ਅਫਰੀਕਨ ਗਿਰੋਹ ਵਲੋਂ ਭਾਰਤੀ ਬੱਚਿਆਂ ਤੇ ਹਮਲਾ

ਬੀਤੇ ਸ਼ਨੀਵਾਰ ਨੂੰ ਪੱਛਮੀਂ ਮੈਲਬੌਰਨ ਦੇ ਟਾਰਨੇਟ ਇਲਾਕੇ ਵਿੱਚ ਕੁਝ ਅਫਰੀਕਨ ਸਿਰਫਿਰਿਆਂ ਵਲੋਂ ਪੰਜ ਭਾਰਤੀ ਬੱਚਿਆਂ ਤੇ ਅਚਾਨਕ ਹਮਲਾ ਕਰ ਦਿੱਤਾ।ਪੀੜਤ ਬੱਚਿਆਂ ਮੁਤਾਬਿਕ ਜਦੋਂ ਉਹ ਗਰਾਊਂਡ ਵਿੱਚ ਖੇਡਣ ਤੋਂ ਬਾਅਦ ਆਰਾਮ ਕਰ ਰਹੇ ਸਨ ਕਿ ਅਚਾਨਕ 15 ਦੇ ਕਰੀਬ ਅਫਰੀਕਨਾਂ ਨੇ ਭਾਰਤੀ ਬੱਚਿਆਂ ਨੂੰ ਨਸਲੀ ਟਿੱਪਣੀਆਂ ਕਰਦਿਆਂ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।ਇਸ ਘਟਨਾ ਦੌਰਾਨ ਕੁਝ ਭਾਰਤੀ ਬੱਚਿਆਂ ਦੇ ਕੁਝ ਸੱਟਾਂ ਵੀ ਲੱਗੀਆਂ।ਹਮਲਾਵਰਾਂ ਦੀ ਉਮਰ 12 ਤੋਂ 17 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।ਇਸ ਅਫਰੀਕਨ ਗਿਰੋਹ ਵਲੋਂ ਪਹਿਲਾਂ ਵੀ ਭਾਰਤੀਆਂ ਤੇ ਲੁੱਟ ਮਾਰ ਅਤੇ ਨਸਲੀ ਹਮਲੇ ਕੀਤੇ ਜਾ ਚੁੱਕੇ ਹਨ ਪਰ ਘੱਟ ਉਮਰ ਦਾ ਫਾਇਦਾ ਚੁੱਕਦਿਆਂ ਇਹ ਗਿਰੋਹ ਹਮੇਸ਼ਾਂ ਹੀ ਪੁਲਸ-ਪ੍ਰਸ਼ਾਸਨ ਦੀਆ ਨਜ਼ਰਾਂ ਤੋਂ ਬਚਦਾ ਆਇਆ ਹੈ।ਭਾਰਤੀ ਆਗੂ ਜਸਵਿੰਦਰ ਸਿੱਧੂ ਨੇ ਇਸ ਹਮਲੇ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਪੁਲਸ ਦੀ ਇਸ ਇਲਾਕੇ ਵਿੱਚ ਨਿਯਮਿਤ ਗਸ਼ਤ ਘੱਟ ਹੋਣ ਕਰਕੇ ਅਜਿਹੇ ਹਮਲਿਆਂ ਵਿੱਚ ਵਾਧਾ ਹੋ ਰਿਹਾ ਹੈ।ਸਥਾਨਕ ਲੋਕਾਂ ਨੇ ਇਸ ਵਧੀਕੀ ਖਿਲਾਫ ਆਵਾਜ਼ ਬੁਲੰਦ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਇਸ ਗਿਰੋਹ ਨਾਲ ਸਖਤੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ ਹੈ।ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

(ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×