ਐਡੀਲੇਡ ਵਿੱਚ ਵਾਲੀਬਾਲ ਟੂਰਨਾਮੈਂਟ 11 ਦਿਸੰਬਰ ਨੂੰ

ਪੰਜਾਬ ਸਪੋਰਟਸ ਕਲੱਬ ਅਤੇ ਐਡੀਲੇਡ ਸਕਾਇਰ ਵੱਲੋਂ ਅਗਲੇ ਮਹੀਨੇ ਦੀ 11 ਤਾਰੀਖ -ਦਿਨ ਐਤਵਾਰ, ਨੂੰ ਐਡੀਲੇਡ ਦੇ ਸੀਡਰ ਕਾਲਜ ਸਪੋਰਟਸ ਸੈਂਟਰ (ਲੋਟ 4002 ਨੇਵੀਗੇਟਰ ਡ੍ਰਾਈਵ, ਨਾਰਥਗੇਟ ਸਾਊਥ ਆਸਟ੍ਰੇਲੀਆ 5058) ਵਿਖੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਤੈਅ ਸ਼ੁਦਾ ਤਾਰੀਖ ਨੂੰ ਖੇਡਾਂ ਸਵੇਰੇ 9 ਵਜੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਵਾਸਤੇ ਐਂਟਰੀ ਫੀਸ 100 ਡਾਲਰਾਂ ਦੀ ਰੱਖੀ ਗਈ ਹੈ।

ਇਸ ਪ੍ਰਤੀਯੋਗਿਤਾ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਦੇ ਨਾਮਾਂਕਣ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਸ ਕਿਰਿਆ ਵਾਸਤੇ ਆਖਰੀ ਤਾਰੀਖ ਐਤਵਾਰ -5 ਦਿਸੰਬਰ, 2022 ਰੱਖੀ ਗਈ ਹੈ। ਜਿੱਤਣ ਵਾਲੀਆਂ ਟੀਮਾਂ ਨੂੰ ਟਰਾਫੀ ਅਤੇ ਨਕਦ ਇਨਾਮਾਂ ਨਾਲ ਸਨਮਾਨਿਆ ਜਾਵੇਗਾ।
ਇਸਤੋਂ ਇਲਾਵਾ ਆਯੋਜਕਾਂ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾਵੇਗੀ ਅਤੇ ਹੋਰ ਰਿਫਰੈਸ਼ਮੈਂਟਾਂ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ।
ਜ਼ਿਆਦਾ ਜਾਣਕਾਰੀ ਵਾਸਤੇ 0430 178 082 ਅਤੇ ਜਾਂ ਫੇਰ 0450 621 319 ਉਪਰ ਸੰਪਰਕ ਕੀਤਾ ਜਾ ਸਕਦਾ ਹੈ।