ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ: ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ

NZ PIC 11 Dec-1ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ ਸਰਕਾਰਾਂ ਦੇਰ ਨਹੀਂ ਲਗਾਉਂਦੀਆਂ। ਨਿਊਜ਼ੀਲੈਂਡ ਸਰਕਾਰ ਨੇ ਵੀ ਦੇਸ਼ ਦੀ ਆਰਥਿਕ ਗੱਡੀ ਨੂੰ ਲੀਹੇ ਚੜ੍ਹਾ ਕੇ ਹੋਰ ਤੇਜ ਕਰਨ ਦੇ ਮਨੋਰਥ ਨਾਲ ‘ਸਿਵਲ ਐਵੀਏਸ਼ਨ ਰੂਨ ਪਾਰਟ 147’ ਨੂੰ 1 ਫਰਵਰੀ 2016 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਨੂੰਨ ਤਹਿਤ ਹੁਣ ਨਿਊਜ਼ੀਲੈਂਡ ਦੇ ਹਵਾਈ ਜ਼ਹਾਜ਼ ਇੰਜੀਨੀਅਰ ਦੂਜੇ ਦੇਸ਼ਾਂ ਦੇ ਇੰਜੀਨੀਅਰਜ਼ ਨੂੰ ਹੋਰ ਸਿਖਿਅਤ ਕਰ ਸਕਣਗੇ। ਸਹਾਇਕ ਟ੍ਰਾਂਸਪੋਰਟ ਮੰਤਰੀ ਸ੍ਰੀ ਕ੍ਰੈਗ ਫੌਸ ਨੇ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਹੈ। ਅਜਿਹੀ ਟ੍ਰੇਨਿੰਗ ਦੇ ਸਕਣ ਦੇ ਸਮਰੱਥ ਅਦਾਰਿਆਂ ਨੂੰ ਅੱਗੇ ਆਉਣ ਵਾਸਤੇ ਕਹਿ ਦਿੱਤਾ ਗਿਆ ਹੈ। ਪਹਿਲੇ ਗੇੜ ਦੇ ਵਿਚ ਚੀਨ, ਇੰਡੋਨੇਸ਼ੀਆ, ਇੰਡੀਆ, ਵੀਅਤਨਾਮ ਅਤੇ ਮਲੇਸ਼ੀਆ ਦੇ ਹਵਾਈ ਜ਼ਹਾਜ਼ ਇੰਜੀਨੀਅਰਜ਼ ਨੂੰ ਆਪਣੀ ਮੁਹਾਰਿਤ ਹੋਰ ਨਿਖਾਰਨ ਦਾ ਮੌਕਾ ਦਿੱਤਾ ਜਾਵੇਗਾ।

Install Punjabi Akhbar App

Install
×