਾ ਬੱਜਰ ਗੁਨਾਹ ਇਨਾ੍ਹਂ ਅਖੌਤੀ ਜੱਥੇਦਾਰਾਂ ਅਤੇ ਪੁਜਾਰੀਆਂ ਨੇ ਕੀਤਾ ਹੈ।
ਜਿਸ ਤਰਾ੍ਹਂ ਪਿਛਲੇ ਸਮੇਂ ਵਿੱਚ ਅਖੌਤੀ ਜੱਥੇਦਾਰ ਨੇ ਜਿਹਾੜਾ ਕਿ ਹਕੂਮਤ ਦਾ ਹੱਥਠੋਕਾ ਬਣਿਆ ਹੋਇਆ ਹੈ, ਝੂਠੇ ਸੌਦੇ ਵਾਲੇ ਸਾਧ, ਦੁਸ਼ਟਕਰਮੀ, ਦਸਮ ਪਾਤਸ਼ਾਹ ਦੀ ਬਰਾਬਰੀ ਕਰਨ ਦੀ ਰੀਸ ਕਰਨ ਵਾਲੇ ਅਤੇ ਅਜਿਹਾ ਸੋਚਣ ਵਾਲੇ ਪਾਖੰਡੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਂਲ ਅਤੇ ਸਿੱਖੀ ਰਿਵਾਇਤਾਂ ਨਾਲ ਖਿਲਵਾੜ ਕੀਤਾ ਹੈ, ਇਹ ਅਖੌਤੀ ਜੱਥੇਦਾਰ ਦਾ ਨਾ-ਮੁਆਫ਼ੀ ਕਾਬਲੇ-ਯੋਗ ਗੁਨਾਹ ਹੈ। ਸੰਗਤਾਂ ਨੇ ਅਖੌਤੀ ਜੱਥੇਦਾਰ ਦੀਆਂ ਸੌੜੀ ਸਿਆਸਤ ਤੋਂ ਪ੍ਰੇਰਤ ਆਪਹੁਦਰੀਆਂ, ਸਿੰਖੀ ਪ੍ਰੰਪਰਾਵਾਂ ਨੂੰ ਅਣਡਿੱਠ ਕਰ ਕੇ ਵਿਕਾਊ ਮਾਲ ਬਣ ਕੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਅਸੀਂ ਇਸ ਬਿਖੜੇ ਸਮੇਂ ਤੇ ਪੰਥ ਨਾਂਲ ਇੱਕਜੁੱਟ ਹੋ ਕੇ ਖੜ੍ਹੇ ਹਾਂ ਅਤੇ ਇਨਾ੍ਹਂ ਆਪਹੁਦਰੇ ਫ਼ੈਸਲਿਆਂ ਦੀ ਪੁਰਜ਼ੋਰ ਨਿੰਦਾ ਅਤੇ ਨਿਖੇਧੀ ਕਰਦੇ ਹਾਂ। ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਦੀ ਸੁਪਰਮੇਸੀ ਥੱਲੇ ਅਗਵਾਈ ਲੈਣ ਲਈ ਵਚਨਬੱਧ ਹੈ ਪਰ ਕਿਸੇ ਵਿਕਾਊ ਜੱਥੇਦਾਰ ਜਾਂ ਪੁਜਾਰੀਆਂ ਦੁਆਰਾ ਪੰਥ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਤੋਂ ਪੂਰਨ ਸੁਚੇਤ ਹੈ। ਅਕਾਲ ਤਖ਼ਤ ਸਾਹਿਬ, ਮੀਰੀ ਪੀਰੀ ਦੇ ਸਿਧਾਂਤ ਨੂੰ ਪੰਥ ਸਦੀਵੀ ਨਤਮਸਤਕ ਹੈ ਪਰ ਕਿਸੇ ਇੱਕ ਵਿਅੱਕਤੀ, ਪੁਜਾਰੀ ਜਾਂ ਹੋਛੇ ਸਿਆਸਤਦਾਨ ਦੀਆਂ ਘਟੀਆਂ ਚਾਲਾਂ ਦਾ ਸ਼ਿਕਾਰ ਹੋਣ ਲਈ ਬਿਲਕੁਲ ਤਿਆਰ ਨਹੀਂ।
ਸਿੱਖ ਧਰਮ ਦੀ ਨਿੱਤ ਦਿਨ ਹੋ ਰਹੀ ਬੇਅਦਬੀ, ਕੌਮੀ ਸਰੋਕਾਰਾਂ ਦਾ ਘਾਣ, ਸਿੱਖ ਸਿਆਸਤ ਦਾ ਨਿੱਜੀਕਰਨ ਅਤੇ ਅਪਰਾਧੀਕਰਨ, ਸਿੱਖ ਸੰਪ੍ਰਦਾਵਾਂ ਅਤੇ ਸਿੱਖ ਸੰਸਥਾਵਾਂ ਦੇ ਨਿੱਜੀਕਰਨ, ਵਰਗੇ ਸੰਜੀਦਾ ਮਸਲਿਆਂ ਤੋਂ ਇਨਾ੍ਹਂ ਜੱਥੇਦਾਰਾਂ ਨੇ ਸਦਾ ਹੀ ਮੂੰਹ ਮੋੜੀ ਰੱਖਿਆ ਹੈ ਅਤੇ ਸਿਰਫ਼ ਹਕੂਮਤ ਦਾ ਹੱਥਠੋਕਾ ਬਣ ਕੇ ਸਮੂਹ ਕੌਮੀ ਹਿੱਤਾਂ ਦਾ ਘਾਣ ਕਰਨ ਵਾਲੇ ਇਨਾ੍ਹਂ ਪੁਜਾਰੀਆਂ ਦੇ ਕੌਮਘਾਤੀ ਫ਼ੈਸਲਿਆਂ ਨਾਲ ਅਸੀਂ ਕਦੇ ਵੀ ਸਹਿਮਤ ਨਹੀਂ ਹਾਂ ਅਤੇ ਦਸਮ ਪਾਤਸ਼ਾਹ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਮੂਹ ਪੰਥ ਦੀ ਹਮਾਇਤ ਵਿੱਚ ਅਤੇ ਉਡੀਕ ਵਿੱਚ ਹਮੇਸ਼ਾਂ ਖੜ੍ਹੇ ਹਾਂ।
ਵੱਲੋਂ: ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ (ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ, ਵਿਕਟੋਰੀਆ)

Install Punjabi Akhbar App

Install
×