ਬਿਨ੍ਹਾਂ ਦੂਸਰੇ ਦੀ ਇੱਛਾ ਦੇ ਸਰੀਰਕ ਸੰਬੰਧਾਂ ਖ਼ਿਲਾਫ਼ ਵਿਕਟੌਰੀਆ ਵਿੱਚ ਬਣਨ ਜਾ ਰਿਹਾ ਕਾਨੂੰਨ

ਵਿਕਟੌਰੀਆ ਦੇ ਅਟਾਰਨੀ ਜਨਰਲ ਜੈਕਲੀਨ ਸਾਈਮਜ਼ ਵੱਲੋਂ ਦਿੱਤੀ ਗਈ ਜਾਣਗਾਰੀ ਮੁਤਾਬਿਕ, ਰਾਜ ਸਰਕਾਰ ਵੱਲੋਂ ਅਗਲੇ ਸਾਲ ਦੇ ਦੌਰਾਨ ਇੱਕ ਅਜਿਹਾ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਕਿ ਆਪਣੇ ਪਾਰਟਨਰ, ਸਹਿਯੋਗੀ, ਸਾਥੀ ਆਦਿ ਦੀ ਇੱਛਾ ਤੋਂ ਬਿਨ੍ਹਾਂ ਸਰੀਰਕ ਸੰਬੰਧਾਂ ਆਦਿ ਦੌਰਾਨ ਕੀਤੀ ਗਈ ਅਣਇੱਛਤ ਕਾਰਵਾਈ ਨੂੰ ਕਾਨੂੰਨੀ ਤੌਰ ਤੇ ਗੁਨਾਹ ਮੰਨਿਆ ਜਾਵੇਗਾ ਅਤੇ ਉਸ ਵਾਸਤੇ ਸਜ਼ਾ ਦਾ ਪ੍ਰਾਵਧਾਨ ਹੋਵੇਗਾ। ਉਕਤ ਕਾਨੂੰਨ ਨੂੰ ਮੌਜੂਦਾ ਕਾਨੂੰਨਾਂ ਵਿੱਚ ਕੁੱਝ ਬਦਲਾਅ ਆਦਿ ਕਰਕੇ ਤਿਆਰ ਕੀਤਾ ਜਾਵੇਗਾ। ਇਸ ਕਾਨੂੰਨ ਵਿੱਚ ਸਰੀਰਕ ਸੰਬੰਧਾਂ ਦੌਰਾਨ, ਜਾਣਬੁੱਝ ਕੇ ਗਰਭ ਨਿਰੋਧਕ ਆਦਿ ਦੀ ਵਰਤੋਂ ਨਾ ਕਰਨਾ ਜਾਂ ਵਰਤੋਂ ਕਰਦੇ ਸਮੇਂ ਉਸਨੂੰ ਜਾਣਬੁੱਝ ਕੇ ਉਤਾਰ ਦੇਣਾ ਆਦਿ ਵੀ ਸ਼ਾਮਿਲ ਹਨ ਅਤੇ ਗੁਨਾਹ ਦੇ ਘੇਰੇ ਵਿੱਚ ਹੀ ਆਉਣਗੇ।

ਉਕਤ ਕਾਨੂੰਨ ਲਈ ਬਦਲਾਅ ਦੇ ਪੁਆਇੰਟਾਂ ਨੂੰ ਅਗਲੇ ਸਾਲ 2022 ਵਿੱਚ ਵਿਕਟੌਰੀਆਈ ਲਾਅ ਰਿਫੋਰਮ ਕਮਿਸ਼ਨ ਦੀ ਪ੍ਰਵਾਨਗੀ ਨਾਲ ਅਮਲੀ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਜਾਰੀ ਹਨ।

ਜ਼ਿਕਰਯੋਗ ਹੈ ਕਿ ਅਜਿਹੇ ਹੀ ਕਾਨੂੰਨ ਨੂੰ ਇਸੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਕੈਲੀਫੋਰਨੀਆ (ਅਮਰੀਕਾ) ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ ਹੈ।

Install Punjabi Akhbar App

Install
×