ਜੂਕਾਨ ਖੇਤਰ ਵਿੱਚ ਹੋਈ ਤੋੜ ਫੋੜ ਤੋਂ ਬਾਅਦ ਹੁਣ ਇੰਡੀਜੀਨਸ ਵਿਰਾਸਤੀ ਥਾਵਾਂ ਦੀ ਸੁਰੱਖਿਆ ਵਾਸਤੇ ਬਜਟ ਵਿੱਚ ਫੈਡਰਲ ਸਰਕਾਰ ਨੇ ਰੱਖੇ ਸਿਰਫ 500,000 ਡਾਲਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਦੇਸ਼ ਵਿੱਚ ਜੂਕਾਨ ਖੇਤਰ ਵਿਖੇ ਕੀਤੀ ਗਈ ਭੰਨ ਤੋੜ ਦੇ ਮੱਦੇਨਜ਼ਰ, ਇਸ ਸਾਲ ਸਰਕਾਰ ਵੱਲੋਂ ਇੰਡੀਜੀਨਸ ਵਿਰਾਸਤੀ ਥਾਵਾਂ ਦੀ ਸੁਰੱਖਿਆ ਆਦਿ ਲਈ 500,000 ਡਾਲਰਾਂ ਦਾ ਫੰਡ ਰੱਖਿਆ ਗਿਆ ਹੈ ਤਾਂ ਇੰਡੀਜੀਨਸ ਲੋਕਾਂ ਦੇ ਮਨਾਂ ਅੰਦਰ ਇਹ ਸਵਾਲ ਇਹ ਪੈਦਾ ਹੋ ਗਏ ਹਨ ਕਿ ਮਹਿਜ਼ ਪੰਜ ਲੱਖ ਡਾਲਰਾਂ ਦੀ ਛੋਟੀ ਜਿਹੀ ਰਕਮ ਦੇ ਨਾਲ ਕੀ ਅਜਿਹੇ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਇਆ ਜਾ ਸਕਦਾ ਹੈ…. ਜਿਨ੍ਹਾਂ ਵਿੱਚ ਕਿ ਇੰਡੀਜੀਨਸ ਵਿਰਾਸਤੀ ਥਾਵਾਂ ਦੀ ਸੁਰੱਖਿਆ ਵਰਗੀਆਂ ਅਹਿਮ ਭੂਮਿਕਾਵਾਂ ਸ਼ਾਮਿਲ ਹਨ?
ਸਰਕਾਰ ਨੇ ਉਕਤ ਰਕਮ ਨੂੰ ਅਗਲੇ ਦੋ ਸਾਲਾਂ ਲਈ ਰਾਖਵਾਂ ਰੱਖਿਆ ਹੈ ਅਤੇ ਇਸ ਬਜਟ ਦੇ ਨਾਲ ਸਬੰਧਤ ਕਾਨੂੰਨ ਦੀ ਧਾਰਾ (Indigenous involvement in Environment Protection and Biodiversity Conservation Act 1999 decision-making processes) ਤਹਿਤ ਉਕਤ ਥਾਵਾਂ ਦੀ ਸੁਰੱਖਿਆ ਕਰਨ ਦਾ ਬੀੜਾ ਸਰਕਾਰ ਵੱਲੋਂ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੱਛਮੀ ਆਸਟ੍ਰੇਲੀਆ ਦੇ ਇੰਡੀਜੀਨਸ ਲੋਕਾਂ ਦੇ 46,000 ਸਾਲ ਪੁਰਾਣੇ ਵਿਰਾਸਤੀ ਜ਼ੂਕਾਨ ਖੇਤਰ ਵਿੱਚ, ਬੀਤੇ ਸਾਲ ਮਈ ਦੇ ਮਹੀਨੇ ਵਿੱਚ, ਬੇਵਜਹ ਭੰਨ-ਤੋੜ ਕਰਨ ਕਾਰਨ ਦੇਸ਼ ਦੀ ਵੱਡੀ ਕੰਪਨੀ ‘ਰਿਓ-ਟਿੰਟੋ’ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ ਅਤੇ ਇਯਦੇ ਮੁਖ ਅਧਿਕਾਰੀ ਜੀਨ ਸੈਬਸਟੀਅਨ ਜੈਕੁਈਜ਼ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇਣਾ ਵੀ ਪਿਆ ਸੀ ਅਤੇ ਆਪਣੇ ਉਕਤ ਕੀਤੇ ਗਏ ਵਰਤਾਰੇ ਲਈ ਇੰਡੀਜੀਨਸ ਲੋਕਾਂ ਕੋਲੋਂ ਬਾਕਾਇਦਾ ਮੁਆਫ਼ੀ ਵੀ ਮੰਗਣੀ ਪਈ ਸੀ। ਇਸ ਦੌਰਾਨ ਸਦਨ ਵੱਲੋਂ ਕੀਤੀ ਕਾਰਵਾਈ ਵਿੱਚ ਸਰਕਾਰ ਨੂੰ ਵੀ ਜਵਾਬਦੇਹੀ ਕਰਨੀ ਪਈ ਸੀ ਕਿ ਆਖਿਰ ਸਰਕਾਰ ਨੇ ਅਜਿਹੀਆਂ ਹਰਕਤਾਂ ਨੂੰ ਰੋਕਣ ਆਦਿ ਲਈ ਕੀ ਕੀਤਾ ਸੀ ਅਤੇ ਸਰਕਾਰ ਅਜਿਹੇ ਕੰਮਾਂ ਲਈ ਫੇਲ੍ਹ ਕਿਉਂ ਹੋਈ ਸੀ…?

Install Punjabi Akhbar App

Install
×