ਲੋਕਾਂ ਦੀ ਭਲਾਈ ਦੇ ਚੋਟੀ ਦੇ ਸੰਗਠਨ ਨੇ ਫੈਡਰਲ ਸਰਕਾਰ ਨੂੰ ਜਾਬ-ਸੀਕਰ ਦੀ ਰਾਸ਼ੀ ਵਧਾਉਣ ਦੀ ਕੀਤੀ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਨਤਕ ਤੌਰ ਤੇ ਭਲਾਈ ਲਈ ਕੰਮ ਕਰਦੇ ਆਸਟ੍ਰੇਲੀਆ ਦੇ ਚੋਟੀ ਦੇ ਇੱਕ ਸੰਗਠਨ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੀ ਮਾਰ ਦੇ ਚਲਦਿਆਂ ਕੰਮ-ਧੰਦਿਆਂ ਨੂੰ ਗਵਾ ਦੇਣ ਵਾਲੇ ਲੋਕ, ਜਿਨ੍ਹਾਂ ਨੂੰ ਕਿ ਜਾਬ-ਸੀਕਰ ਵਾਲਾ ਭੱਤਾ ਦਿੱਤਾ ਜਾ ਰਿਹਾ ਹੈ ਉਹ ਨਾ-ਕਾਫ਼ੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ 25 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ, ਫੈਡਰਲ ਸਰਕਾਰ ਇਹ ਭੱਤਾ ਫੌਰਨ ਵਧਾਵੇ ਤਾਂ ਕਿ ਲੋਕ ਆਪਣੀਆਂ ਨਿੱਤ-ਪ੍ਰਤੀਦਿਨ ਦੀਆਂ ਜ਼ਰੂਰੀ ਲੋੜਾਂ ਨੂੰ ਵਾਜਿਬ ਢੰਗ ਨਾਲ ਪੂਰਾ ਕਰ ਸਕਣ। ਸਰਕਾਰ ਨੇ ਕਰੋਨਾ ਦੌਰਾਨ ਜਿਹੜਾ ਭੱਤਾ ਸਥਾਪਤ ਕੀਤਾ ਸੀ ਉਹ ਇਸ ਵੇਲੇ 150 ਡਾਲਰ ਹਰ ਪੰਦਰ੍ਹਵਾੜੇ ਨੂੰ ਜ਼ਿਆਦਾ ਮਿਲਦਾ ਸੀ ਪਰੰਤੂ ਹੁਣ ਇਹ ਭੱਤਾ ਵੀ ਮਾਰਚ ਦੇ ਮਹੀਨੇ ਤੋਂ ਬਾਅਦ ਖ਼ਤਮ ਹੋ ਜਾਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਆਮ ਜਾਬਸੀਕਰ ਭੱਤੇ ਦੇ ਰੂਪ ਵਿੱਚ ਮਿਲਣਾ ਸ਼ੁਰੂ ਹੋ ਜਾਵੇਗੀ। ਹੁਣ ਸਰਕਾਰ ਦੇ ਨਵੇਂ ਚਾਰਟ ਮੁਤਾਬਿਕ, ਅਪ੍ਰੈਲ ਦੇ ਮਹੀਨੇ ਤੋਂ ਇੱਕ ਇਕੱਲੇ ਆਸਟ੍ਰੇਲੀਆਈ ਨੂੰ, ਜਿਸਦੇ ਕੋਈ ਬੱਚਾ ਵਗੈਰਾ ਨਹੀਂ ਹੈ, ਇਹ ਰਾਸ਼ੀ 565.70 ਡਾਲਰ ਪ੍ਰਤੀ ਪੰਦਰ੍ਹਵਾੜੇ ਦੇ ਰੂਪ ਵਿੱਚ ਮਿਲਿਆ ਕਰੇਗੀ। ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਅਜਿਹੇ ਭੱਤੇ ਦੇਣ ਕਾਰਨ ਲੋਕਾਂ ਨੂੰ ਕੰਮ ਨਾ ਕਰਨ ਦੀ ਆਦਤ ਪੈ ਜਾਵੇਗੀ ਜੋ ਕਿ ਉਨ੍ਹਾਂ ਦੇ ਨਾਲ ਨਾਲ ਸਰਕਾਰ ਦੀ ਅਰਥ-ਵਿਵਸਥਾ ਲਈ ਵੀ ਮਾਰੂ ਸਾਬਤ ਹੋਵੇਗੀ ਇਸ ਲਈ ਸਰਕਾਰ ਦਾ ਮੰਨਣਾ ਹੈ ਕਿ ਲੋਕ ਛੇਤੀ ਤੋਂ ਛੇਤੀ ਆਪਣੇ ਕੰਮ ਧੰਦਿਆਂ ਉਪਰ ਵਾਪਿਸ ਆਉਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ, ਕਈ ਸਮਾਜਿਕ ਭਲਾਈ ਅਤੇ ਬਿਜਨਸ ਗਰੁੱਪ ਅਤੇ ਇੱਥੋਂ ਤੱਕ ਕਿ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਸ੍ਰੀ ਜੋਹਨ ਹੋਵਾਰਡ ਤਾਂ 40 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਸਰਕਾਰ ਕੋਲੋਂ ਇਹ ਮੰਗ ਕਰ ਚੁਕੇ ਹਨ।

Install Punjabi Akhbar App

Install
×