ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਏ. ਡੀ. ਜੀ. ਪੀ. ਵੈਲਫੇਅਰ ਕਮ ਐੱਨ. ਆਰ. ਆਈ. ਨਾਲ ਅਹਿਮ ਮੁੱਦਿਆਂ ਤੇ ਵਿਚਾਰਾਂ

  • ਸੰਜੀਵ ਕਾਲੜਾ ਸਮਾਜ ਦੇ ਹਿੱਤਾਂ ਲਈ ਕੁਝ ਕਰਨ ਲਈ ਹਮੇਸ਼ਾ ਤਤਪਰ : ਡਾ. ਗਿੱਲ

image1 (1)

ਨਿਊਯਾਰਕ /ਬਠਿੰਡਾ  – ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਵੈਲਫੇਅਰ ਤੇ ਐੱਨ. ਆਰ. ਆਈ. ਪੰਜਾਬ ਦੇ ਇੰਚਾਰਜ ਸੰਜੀਵ ਕਾਲੜਾ ਜੋ ਬਠਿੰਡਾ ਪੁਲਿਸ ਪਬਲਿਕ ਸਕੂਲ ਦੇ ਦੌਰੇ ਸਬੰਧੀ ਆਏ ਸਨ। ਉਨ੍ਹਾਂ ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨਾਲ ਸਕੂਲ ਦੌਰੇ ਤੋਂ ਪਹਿਲਾਂ ਐੱਨ. ਆਰ. ਆਈ. ਮਸਲਿਆਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ। ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਐੱਨ. ਆਰ. ਆਈ. ਥਾਣੇ ਭਾਵੇਂ ਬਣੇ ਹੋਏ ਹਨ। ਉਨ੍ਹਾਂ ਕੋਲ ਅਜੇ ਵੀ ਕੇਸ ਵਿਚਾਰ ਅਧੀਨ ਹਨ। ਉਨ੍ਹਾਂ ਦਾ ਨਿਪਟਾਰਾ ਸਮਾਬੰਧ ਹੋਣਾ ਚਾਹੀਦਾ ਹੈ। ਦੂਜਾ ਜੋ ਐੱਨ. ਆਰ. ਆਈ. ਥੋੜੇ ਸਮੇਂ ਲਈ ਆਉਂਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜਕਲ ਡਿਜ਼ੀਟਲ ਯੁੱਗ ਹੈ ਕਾਰਵਾਈ ਦੇ ਨਿਪਟਾਰੇ ਸਬੰਧੀ ਈਮੇਲ ਰਾਹੀਂ ਸੰਬੰਧਿਤ ਨੂੰ ਸੂਚਿਤ ਕਰਨਾ ਚਾਹੀਦਾ ਹੈ।ਡਾਕਟਰ ਗਿੱਲ ਨੇ ਜ਼ਿਕਰ ਕੀਤਾ ਕਿ ਅੱਜ ਕਲ ਲੜਕੀਆਂ ਵੀ ਵਿਦੇਸ਼ੀ ਲਾੜਿਆ ਨੂੰ ਚਕਮਾ ਦੇ ਰਹੀਆ ਹਨ। ਜਿਸ ਲਈ ਪਹਿਲੀ ਵਾਰ ਹਰ ਵਿਦੇਸ਼ ਜਾਣ ਵਾਲੇ ਦੀ ਰਿਜਸਟਰੇਸ਼ਨ ਹੋਣੀ ਲਾਜ਼ਮੀ ਹੈ।ਉਸ ਵਲੋ ਜਾਣ ਵਾਲੇ ਕੋਲ ਤੇ ਜਿੱਥੋਂ ਜਾ ਰਿਹਾ ਹੈ। ਉਹ ਡਾਟਾ ਸਰਕਾਰ ਕੋਲ ਹੋਣਾ ਲਾਜ਼ਮੀ ਹੈ। ਤਾਂ ਜੋ ਮਾਪੇ ਬਾਦ ਵਿੱਚ ਪਰੇਸ਼ਾਨ ਨਾਂ ਹੋਣ। ਦੂਜਾ ਧੋਖਾਧੜੀ ਵਾਲੇ ਦੀ ਨਿਸ਼ਾਨਦੇਹੀ ਦਾ ਪਤਾ ਲੱਗ ਸਕੇ। ਅਜਿਹਾ ਕੁਝ ਅਮਰੀਕਾ ਵਿੱਚ ਵੀ ਕੀਤਾ ਜਾ ਰਿਹਾ।

ਸੰਜੀਵ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਰੋਜ਼ ਨਿਪਟਾਰੇ ਦੀ ਸੂਚੀ ਮੰਗਵਾਈ ਜਾਂਦੀ ਹੈ।ਵਿਚਾਰ ਅਧੀਨ ਕੇਸਾਂ ਸਬੰਧੀ ਹਦਾਇਤਾਂ ਜਾਰੀ ਕਰਕੇ ਸਮਾਂਬੱਧ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਜਿਸ ਕਰਕੇ ਸ਼ਿਕਾਇਤਾਂ ਬਹੁਤ ਹੀ ਮਾਮੂਲੀ ਦੇਖਣ ਨੂੰ ਮਿਲ ਰਹੀਆਂ ਹਨ। ਸੰਜੀਵ ਕਾਲੜਾ ਬਹੁਤ ਹੀ ਦਿਆਨਤਦਾਰ ਅਤੇ ਕਾਬਲ ਅਫਸਰ ਹਨ।ਜੋ ਪੰਜਾਬ ਪੁਲਿਸ ਦੀ ਕਮਾਂਡ ਸੰਭਾਲਣ ਦੇ ਸਮਰੱਥ ਹਨ। ਉਨ੍ਹਾਂ ਡਾ. ਗਿੱਲ ਕੋਲੋਂ ਅਮਰੀਕਾ ਦੀ ਪੁਲਿਸ ਦੀਆਂ ਕਾਰਗੁਜ਼ਾਰੀਆਂ ਅਤੇ ਇੰਮੀਗ੍ਰੇਸ਼ਨ ਸਬੰਧੀ ਢੇਰ ਸਾਰੀ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਪ੍ਰੇਮਪਾਲ ਸਿੰਘ ਸਾਬਕਾ ਸਿੱਖਿਆ ਅਫਸਰ ਬਠਿੰਡਾ ਅਤੇ ਦੇਸ ਰਾਜ ਐੱਸ. ਪੀ. ਇੰਟੈਲੀਜੈਂਸ ਵੀ ਮੌਜੂਦ ਸਨ। ਡਾ. ਗਿੱਲ ਨੇ ਕਿਹਾ ਕਿ ਸੰਜੀਵ ਕਾਲੜਾ ਵਰਗੇ ਅਫਸਰ ਵਿਰਲੇ ਹੀ ਹਨ ਜੋ ਸਮਾਜ ਦੇ ਹਿੱਤਾਂ ਲਈ ਕੁਝ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks