ਐਡੀਲੇਡ ਮਰੇਬਰਿਜ ਦੇ ਮਸ਼ਹੂਰ ਮੇਲੇ ਦਾ ਪੋਸਟਰ ਜਾਰੀ

336ਐਡੀਲੇਡ, 11 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ 75 ਕਿਲੋਮੀਟਰ ‘ਤੇ ਵਸੇ ਪੰਜਾਬੀਆਂ ਦੇ ਗੜ੍ਹ ਜਾਣੇ ਜਾਂਦੇ ਪਿੰਡ ਮਰੇਬਰਿਜ ਵਿਖੇ ਪੰਜਾਬੀ ਵਿਰਾਸਤ ਐਸੋਸੀਏਸ਼ਨ ਵੱਲੋਂ ਦੂਸਰਾ ਸੱਭਿਆਚਾਰਕ ਮੇਲਾ 25 ਅਕਤੂਬਰ ਐਤਵਾਰ ਨੂੰ 11 ਤੋਂ 5 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮਸ਼ਹੂਰ ਮੇਲੇ ਨੂੰ ਕਾਮਯਾਬ ਬਣਾਉਣ ਲਈ ਪੰਜਾਬੀ ਵਿਰਾਸਤ ਐਸੋਸੀਏਸ਼ਨ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ, ਜੇ.ਜੇ. ਸਿੰਘ ਪ੍ਰਧਾਨ ਤੇ ਸਮੂਹ ਮੈਂਬਰਜ਼ ਵੱਲੋਂ ਮੇਲੇ ਸਬੰਧੀ ਤਿਆਰੀਆਂ ਲਈ ਜ਼ੋਰ ਫੜਦਿਆਂ ਮਨਥਰਾ ਰੈਸਟੋਰੈਂਟ ਵਿਖੇ ਪੰਜਾਬੀਆਂ ਦੇ ਭਾਰੀ ਇਕੱਠ ‘ਚ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵਕ ਨਾਗਰੀ ਨੇ ਦੱਸਿਆ ਕਿ ਮੇਲੇ ‘ਚ ਵਧੇਰੇ ਰੌਣਕਾਂ ਲਾਉਣ ਲਈ ਪੂਰੀ ਟੀਮ ਵੱਲੋਂ ਮਿਹਨਤ ਨਾਲ ਵਿਉਂਤਬੰਦੀ ਕੀਤੀ ਜਾ ਰਹੀ ਹੈ। ਮੇਲੇ ਦੀ ਰਸਮੀ ਆਰੰਭਤਾ ‘ਚ ਪੰਜਾਬੀ ਭਾਈਚਾਰੇ ਦੇ ਭਾਰੀ ਇਕੱਠ ‘ਚ ਪੰਜਾਬੀ ਵਿਰਾਸਤ ਐਸੋਸੀਏਸ਼ਨ ਦੇ ਮੈਂਬਰਜ਼ ਵੱਲੋਂ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ।

Install Punjabi Akhbar App

Install
×