‘ਤੇਰੀ ਮੇਰੀ ਜੋੜੀ’ ਨਾਲ ਪੰਜਾਬੀ ਸਿਨੇਮੇ ‘ਚ ਵਾਪਸੀ ਕਰ ਰਿਹੈ ਨਿਰਦੇਸ਼ਕ ਅਦਿਤਯ ਸੂਦ 

  • ਕਈ ਸਾਲਾਂ ਤੋਂ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਨਿਰਦੇਸ਼ਕ ਅਦਿਤਯ ਸੂਦ ਪੰਜਾਬੀ ਫ਼ਿਲਮ ”ਤੇਰੀ ਮੇਰੀ ਜੋੜੀ”

Aditya Sood 2

ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮੇ ‘ਚ ਮੁੜ ਵਾਪਸੀ ਕਰ ਰਹੇ ਹਨ। ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਨਿਰਦੇਸ਼ਕ ਅਦਿਤਯ ਸੂਦ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਮਰ ਜਾਵਾਂ ਗੁੜ ਖਾ ਕੇ’ ਤੋਂ ਕੀਤੀ ਸੀ। ਪੰਜਾਬੀ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਜ਼ਰੀਏ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਬਤੌਰ ਹੀਰੋ ਪਹਿਲੀ ਵਾਰ ਪਰਦੇ ‘ਤੇ ਪੇਸ਼ ਕਰਨ ਵਾਲੇ ਅਦਿਤਯ ਸੂਦ ਇਸ ਫ਼ਿਲਮ ਤੋਂ ਬਾਅਦ ਕੈਨੇਡਾ ਵਿੱਚ ਹੀ ਆਪਣੇ ਨਿੱਜੀ ਰੁਝੇਵਿਆਂ ਦੇ ਨਾਲ ਨਾਲ ਆਪਣੇ ਐਕਟਿੰਗ ਤੇ ਡਾਂਸਿੰਗ ਸਕੂਲ ਵਿੱਚ ਵਿਅਸਥ ਹੋ ਗਏ ਸਨ। ਹੁਣ ਉਹ ਆਪਣੀ ਇਸ ਫ਼ਿਲਮ ‘ਤੇਰੀ ਮੇਰੀ ਜੋੜੀ’ ਨਾਲ ਮੁੜ ਸਰਗਰਮ ਹੋਏ ਹਨ। ਉਨ੍ਹਾਂ ਦੇ ਨਿੱਜੀ ਬੈਨਰ ”ਅਦਿਤਯਸ ਫਿਲਮਸ” ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਤੇ ਸਕਰੀਨਪਲੇ ਵੀ ਅਦਿਤਯ ਸੂਦ ਨੇ ਹੀ ਲਿਖਿਆ ਹੈ। ਸੋਸ਼ਲ ਮੀਡੀਆ ਅਤੇ ਯੂ ਟਿਊਬ ‘ਤੇ ਚਰਚਿਤ ਅਦਾਕਾਰ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਇਸ ਫ਼ਿਲਮ ਜ਼ਰੀਏ ਬਤੌਰ ਹੀਰੋ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ।

Aditya Sood 1

ਅਦਿਤਯ ਸੂਦ ਨੇ ਦੱਸਿਆ ਕਿ ਬਤੌਰ ਨਿਰਦੇਸ਼ਕ ਇਹ ਉਹਨਾਂ ਦੀ ਤੀਜੀ ਫਿਲਮ ਹੈ ਇਸ ਤੋਂ ਪਹਿਲਾਂ ਉਹ ਦੋ ਫਿਲਮਾਂ ”ਮਰ ਜਾਵਾਂ ਗੁੜ ਖਾ ਕੇ” ਅਤੇ ”ਓਏ ਹੋਏ ਪਿਆਰ ਹੋ ਗਿਆ” ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਹਨਾਂ ਦੋਵਾਂ ਫ਼ਿਲਮਾਂ ਦੇ ਜ਼ਰੀਏ ਉਨ੍ਹਾਂ ਅੱਧੀ ਦਰਜਨ ਤੋਂ ਵੱਧ ਨਵੇਂ ਕਲਾਕਾਰਾਂ ਨੂੰ ਅੱਗੇ ਲਿਆਂਦਾ ਸੀ। ਹੁਣ ਵੀ ਉਹ ਆਪਣੀ ਤੀਜੀ ਫ਼ਿਲਮ ਜ਼ਰੀਏ ਹੀਰੋ ਕਿੰਗ ਬੀ ਚੌਹਾਨ, ਸੈਮੀ ਗਿੱਲ ਅਤੇ ਹੀਰੋਇਨ ਮੋਨਿਕਾ ਸ਼ਰਮਾ ਨੂੰ ਪਹਿਲੀ ਵਾਰ ਵੱਡੇ ਪਰਦੇ ‘ਤੇ ਪੇਸ਼ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ‘ਚ ਇੱਕ ਹਾਲੀਵੁੱਡ ਅਦਾਕਾਰਾ ਜ਼ੈਜ਼ ਵੀ ਨਜ਼ਰ ਆਵੇਗੀ।ਇਹ ਫਿਲਮ ਉਹਨਾਂ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁੱਲ ਵੱਖਰੀ ਕਿਸਮ ਦੀ ਫਿਲਮ ਹੈ। ਮਨੋਰੰਜਨ ਅਤੇ ਕਾਮੇਡੀ ਭਰਪੂਰ ਇਸ ਫਿਲਮ ਵਿੱਚ ਦੋ ਪ੍ਰੇਮ ਕਹਾਣੀਆਂ ਵੇਖਣ ਨੂੰ ਮਿਲਣਗੀਆਂ।ਫਿਲਮ ਚ ਜਿੱਥੇ ਅਜੌਕੇ ਸਮੇਂ ਦਾ ਪਿਆਰ ਦਿਖਾਇਆ ਗਿਆ ਹੈ ਉੱਥੇ ਹੀ ਪੁਰਾਤਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਣਗੇ।ਅਦਿਤਯ ਸੂਦ ਦਾ ਕਹਿਣਾ ਹੈ ਕਿ ਇਹ ਫਿਲਮ ਆਮ ਫਿਲਮਾਂ ਨਾਲੋ ਬਿੱਲਕੁੱਲ ਵੱਖਰੀ ਅਤੇ ਹੱਟਵੇ ਵਿਸ਼ੇ ਵਾਲੀ ਫਿਲਮ ਹੋਵੇਗੀ ਜੋ ਕਿ ਦਰਸ਼ਕਾਂ ਨੂੰ ਖੁਬ ਪਸੰਦ ਆਵੇਗੀ। ਫਿਲਮ ਦਾ ਟਾਈਟਲ ”ਤੇਰੀ ਮੇਰੀ ਜੋੜੀ” ਬੇਸ਼ਕ ਇੱਕ ਜੋੜੀ ਨੂੰ ਬਿਆਨਦਾ ਹੈ ਪਰ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਕਿਉਕਿ ਜੋੜੀ ਜ਼ਰੂਰੀ ਨਹੀ ਕਿ ਪ੍ਰੇਮੀਆਂ ਦੀ ਹੀ ਹੋਵੇ, ਜੋੜੀ ਪਿਓ-ਪੁੱਤ,ਪਿਓ-ਧੀ,ਭੈਣ-ਭਰਾ,ਮਾਂ-ਪੁੱਤ ਦੀ ਵੀ ਹੋ ਸਕਦੀ ਹੈ ਕਹਾਣੀ ਦੇ ਨਾਲ ਨਾਲ ਇਸ ਫਿਲਮ ਦਾ ਪ੍ਰਭਾਵਸ਼ਾਲੀ ਮਿਊਜ਼ਿਕ ਵੀ ਦਰਸ਼ਕਾਂ ਦਾ ਦਿੱਲ ਜਿੱਤੇਗਾ।

ਫਿਲਮ ਦੇ ਗੀਤਾਂ ਨੂੰ ਸਿੱਧੂ ਮੂਸੇਵਾਲਾ, ਗੁਰਨਾਮ ਭੁੱਲਰ, ਪ੍ਰਭ ਗਿੱਲ, ਗੁਰਲੇਜ ਅਖਤਰ, ਰਾਸ਼ੀ ਸੂਦ, ਜਸਪਿੰਦਰ ਨਰੂਲਾ, ਹਿੰਮਤ ਸੰਧੂ ਨੇ ਆਵਾਜ਼ ਦਿੱਤੀ ਹੈ। ਇਨ੍ਹਾਂ ਨੂੰ ਦਲਵੀਰ ਸਰੋਬਾਦ, ਸਿੱਧੂ ਮੂਸੇਵਾਲਾ, ਅਭੀ ਫਤਿਹਗੜੀਆ ਨੇ ਲਿਖਿਆ ਹੈ। ਮਿਊਜ਼ਿਕ ਨੂੰ ਗੁਰਮੀਤ ਸਿੰਘ, ਸਨੈਪੀ, ਨਿੱਕ ਧੰਮੂ, ਜੱਸੀ ਕਟਿਆਲ ਤੇ ਨੇਸ਼ਨ ਬ੍ਰਦਰਜ਼ ਨੇ ਤਿਆਰ ਕੀਤਾ ਗਿਆ ਹੈ। ਨਿਰਦੇਸ਼ਕ ਮੁਤਾਬਕ ਉਹਨਾਂ ਨੂੰ ਦੋ ਫਿਲਮਾਂ ਕਰਨ ਤੋ ਬਾਅਦ ਕਈ ਫਿਲਮਾਂ ਦੀਆਂ ਆਫਰਾਂ ਵੀ ਆਈਆਂ ਸਨ ਪਰ ਕੋਈ ਨਾ ਕੋਈ ਰੁਕਾਵਟ ਬਣਦੀ ਰਹੀ ਚਾਹੇ ਉਹ ਸਟਾਰਕਾਸਟ ਨੂੰ ਲੈ ਕੇ ਹੋਵੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਪਰ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਹੁਣ ਉਹ ਪੂਰੀ ਵਿਉਂਤਬੰਦੀ ਨਾਲ ਵਾਪਸ ਪੰਜਾਬੀ ਸਿਨੇਮੇ ਨਾਲ ਜੁੜੇ ਹਨ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਦੀ ਅਗਲੀ ਫ਼ਿਲਮ ‘ਵਾਰੀ ਬਰਸੀ’ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਇਹ ਫ਼ਿਲਮ ਕੈਨੇਡਾ ਵਿੱਚ ਫ਼ਿਲਮਾਈ ਜਾਣੀ ਹੈ। ਇਸ ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਖੁਦ ਲਿਖੀ ਹੈ ਅਤੇ ਫ਼ਿਲਮ ਵਿਚਲੇ ਕਲਾਕਾਰ ਵੀ ਲਗਭਗ ‘ਤੇਰੀ ਮੇਰੀ ਜੋੜੀ’ ਵਾਲੇ ਹੀ ਹੋਣਗੇ। ਅਦਿਤਯ ਸੂਦ ਮੁਤਾਬਕ ਪੰਜਾਬੀ ਸਿਨੇਮੇ ਵਿੱਚ ਵੱਡਾ ਬਦਲਾਅ ਆਇਆ ਹੈ। ਇਹ ਬਦਲਾਅ ਹੀ ਦਰਜ਼ਨਾਂ ਕਲਾਕਾਰਾਂ ਤੇ ਨਿਰਦੇਸ਼ਕ, ਨਿਰਮਾਤਾਵਾਂ ਨੂੰ ਪੰਜਾਬੀ ਫ਼ਿਲਮਾਂ ਵੱਲ ਅਕਰਸ਼ਿਤ ਕਰ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਬਜ਼ਟ ਵੀ ਵਧਿਆ ਹੈ ਪਰ ਇਸ ਦੇ ਨਾਲ ਨਾਲ ਦਰਸ਼ਕਾਂ ਦਾ ਘੇਰਾ ਵੀ ਵੱਡਾ ਹੋਇਆ ਹੈ।

(ਸਾਕਾ ਨੰਗਲ)
+91 7009476970

Install Punjabi Akhbar App

Install
×