ਐਡੀਲੇਡ ਚ ਸਿੱਖ ਭਾਈਚਾਰੇ ਵੱਲੋਂ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ

(ਐਡੀਲੇਡ) ਐਡੀਲੇਡ ਗੁਰ: ਸਰਬੱਤ ਖਾਲਸਾ ਪੋ੍ਸ਼ਪੈਕਟ ਦੇ ਪ੍ਧਾਨ ਭੁਪਿੰਦਰ ਸਿੰਘ ਤੱਖਰ ਤੇ ਸੰਗਤਾਂ ਦੇ ਉੱਦਮ ਸਦਕਾ 2 ਅਪ੍ਰੈਲ ਐਤਵਾਰ ਨੂੰ ਸਿੱਖ ਭਾਈਚਾਰੇ ਵੱਲੋਂ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੀ ਆਰੰਭਤਾ ਵਾਈਟਮੋਰ ਸਕੁਏਅਰ ਤੋਂ ਸਵੇਰੇ 10 ਵਜੇ ਹੋਈ। ਨਗਰ ਕੀਰਤਨ ਚ ਰਾਗੀ ਜੱਥਿਆ ਨੇ ਗ਼ੁਰੂਜਸ ਗਾਇਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ ਪੰਜ ਨਿਸ਼ਾਨਚੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਈ|ਨਗਰ ਕੀਰਤਨ ਵਿੱਚ ਜੁਝਾਰੂ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ।

ਨਗਰ ਕੀਰਤਨ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਸਮੇਂ ਐਡੀਲੇਡ ਚ ਰਾਜ ਕਰੇਗਾ ਖਾਲਸਾ,ਦੇਗ਼ ਤੇਗ ਫਤਿਹ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਨਗਰ ਕੀਰਤਨ ਲਾਈਟ ਸਕੁਏਅਰ ਪਹੁਚਿਆ, ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਾਰਮਿਕ ਦੀਵਾਨ ਸਜਾਏ ਗ਼ਏ।ਬੱਚਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਵਿਤਾਵਾਂ ਰਾਹੀਂ ਸਾਂਝ ਪਾਈ।

ਉਪਰੰਤ ਉੱਘੇ ਰਾਗੀ ਜੱਥੇ ਭਾਈ ਕੁਲਦੀਪ ਸਿੰਘ ਜੀ, ਭਾਈ ਸਤਵਿੰਦਰ ਸਿੰਘ ਜੀ ਮਾਛੀਵਾੜੇ ਵਾਲੇ,ਭਾਈ ਜਸਪਾਲ ਸਿੰਘ ਜੀ,ਭਾਈ ਗੁਰਪ੍ਰੀਤ ਸਿੰਘ ਸਾਰੇ ਗੁਰੂ ਘਰਾਂ ਦੇ ਪ੍ਰਚਾਰਕਾਂ ਵੱਲੋਂ ਕੀਰਤਨ ਰਾਹੀ ਸੰਗਤਾਂ ਨਾਲ ਬਾਣੀ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ 13 ਅਪ੍ਰੈਲ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਸਾਲ 1699 ਵਿੱਚ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ,ਪੰਜ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਵਾਲੇ ਬਣਾਇਆ ਤੇ ਖ਼ੁਦ ਓੁਹਨਾਂ ਕੋਲ਼ੋਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਚੇਲੇ ਦਾ ਭੇਦ ਭਾਵ ਮਿਟਾਉਦੇ ਹੋਏ ਖਾਲਸਾ ਪੰਥ ਦੀ ਸਥਾਪਨਾ ਕੀਤੀ। ਜਿਸ ਦੀ ਮਿਸਾਲ ਸਮੁੱਚੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ।

ਉਹਨਾਂ ਵੱਲੋਂ ਸੰਗਤਾਂ ਨੂੰ ਗੁਰੂ ਵੱਲੋਂ ਬਖਸ਼ੀ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਨਾ ਦਿੱਤੀ। ਨਗਰ ਕੀਰਤਨ ਵਿਚ ਰਵਿੰਦਰ ਸਿੰਘ ਸਰਾਭਾ, ਤਜਿੰਦਰ ਸਿੰਘ, ਦੀਪ ਤੂਰ ,ਗੁਰਸੇਵਕ ਸਿੰਘ ,ਕੁਮਾਰ ਮੋਨਿਕਾ,ਪ੍ਧਾਨ ਭੁਪਿੰਦਰ ਸਿੰਘ ਤੱਖਰ ਸਮੇਤ ਵਿਸ਼ੇਸ਼ ਤੌਰ ਤੇ ਮਾਨਯੋਗ ਜੌਹਨ ਗਾਰਡਨਰ ਐਮ.ਪੀ,ਸਟੀਵ ਜਾਰਜੀਆਨਾਸ ਐਮ.ਪੀ, ਮਾਣਯੋਗ ਰਸਲ ਵੌਰਟਲੇ ਐਮ-ਐਲ-ਸੀ ਮਾਣਯੋਗ ਤੁੰਗ ਨਗੋ ਐਮ-ਐਲ-ਸੀ ਵਿਸ਼ੇਸ਼ ਤੌਰ ਤੇ ਪਹੁੰਚੇ|ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।