ਐਡੀਲੇਡ ‘ਚ ਵਿਸਾਖੀ ਮੇਲਾ ਭਾਰੀ ਉਤਸ਼ਾਹ ਨਾਲ ਮਨਾਇਆ

1304325__d165582858ਐਡੀਲੇਡ ਕਲੈਮਜਿਕ ਓਵਲ ਵਿਖੇ ਪੰਜਾਬ ਔਜੀ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਵੱਲੋਂ ਮਨਾਏ ਗਏ ਵਿਸਾਖੀ ਮੇਲੇ ‘ਚ ਲੋਕਾਂ ਨੇ ਵੱਡੇ ਪੱਧਰ ‘ਤੇ ਸ਼ਿਰਕਤ ਕੀਤੀ। ਮੇਲੇ ਦੇ ਮੁੱਖ ਪ੍ਰਬੰਧਕ, ਰਾਜੇਸ਼ ਠਾਕੁਰ, ਹਰਮੀਤ ਕੌਰ, ਨੀਲਮ ਦੇਵਗਨ, ਲਵ ਬਰਾੜ, ਪੰਕਜ ਸ਼ਰਮਾ, ਰਾਜ ਕਲੇਰ ਸਮੂਹ ਮੈਂਬਰਜ਼ ਵੱਲੋਂ ਕੀਤੇ ਵਿਸ਼ੇਸ਼ ਉਪਰਾਲੇ ਤੇ ਸੁਚੱਜੇ ਪ੍ਰਬੰਧਾਂ ਕਰਕੇ ਮੇਲਾ ਸਫਲ ਹੋ ਨਿਬੜਿਆ। ਸਟੇਜ ‘ਤੇ ਬਾਖੂਬੀ ਪੇਸ਼ਕਾਰੀ ਕਰਨ ਲਈ ਲਵ ਬਰਾੜ, ਦੀਪਕ ਬਾਵਾ, ਸੁਖਜੀਤ ਔਲਖ ਦੇ ਤਾਲਮੇਲ ਨੇ ਮੇਲੇ ‘ਚ ਵੱਖਰੇ ਰੰਗ ਭਰ ਦਿੱਤੇ। ਵਿਸਾਖੀ ਮੇਲੇ ਦੀ ਪੇਸ਼ਕਾਰੀ ‘ਚ ਸਾਂਝ ਇੰਡੀਅਨ ਕਲਚਰਲ ਗਰੁੱਪ, ਘੈਂਟ ਜਟੀਆ ਗਰੁੱਪ, ਮੁੰਦਰਾ ਅਕੈਡਮੀ ਦੀਆਂ ਮੁਟਿਆਰਾਂ ਨੇ ਗਿੱਧੇ ਤੇ ਡਾਂਸ ਰਾਹੀਂ ਖੂਬ ਰੰਗ ਬੰਨ੍ਹਿਆ। ਰੂਹ ਪੰਜਾਬ ਦੀ, ਮਨਿੰਦਰਬੀਰ ਸਿੰਘ ਭੰਗੜਾ ਗਰੁੱਪ ਦੇ ਗੱਭਰੂਆਂ ਨੇ ਭੰਗੜੇ ਦੀ ਲਾ-ਜਵਾਬ ਪੇਸ਼ਕਾਰੀ ਕਰਕੇ ਮੇਲੇ ਦੀ ਰੌਣਕ ਦੀ ਦਿਲਚਸਪੀ ਨੂੰ ਸਿਖਰਾਂ ‘ਤੇ ਪਹੁੰਚਾਇਆ। ਇਸ ਸਮੇਂ ਕਿਡਜ਼ ਫੈਸ਼ਨ ਸ਼ੋਅ ਮੁਕਾਬਲੇ, ਕੌਰ ਫੈਸ਼ਨ ਪੁਆਇੰਟ ਵੱਲੋਂ ਫੈਸ਼ਨ ਸ਼ੋਅ ਦੀ ਪੇਸ਼ਕਾਰੀ, ਸਥਾਨਕ ਗਾਇਕਾਂ ਵੱਲੋਂ ਸਮਾਜਿਕ ਕੁਰੀਤੀਆਂ ‘ਤੇ ਆਧਾਰਿਤ ਗੀਤਾਂ ਦੀ ਪੇਸ਼ਕਾਰੀ ਤੇ ਅਨੇਕਾਂ ਵੰਨ-ਸੁਵੰਨੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਪੰਜਾਬੀ ਵਿਰਸੇ ਵੱਲੋਂ ਜਲੇਬੀਆਂ, ਤੰਦੂਰੀ ਹੱਟ, ਯੋ-ਇੰਡੀਆ ਦੇ ਪੰਜਾਬੀ ਖਾਣੇ ਦੇ ਸਟਾਲਾਂ ਤੇ ਲੋਕਾਂ ਲਾਜੀਜ ਖਾਣੇ ਦਾ ਖੂਬ ਅਨੰਦ ਮਾਣਿਆਂ। ਮੇਲੇ ‘ਚ ਖੇਡੇ ਗਏ ਗੁਰਮੀਤ ਸਰਾਂ ਦੀ ਨਿਰਦੇਸ਼ਨਾਂ ਹੇਠ ਨਾਟਕ ‘ਬਸ ਕਰ’ ਜੋ ਘਰੇਲੂ ਝਗੜੇ ‘ਤੇ ਆਧਾਰਿਤ ਸੀ, ਸਰੋਤਿਆਂ ‘ਚ ਖਿੱਚ ਦਾ ਕੇਂਦਰ ਬਣਿਆ। ਵਿਸਾਖੀ ਮੇਲੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੈਰੀ ਜੌਹਨਸਨ ਮੇਅਰ, ਰਸਲ ਵਾਟਲੇ ਪ੍ਰੈਜ਼ੀਡੈਂਟ ਐਮ. ਐਲ. ਸੀ., ਜੋਏ ਬੈਟੀਸਨ ਮਨਿਸਟਰ ਆਫ ਮਲਟੀਕਲਚਰਲ ਅਫੇਰਜ਼, ਸਟੀਵਨ ਮਾਰਸ਼ਲ ਲੀਡਰ ਆਪੋਜੀਸ਼ਨ, ਡਾਨਾ ਵਾਟਲੇ ਐਮ. ਪੀ., ਵਿਨਸੈਂਟ ਤਾਰਜੀਆ ਐਮ. ਪੀ., ਜੌਹਨ ਗਾਰਡਨਰ ਸ਼ੈਡੋ ਮਲਟੀਕਲਚਰਲ ਮਨਿਸਟਰ, ਜਿੰਗ ਲੀ ਐਮ. ਐਲ. ਸੀ., ਮਾਰਕ ਬਸ਼ਮ ਕੌਂਸਲਰ, ਡਾਕਟਰ ਕੁਲਦੀਪ ਸਿੰਘ ਚੁੱਘਾ, ਦੀਪਕ ਭਾਰਦਵਾਜ, ਚਿਰਾਂਗ ਤ੍ਰਿਵੇਦੀ ਸਮੇਤ ਭਾਈਚਾਰੇ ‘ਚੋਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਸਟੇਜ ਮੂਹਰੇ ਭੰਗੜੇ ਪਾਉਂਦਿਆਂ ਸਰਬੱਤ ਦਾ ਭਲਾ ਮੰਗਦਿਆਂ ਸਫਲ ਮੇਲੇ ਦੀ ਸਮਾਪਤੀ ਹੋਈ।

Install Punjabi Akhbar App

Install
×