ਜੀ ਆਇਆਂ ਨੂੰ-ਐਡਵੋਕੇਟ ਦਲਜੀਤ ਕੌਰ

– ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵਕੀਲ ਦੱਸੇਗੀ ਪ੍ਰਵਾਸੀ ਆਪਣੀਆਂ ਜੱਦੀ ਜ਼ਮੀਨਾ ਦੀ ਰਾਖੀ ਕਰਨ

– ਇੰਡੋ-ਕੀਵੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਸੱਦੇ ਉਤੇ ਪਹੁੰਚੇ ਆਕਲੈਂਡ

NZ PIC 10 aug-1
(ਐਡਵੋਕੇਟ ਦਲਜੀਤ ਕੌਰ ਦਾ ਆਕਲੈਂਡ ਹਵਾਈ ਅੱਡੇ ਉਤੇ ਸਵਾਗਤ ਕਰਦੇ ਕਲੱਬ ਮੈਂਬਰਜ਼)

ਆਕਲੈਂਡ 10 ਅਗਸਤ  -ਵਕਾਲਤ ਕਰਨਾ ਇਕ ਪੇਸ਼ਾ ਹੈ ਪਰ ਕੁਝ ਲੋਕ ਆਪਣੇ ਹੱਕਾਂ ਦੀ ਰਾਖੀ ਖਾਤਿਰ ਅਤੇ ਖੁਸੇ ਹੋਏ ਹੱਕ ਵਾਪਿਸ ਲੈਣ ਲਈ ਵਕਾਲਤ ਦੀ ਪੜ੍ਹਾਈ ਕਰਕੇ ਲੋਕਾਂ ਲਈ ਰਾਹ-ਦਸੇਰੇ ਹੋ ਜਾਣ, ਘੱਟ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਾਮੀ ਵਕੀਲ ਸ੍ਰੀਮਤੀ ਦਲਜੀਤ ਕੌਰ ਨੇ ਅਜਿਹਾ ਹੀ ਕਰ ਵਿਖਾਇਆ ਸੀ ਜਦੋਂ ਉਸਨੇ ਆਪਣੀ ਜ਼ਮੀਨ ਲੈਣ ਦੀ ਖਾਤਿਰ ਐਲ.ਐਲ.ਬੀ. ਦੀ ਪੜ੍ਹਾਈ ਕਰ ਲਈ ਅਤੇ ਆਪਣੇ ਵਿਆਹ ਤੋਂ  11 ਸਾਲ ਬਾਅਦ ਵੀ ਆਪਣੇ ਹੱਕ ਵਾਪਿਸ ਲੈ ਲਏ। ਇਹ ਵਕੀਲ ਸਾਹਿਬਾ ਅੱਜ ‘ਇੰਡੋ-ਕੀਵੀ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸੱਦੇ ਉਤੇ ਇਥੇ ਪਹੁੰਚੇ। ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਕਲੱਬ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਬਰਮਾਲੀਪੁਰ, ਸ੍ਰੀਮਤੀ ਦਲਵਿੰਦਰ ਕੌਰ, ਸ੍ਰੀਮਤੀ ਮਨਜਿੰਦਰ ਕੌਰ ਪੰਜੇਟਾ ਅਤੇ ਲਖਵੀਰ ਸਿੰਘ ਲੱਖੀ  ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ‘ਜੀ ਆਇਆਂ’ ਆਖਿਆ। ਪ੍ਰਵਾਸੀ ਲੋਕਾਂ ਖਾਸ ਕਰ ਪਰਤਿਆਗ ਦਿੱਤੀਆਂ ਮਹਿਲਾਵਾਂ ਜਿਨ੍ਹਾਂ ਦੇ ਕੋਲ ਆਪਣੇ ਜ਼ਮੀਨ ਹੱਕਾਂ ਨੂੰ ਮੁੜ ਤੋਂ ਹਾਸਿਲ ਕਰਨ ਲਈ ਜਿਆਦਾ ਸਾਧਨ ਅਤੇ ਕਾਨੂੰਨੀ ਮਾਹਿਰ ਨਹੀਂ ਹਨ, ਉਨ੍ਹਾਂ ਦੇ ਲਈ ਐਡਵੋਕੇਟ ਦਲਜੀਤ ਕੌਰ ਵੱਡੀ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ। ਉਨ੍ਹਾਂ ਦੇ ਨਾਲ ਜਿੱਥੇ ਆਉਣ ਵਾਲੇ ਦਿਨਾਂ ਵਿਚ ਰੂਬਰੂ ਸਮਾਗਮ ਰੱਖਿਆ ਜਾ ਰਿਹਾ ਹੈ ਉਥੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਲਾਅ ਫਰਮ ‘ਇੰਟਰਨੈਸ਼ਨਲ ਲੀਗਲ ਜੰਕਸ਼ਨ ਇੰਡੀਆ’ ਅਤੇ ਇਕ ਐਨ.ਜ਼ੀ. ਓ. ‘ਬਲੂਮਿੰਗ ਸਮਾਈਲ ਫਾਊਂਡੇਸ਼ਨ’ ਦੇ ਨਾਲ ਉਹ ਕਾਨੂੰਨੀ ਅਤੇ ਸਮਾਜਿਕ ਕਾਰਜਾਂ ਵਿਚ ਆਪਣਾ ਯੋਗਦਾਨ ਦਿੰਦੇ ਹਨ। ਜਿਆਦਾ ਜਾਣਕਾਰੀ ਲਈ ਸ. ਸੁਖਮਿੰਦਰ ਸਿੰਘ ਬਰਮਾਲੀਪੁਰ ਨਾਲ ਫੋਨ ਨੰਬਰ 021 716 412 (੦੨੧ ੭੧੬ ੪੧੨) ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×