ਲੱਗਭਗ 2 ਦਸ਼ਕਾਂ ਤੋਂ ਬਾਅਦ, ਡਾ. ਜੇਨ ਲੋਮੈਕਸ ਨੂੰ ਐਡੀਲੇਡ ਦੀ ਦੂਸਰੀ ਵਾਰੀ ਮੇਅਰ ਚੁਣ ਲਿਆ ਗਿਆ ਹੈ ਅਤੇ ਲਾਰਡ ਮੇਅਰ ਡਾ. ਜੇਨ ਲੋਮੈਕਸ ਨੇ ਜਨਤਾ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਇੱਕ ਵਾਰੀ ਫੇਰ ਤੋਂ ਸੰਭਾਲ ਕੇ ਆਪਣਾ ਪਦਭਾਰ ਸੰਭਾਲ ਲਿਆ ਹੈ ਅਤੇ ਆਪਣੀ ਨਵੀਂ ਕਾਂਸਲ ਦੇ ਨਾਲ ਕਾਰਜ ਆਰੰਭ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਡਾ. ਜੇਨ ਇਸਤੋਂ ਪਹਿਲਾਂ ਸਾਲ 1997 ਤੋਂ 2000 ਤੱਕ ਐਡੀਲੇਡ ਦੀ ਮੇਅਰ ਰਹਿ ਚੁਕੇ ਹਨ ਅਤੇ ਉਨ੍ਹਾਂ ਨੇ ਲੇਬਰ ਪਾਰਟੀ ਦੀ ਸਰਕਾਰ ਦੌਰਾਨ ਸਾਲ 2002 ਤੋਂ 2010 ਤੱਕ ਮੰਤਰੀ ਦੇ ਰੂਪ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਕਿਹਾ ਕਿ ਜਨਤਾ ਨੇ ਇੱਕ ਵਾਰੀ ਫੇਰ ਤੋਂ ਉਨ੍ਹਾਂ ਦੀ ਕਾਰਜਕਾਰਨੀ ਵਿੱਚ ਭਰੋਸਾ ਦਿਵਾਇਆ ਹੈ ਅਤੇ ਇਸ ਵਾਸਤੇ ਉਹ ਜਨਤਕ ਹਿਤਾਂ ਲਈ ਹਰ ਸੰਭਵ ਕੰਮ ਕਰਨਗੇ।
ਨਵੀਂ ਬਣੀ ਕਾਂਸਲ ਵਿੱਚ ਮੁੜ ਤੋਂ ਵਾਪਸੀ ਕਰਨ ਵਾਲੇ ਮੈਂਬਰਾਂ ਵਿੱਚ ਅਰਮਾਨ ਅਬਰਾਹਿਮ, ਮੈਰੀ ਕੌਰਸ, ਸਾਈਮਨ ਹਾਓ, ਫਿਲ ਮਾਰਟਿਨ ਅਤੇ ਕੈਰਨ ਸਨੇਪ ਸ਼ਾਮਿਲ ਹਨ। ਅਤੇ ਨਵੇਂ ਕਾਂਸਲਲਾਂ ਵਿੰਚ ਜੇਨੇਟ ਗਾਇਲਜ਼, ਹੈਨਰੀ ਡੇਵਿਸ, ਡੇਵਿਡ ਐਲਿਅਟ, ਜਿੰਗ ਲੀ, ਕਾਰਮੈਲ ਨੂਨ ਅਤੇ ਮਾਰਕ ਸਾਈਬੈਨਟ੍ਰਿਟ ਸ਼ਾਮਿਲ ਹਨ।