ਬੀਫ ਅਤੇ ਵ੍ਹਾਈਨ ਤੋਂ ਬਾਅਦ ਹੁਣ ਚੀਨ ਦੀ ਨਿਗਾਹ ਵਿੱਚ ਹੋਰ ਆਸਟ੍ਰੇਲੀਆਈ ਉਤਪਾਦ -ਵਧਾਏ ਜਾ ਸਕਦੇ ਹਨ ਸ਼ੁਲਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਅਤੇ ਚੀਨੀ ਰਿਸ਼ਤਿਆਂ ਵਿੱਚ ਖਟਾਸ ਕਿਉਂਕਿ ਹੁਣ ਹੋਰ ਵੱਧਦੀ ਹੀ ਜਾ ਰਹੀ ਹੈ ਤਾਂ ਬੀਫ ਅਤੇ ਵ੍ਹਾਈਨ ਤੋਂ ਬਾਅਦ ਹੁਣ ਚੀਨ ਦੀ ਨਜ਼ਰ ਵਿੱਚ ਹੋਰ ਆਸਟ੍ਰੇਲੀਆਈ ਉਤਪਾਦ ਵੀ ਆ ਰਹੇ ਹਨ ਜਿਨ੍ਹਾਂ ਉਪਰ ਕਿ ਚੀਨ ਵੱਲੋਂ ਸ਼ੁਲਕ ਵਧਾਏ ਜਾ ਸਕਦੇ ਹਨ ਅਤੇ ਇਨ੍ਹਾਂ ਉਦਯੋਗਾਂ ਵਿੱਚ ਹੁਣ ਸ਼ਹਿਦ, ਡੇਅਰੀ, ਫਲ਼, ਦਵਾਈਆਂ ਅਤੇ ਮਾਈਨਿੰਗ ਨਿਰਯਾਤ ਆਦਿ ਸ਼ਾਮਿਲ ਹਨ। ਇਸ ਤੋਂ ਪਹਿਲਾਂ ਚੀਨ ਨੇ ਆਸਟ੍ਰੇਲੀਆਈ ਬੀਫ, ਵ੍ਹਾਈਨ, ਸੀ-ਫੂਡ ਅਤੇ ਬਾਰਲੇ ਵਾਲੇ ਪ੍ਰੋਡਕਟਾਂ ਉਪਰ ਵਾਧੂ ਦੇ ਸ਼ੁਲਕ ਲਗਾ ਕੇ ਉਦਯੋਗਾਂ ਨੂੰ ਫਜ਼ੂਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਈ.ਬੀ.ਆਈ.ਐਸ. ਵਰਲਡ ਦੇ ਸੀਨੀਅਰ ਐਨੇਲਿਸਟ ਲਿਆਮ ਹੈਰੀਸਨ ਨੇ ਇੱਕ ਰਿਪੋਰਟ ਵਿੱਚ ਉਪਰੋਕਤ ਤੱਥ ਪੇਸ਼ ਕੀਤੇ ਹਨ ਜੋ ਕਿ ਚਿੰਤਾਜਨਕ ਹਨ। ਸ੍ਰੀ ਹੈਰੀਸਨ ਨੇ ਕਿਹਾ ਕਿ ਸਾਨੂੰ ਹਰ ਉਸ ਉਦਯੋਗ ਦੇ ਉਤਪਾਦਨ ਵੱਲ ਧਿਆਨ ਦੇਣਾ ਪਵੇਗਾ ਜਿਸ ਉਪਰ ਚੀਨ ਦੀ ਨਜ਼ਰ ਪੈ ਸਕਦੀ ਹੈ ਕਿਉਂਕਿ ਮੌਜੂਦਾ ਸਥਿਤੀਆਂ ਅੰਦਰ ਆਸਟ੍ਰੇਲੀਆ ਨੇ ਚੀਨ ਦੀ ਕੋਵਿਡ-19 ਕਾਰਨ ਅਵਮਾਨਨਾ ਕੀਤੀ ਹੋਈ ਹੈ ਅਤੇ ਇਸੇ ਦੇ ਗੁੱਸੇ ਵਿੱਚ ਚੀਨ ਲਗਾਤਾਰ ਆਸਟ੍ਰੇਲੀਆਈ ਉਤਪਾਦਾਂ ਉਪਰ ਬੇਵਜਹ ਸ਼ੁਲਕ ਲਗਾਉਣ ਤੇ ਲੱਗਾ ਹੈ ਅਤੇ ਇਸ ਤੋਂ ਇਲਾਵਾ ਹੁਣ ਜਿਹੜੀ ਮੋਰੀਸਨ ਸਰਕਾਰ ਨੇ ਇੱਕ ਹੋਰ ਬਿਲ ਪਾਸ ਕਰ ਲਿਆ ਹੈ ਜਿਸ ਦੇ ਤਹਿਤ ਰਾਜਾਂ ਅਤੇ ਟੈਰਿਟਰੀਆਂ ਨੂੰ ਕਿਸੇ ਵੀ ਬਾਹਰੀ ਦੇਸ਼ਾਂ ਆਦਿ ਨਾਲ ਕਿਸੇ ਕਿਸਮ ਦੇ ਸਮਝੌਤੇ ਕਰਨ ਸਮੇਂ ਫੈਡਰਲ ਸਰਕਾਰ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ ਤਾਂ ਇਸ ਨੇ ਹੋਰ ਵੀ ਚੋਟ ਦਾ ਕੰਮ ਕੀਤਾ ਹੈ ਅਤੇ ਦੇਖਣਾ ਹੋਵੇਗਾ ਕਿ ਚੀਨ ਹੁਣ ਕਿਹੜਾ ਰੁਖ਼ ਅਖ਼ਤਿਆਰ ਕਰਦਾ ਹੈ। ਆਈ.ਬੀ.ਆਈ.ਐਸ. ਵਰਲਡ ਦੇ ਮੁਤਾਬਿਕ ਚੀਨ ਅਤੇ ਆਸਟ੍ਰੇਲੀਆ ਦਰਮਿਆਨ ਕਰੀਬਨ 28.2% ਦਾ ਦੋ-ਤਰਫਾ ਵਪਾਰ ਚਲਦਾ ਹੈ ਜਿਸ ਵਿੱਚ ਕਿ ਵਸਤੂਆਂ ਦੇ ਨਾਲ ਨਾਲ ਕੁੱਝ ਸੇਵਾਵਾਂ ਵੀ ਸ਼ਾਮਿਲ ਹਨ ਅਤੇ ਬੀਤੇ ਸਾਲ ਇਹ ਵਪਾਰ ਆਪਣੀ ਰਿਕਾਰਡ ਉਚਾਈ (252 ਬਿਲੀਅਨ ਡਾਲਰ) ਤੇ ਪਹੁੰਚਿਆ ਸੀ।

Install Punjabi Akhbar App

Install
×