ਇਸ ਸਾਲ ‘ਕੁਈਨਜ਼ ਬਰਥਡੇਅ’ ਉਪਰ ਆਪਸ ਵਿੱਚ ਭਿੜਨਗੇ ਕੋਲਿੰਗਵੁਡ ਅਤੇ ਮੈਲਬੋਰਨ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਇਸ ਸਾਲ ਕੁਈਨਜ਼ ਬਰਥਡੇਅ (ਜੂਨ ਦੇ ਦੂਸਰੇ ਸੋਮਵਾਰ 14 ਤਾਰੀਖ) ਨੂੰ ਮਨਾਉਣ ਦੇ ਅਧਿਕਾਕਿਰਕ ਫੈਸਲੇ ਰਾਹੀਂ ਏ.ਐਫ.ਐਲ. ਨਾਲ ਆਪਣੀ ਸਾਂਝੇਦਾਰੀ ਕਰਦਿਆਂ ਕੋਲਿੰਗਵੁਡ ਅਤੇ ਮੈਲਬੋਰਨ ਦੀਆਂ ਟੀਮਾਂ ਦੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਹੈ। ਇਹ ਮੈਚ ਸਿਡਨੀ ਕ੍ਰਿਕਟ ਗ੍ਰਾਊਂਡ ਵਿੱਚ ਖੇਡਿਆ ਜਾਵੇਗਾ।
ਖੇਡਾਂ ਵਾਲੇ ਵਿਭਾਗਾਂ ਦੇ ਮੰਤਰੀ ਨਟਾਲੀ ਵਾਰਡ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਰਾਹੀਂ ਖੇਡ ਪ੍ਰਦਰਸ਼ਨ ਦੇ ਨਾਲ ਨਾਲ ਲੋਕਾਂ ਨੂੰ ਵੀ ਭਰਪੂਰ ਆਨੰਦ ਉਠਾਉਣ ਦਾ ਮੌਕਾ ਮਿਲੇਗਾ, ਇਸ ਵਾਸਤੇ ਉਹ ਸਰਕਾਰ ਦੇ ਆਭਾਰੀ ਹਨ।
ਉਕਤ ਮੈਚ ਵਾਸਤੇ ਟਿਕਟਾਂ ਆਦਿ ਦੀ ਜਾਣਕਾਰੀ ਅਤੇ ਹੋਰ ਜਾਣਕਾਰੀਆਂ ਲਈ ਸਰਕਾਰ ਦੀ ਵੈਬਸਾਈਟ www.sydney.com ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×