ਅਫ਼ਗ਼ਾਨਿਸਤਾਨ ਸੁਰੱਖਿਆ ਸਹਿਯੋਗ ਮਿਸ਼ਨ ਸਾਲ – 2017 ਤੱਕ ਜਾਰੀ ਰਹੇਗਾ – ਮੈਲਕਮ ਟਰਨਬੁਲ

image-08-07-16-07-58

ਆਸਟੇ੍ਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਆਸਟੇ੍ਲੀਆ ਨਾਟੋ ਦੀ ਅਗਵਾਈ ਹੇਠ ਅਫ਼ਗ਼ਾਨਿਸਤਾਨ ਸੁਰੱਖਿਆ ਸਹਿਯੋਗ ਮਿਸ਼ਨ ਸਾਲ 2017 ਦੇ ਅਖੀਰ ਤੱਕ ਜਾਰੀ ਰੱਖੇਗਾ ਅਤੇ ਤਾਲੀਬਾਨ ਖ਼ਿਲਾਫ਼ ਚਲ ਰਹੇ ਸੰਘਰਸ਼ ਵਿੱਚ ਵਿੱਤੀ ਮਦਦ ਵੀ ਕਰੇਗਾ। ਆਸਟੇ੍ਲੀਆ ਹੁਣ ਤੱਕ ਅਫ਼ਗ਼ਾਨਿਸਤਾਨ ਨੂੰ ਸਾਲ 2010 ਤੋਂ 2017 ਤੱਕ 668.32 ਮਿਲੀਅਨ ਡਾਲਰ ਦੇ ਚੁੱਕਾ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਅਫਗਾਨ ਸੁਰੱਖਿਆ ਮਿਸ਼ਨ ਲਈ ਅਮਰੀਕੀ ਫੌਜਾਂ ਦੀ ਗਿਣਤੀ ਅਗਲੇ ਸਾਲ ਲਈ 9800 ਤੋਂ ਘਟਾ ਕੇ 8400 ਰੱਖਣ ਦਾ ਐਲਾਨ  ਕੀਤਾ ਹੈ। ਆਸਟੇ੍ਲੀਆਈ ਫੌਜ ਦਾ ਮੁੱਖ ਕੈਂਪ ਰਾਜਧਾਨੀ ਕਾਬਲ ਵਿੱਚ ਹੈ, ਜਿਹੜੀ ਅਫ਼ਗ਼ਾਨ ਰਾਸ਼ਟਰੀ ਫੌਜ ਦੀ ਆਫੀਸਰ ਅਕੈਡਮੀ ਨੂੰ ਸਹਿਯੋਗ ਕਰਦੀ ਹੈ। ਸਾਲ 2001 ਵਿੱਚ ਆਸਟੇ੍ਲੀਆਈ ਫੌਜ ਨਾਟੋ ਦੀ ਅਗਵਾਈ ਹੇਠ ਬਣੇ ਅਫ਼ਗ਼ਾਨ ਸੁਰੱਖਿਆ ਸਹਿਯੋਗ ਮਿਸ਼ਨ ਦਾ ਹਿੱਸਾ ਬਣੀ ਸੀ । ਇਸ ਮਿਸ਼ਨ ਵਿੱਚ ਹੁਣ ਤੱਕ 41 ਆਸਟੇ੍ਲੀਅਨ ਫ਼ੌਜੀ ਜਾਨ ਗਵਾ ਚੁੱਕੇ ਹਨ।
ਅਫ਼ਗ਼ਾਨਿਸਤਾਨ ਨੂੰ ਫ਼ੌਜੀ ਸਹਾਇਤਾ ਜਾਰੀ ਰੱਖਣ ਲਈ ਪੌਲੈਂਡ ਦੇ ਸ਼ਹਿਰ ਵਾਰਸਾ ਵਿੱਚ ਨਾਟੋ ਦੇਸ਼ਾਂ ਦੇ ਆਗੂਆਂ ਦੀ ਅਗਵਾਈ ਹੇਠ ਸਿਖਰ ਸੰਮੇਲਨ ਚਲ ਰਿਹਾ ਹੈ। ਪਰ ਆਸਟੇ੍ਲੀਆ ਸੰਸਦੀ ਚੋਣਾਂ ਦੇ ਨਤੀਜਿਆਂ ਕਾਰਨ ਪੈਦਾ ਹੋਈ ਅਸਪਸ਼ਟਤਾ ਕਰਕੇ ਰੱਖਿਆ ਮੰਤਰੀ ਮੈਰਿਸ ਪੈਨੀ ਸੰਮੇਲਨ ਵਿੱਚ ਹਾਜ਼ਰ ਨਹੀਂ ਹੋਈ।

Install Punjabi Akhbar App

Install
×