ਬੁਸ਼ਫਾਇਰ ਦੇ ਨਾਲ ਹੀ ਹੁਣ ਪਰਥ ਵਿੱਚ ਹੜ੍ਹਾਂ ਦੀ ਮਾਰ -10 ਸਾਲਾਂ ਵਿੱਚ ਬਹੁਤ ਹੀ ਮਾੜੀ ਹਾਲਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੁਸ਼ਫਾਇਰ ਤੋਂ ਰਾਹਤ ਦਿਵਾਉਂਦਿਆਂ ਹੁਣ, ਪੱਛਮੀ ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਭਾਗ ਵਿੱਚ ਭਾਰੀ ਵਰਖਾ ਅਤੇ ਬਹੁਤ ਤੇਜ਼ ਹਨੇਰੀ ਨੇ ਹੜ੍ਹ ਦੇ ਹਾਲਾਤ ਪੈਦਾ ਕਰ ਦਿੱਤੇ ਹਨ। 100 ਕਿ. ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹਨੇਰੀ ਤੂਫ਼ਾਨ ਨੇ ਅਤੇ 100 ਮਿਲੀ ਮੀਟਰ ਵਰਖਾ ਕਾਰਨ ਗੈਸਕਾਇਨ ਦੇ ਖੇਤਰ ਵਿੱਚ ਹੜ੍ਹ ਆ ਗਏ ਹਨ ਅਤੇ ਏਰੀਅਲ ਫੋਟੋਗ੍ਰਾਫੀ ਦੇ ਤਹਿਤ ਹੁਣ ਹਰ ਤਰਫ਼ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਅਤੇ ਘਰਾਂ ਦੀਆਂ ਛੱਤਾਂ ਅਤੇ ਦਰਖਤਾਂ ਦੇ ਉਪਰਲੇ ਸਿਰੇ ਹੀ ਦਿਖਾਈ ਦੇ ਰਹੇ ਹਨ। ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀਆਂ ਵਿੱਚ ਬਨਬਰੀ, ਮਾਂਝੀਮਪ, ਮਾਰਗਰੇਟ ਨਦੀ, ਵੈਲਪੋਲ, ਯਾਨਚੈਪ ਅਤੇ ਪਰਥ ਦਾ ਮੈਟਰੋਪਾਲਿਟਿਨ ਇਲਾਕਾ ਸ਼ਾਮਿਲ ਹੈ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਤਾਂ ਪਿੱਛਲੇ 10 ਸਾਲਾਂ ਵਿੱਚ ਵੀ ਦੇਖਣ ਨੂੰ ਨਹੀਂ ਮਿਲੀ ਅਤੇ ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਾਲਾਤ ਹਾਲੇ ਹੋਰ ਵੀ ਬਦਤਰ ਹੋ ਸਕਦੇ ਹਨ ਇਸ ਲਈ ਅਹਿਤਿਆਦ ਰੱਖਣਾ ਜ਼ਰੂਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਅੱਜ ਬਾਅਦ ਦੁਪਹਿਰ ਤੱਕ ਮੱਠਾ ਪੈ ਜਾਵੇਗਾ ਅਤੇ ਸ਼ਾਮ ਤੱਕ ਪਰਥ ਤੋਂ ਕੱਲ੍ਹ -ਸੋਮਵਾਰ ਸਵੇਰ ਤੱਕ ਗੁਜ਼ਰ ਜਾਵੇਗਾ। ਰਾਜ ਦੇ ਪੱਛਮੀ ਸਮੁੰਦਰੀ ਕਿਨਾਰਿਆਂ ਉਪਰ ਵੀ ਸਮੁੰਦਰ ਦੀਆਂ ਲਹਿਰਾਂ, ਸੂਚਨਾ ਮੁਤਾਬਿਕ, ਬਹੁਤ ਉਚੀਆਂ ਉਠ ਰਹੀਆਂ ਹਨ ਅਤੇ ਇਸ ਨਾਲ ਨਜ਼ਦੀਕੀ ਨੀਵੇਂ ਥਾਵਾਂ ਅੰਦਰ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ -ਕਿੰਬਰਲੇਅ, ਪਿਲਬਾਰਾ, ਗੈਸਕਾਇਨ ਅਤੇ ਸੈਂਟਰਲ ਪੱਛਮੀ ਜਿਲ੍ਹਿਆਂ ਅੰਦਰ ਚਿਤਾਵਨੀਆਂ ਲਗਾਤਾਰ ਜਾਰੀ ਹਨ। ਅੱਜ ਐਤਵਾਰ ਨੂੰ ਸਭ ਤੋਂ ਜ਼ਿਆਦਾ ਬਾਰਿਸ਼ ਸਵੇਰ ਦੇ 1 ਵਜੇ 76 ਮਿਲੀ ਮੀਟਰ ਹਿਲ ਰਿਵਰ ਸਪ੍ਰਿੰਗਜ਼ ਜਦੋਂ ਕਿ 74 ਮਿਲੀ ਮੀਟਰ ਮੂਰਾ ਅਤੇ 64 ਮਿਲੀ ਮੀਟਰ ਪੂਰਬੀ ਲੈਂਸਲਿਨ ਵਿਖੇ ਦਰਜ ਕੀਤੀ ਗਈ ਹੈ। ਸਭ ਤੋਂ ਤੇਜ਼ ਹਵਾ ਦੀ ਰਫ਼ਤਾਰ 100 ਕਿ. ਮੀਟਰ ਪ੍ਰਤੀ ਘੰਟਾ ਗੂਜ਼ਬੈਰੀ ਹਿਲ ਅਤੇ 94 ਕਿ. ਮੀਟਰ ਪ੍ਰਤੀ ਘੰਟਾ ਬਿਕਲੇ ਵਿੱਚ ਦਰਜ ਕੀਤੀ ਗਈ ਹੈ।

Install Punjabi Akhbar App

Install
×