ਸ਼ਿੰਪੀ ਸੰਧੂ (ਚੁੱਘਾ) ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਫਰੀਦਕੋਟ ਫਿਰੋਜਪੁਰ ਸ੍ਰੀ ਮੁਕਤਸਰ ਸਾਹਿਬ ‘ਚ ਖੁਸ਼ੀ ਦੀ ਲਹਿਰ

ਫਰੀਦਕੋਟ -ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਯੂਥ ਵਿੰਗ ਵਿੱਚ ਹੋਰ ਵਾਧਾ ਕਰਦਿਆ ਐਡਵੋਕੇਟ ਗੁਰਪਾਲ ਸਿੰਘ ਸੰਧੂ (ਸ਼ਿੰਪੀ ਸੰਧੂ) ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ । ਉਹਨਾਂ ਦੀ ਨਿਯੁਕਤੀ ਤੇ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇੱਥੇ ਦੱਸਣਯੋਗ ਹੈ ਕਿ ਐਡਵੋਕੇਟ ਗੁਰਪਾਲ ਸਿੰਘ ਸੰਧੂ ਅਵਾਜ ਏ ਪੰਜਾਬ ਸਿਆਸਤ ਦੇ ਬਾਬਾ ਬੋਹੜ ਸ੍ਰ ਜਗਮੀਤ ਸਿੰਘ ਬਰਾੜ ਦੇ ਅਤਿ ਨਜਦੀਕੀਆਂ ਵਿੱਚੋ ਇੱਕ ਹਨ । ਸ਼ਿੰਪੀ ਸੰਧੂ ਦੀ ਨਿਯੁਕਤੀ ਤੇ ਉਹਨਾਂ ਦੇ ਸਮਰਥੱਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇੱਥੇ ਵਰਣਨਯੋਗ ਹੈ ਕਿ ਸ਼ਿੰਪੀ ਸੰਧੂ ਦੀ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਤੇ ਫਿਰੋਜਪੁਰ ਜਿਲਿਆ ਵਿੱਚ ਕਾਫੀ ਜਾਣ ਪਹਿਚਾਣ ਹੈ । ਅਤੇ ਉਹ ਉਪਰੋਕਤ ਜਿਲਿਆ ਵਿੱਚ ਆਪਣੇ ਸਮਰਥੱਕਾਂ ਵਿੱਚ ਅਕਸਰ ਹੀ ਵਿਚਰਦੇ ਰਹਿੰਦੇ ਹਨ ਅਤੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ । ਉਹਨਾਂ ਦੀ ਨਿਯੁਕਤੀ ਨਾਲ ਅਕਾਲੀ ਦਲ ਹੋਰ ਮਜਬੂਤ ਹੋਵੇਗਾ । ਉਹਨਾਂ ਦੀ ਨਿਯੁਕਤੀ ਤੇ ਸੁਖਪਾਲ ਸਿੰਘ ਸੰਧੂ, ਡਿੰਪਲ ਸੰਧੂ, ਗੁਰਵੀਰ ਸਿੰਘ ਕਾਕੂ, ਚਰਨਜੀਤ ਸਿੰਘ ਸਰਪੰਚ, ਲਖਵਿੰਦਰ ਸਿੰਘ ਢਿੱਲੋਂ, ਆਦਿ ਨੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਬਿਕਰਮ ਸਿੰਘ ਮਜੀਠੀਆ, ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਐਮ ਐਲ ਏ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੋਈ ਦੇ ਪ੍ਰਧਾਨ ਭੀਮ ਸਿੰਘ ਵੜੈਚ ਦਾ ਧੰਨਵਾਦ ਕਰਦਿਆ ਕਿਹਾ ਕਿ ਸ਼ਿੰਪੀ ਸੰਧੂ ਦੀ ਨਿਯੁਕਤੀ ਨਾਲ ਹਿਠਾੜ ਇਲਾਕੇ ਵਿੱਚ ਅਕਾਲੀ ਦਲ ਹੋਰ ਮਜਬੂਤ ਹੋਵੇਗਾ ।

Welcome to Punjabi Akhbar

Install Punjabi Akhbar
×
Enable Notifications    OK No thanks