ਐਡੀਲੇਡ ਰੇਡੀਉ ਦੇ ਹੋਸਟ ਜੈਰੇਮੀ ਕੋਰਡੀਅਕਸ ਨੂੰ ਬ੍ਰਿਟਨੀ ਹਿਗਿੰਨਜ਼ ਲਈ ਵਰਤੀ ਗਈ ਸ਼ਬਦਾਵਲੀ ਪਈ ਮਹਿੰਗੀ -ਹੋਈ ਨੌਕਰੀ ਤੋਂ ਛੁੱਟੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਡੀਲੇਡ ਦੇ ਉਘੇ ਰੇਡੀਉ ਦੇ ਹੋਸਟ ਜੈਰੇਮੀ ਕੋਰਡੀਅਕਸ ਨੂੰ ਸਰੀਰਕ ਸ਼ੋਸ਼ਣ ਦੀ ਸ਼ਿਕਾਰ ਮਹਿਲਾ ਬ੍ਰਿਟਨੀ ਹਿਗਿੰਨਜ਼ ਲਈ ਬੋਲੇ ਗਏ ਸ਼ਬਦ -ਕਿ ਉਹ ਬੇਵਾਕੂਫ ਲੜਕੀ ਹੈ ਅਤੇ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਕੁੱਝ ਵੀ ਬੋਲ ਦਿੰਦੀ ਹੈ, ਬਹੁਤ ਜ਼ਿਆਦਾ ਮਹਿੰਗੇ ਪੈ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹਫ਼ਤਾਵਾਰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਫਾਈਵ ਏ.ਏ. ਦੇ ਦੂਸਰੇ ਹੋਸਟ, ਡੇਵਿਡ ਪੈਨਬਰਥੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿ ਕੋਰਡੀਅਕਸ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਇਹ ਐਲਾਨ ਅੱਜ ਸਵੇਰੇ ਹੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੇਡੀਉ ਵੱਲੋਂ ਬ੍ਰਿਟਨੀ ਹਿਗਿੰਨਜ਼ ਕੋਲੋਂ ਜ਼ਾਤੀ ਤੌਰ ਤੇ ਮੁਆਫੀ ਵੀ ਮੰਗ ਲਈ ਗਈ ਹੈ ਅਤੇ ਕਿਹਾ ਹੈ ਕਿ ਉਕਤ ਹੋਸਟ ਵੱਲੋਂ ਬੋਲੇ ਗਏ ਸ਼ਬਦਾਂ ਪ੍ਰਤੀ ਖੇਦ ਹੈ ਕਿਉਂਕਿ ਉਹ ਨਾ-ਵਾਜਿਬ ਸਨ ਅਤੇ ਬੋਲਣ ਵਾਲੇ ਨੂੰ ਬਣਦੀ ਸਜ਼ਾ ਵੀ ਦੇ ਦਿੱਤੀ ਗਈ ਹੈ।
ਵੈਸੇ ਉਨ੍ਹਾਂ ਇਹ ਵੀ ਕਿਹਾ ਕਿ ਕੋਰਡੀਅਕਸ ਇੱਕ ਬਹੁਤ ਹੀ ਸਮਝਦਾਰ ਅਤੇ ਤਜੁਰਬੇਕਾਰ ਹੋਸਟ ਹੈ ਜਿਸ ਨੇ ਕਿ ਆਪਣੀ ਜ਼ਿੰਦਗੀ ਦੇ 40 ਸਾਲ ਰੇਡੀਉ ਲਈ ਲਗਾਏ ਹਨ ਅਤੇ ਇਸ ਦੌਰਾਨ ਉਸ ਨੂੰ ਬਹੁਤ ਸਾਰੇ ਇਨਾਮਾਂ ਨਾਲ ਵੀ ਨਵਾਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ਨਿਚਰਵਾਰ ਨੂੰ ਕੀਤੇ ਗਏ ਉਕਤ ਪ੍ਰੋਗਰਾਮ ਤੋਂ ਬਾਅਦ ਕੋਰਡੀਅਕਸ ਦੀ ਸ਼ੋਸ਼ਲ ਮੀਡੀਆ ਉਪਰ ਬੁਰੀ ਤਰ੍ਹਾਂ ਖਿਚਾਈ ਕੀਤੀ ਗਈ ਅਤੇ ਇਸ ਤੋਂ ਬਾਅਦ ਰੇਡੀਉ ਮੈਨੇਜਮੈਂਟ ਨੂੰ ਇਸ ਬਾਬਤ ਸੰਘਿਆਨ ਲੈਣਾ ਪਿਆ।

Install Punjabi Akhbar App

Install
×