ਐਡੀਲੇਡ ਦੇ ਮੂਨ ਲਾਲਟੈਨ ਮੇਲੇ ‘ਚ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਵੱਲੋਂ ਪਾਈਆਂ ਧਮਾਲਾਂ

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਕੱਲ੍ਹ ਰਾਤੀਂ ਔਜ਼-ਏਸ਼ੀਆ ਵੱਲੋਂ ਮੂਨ ਲਾਲਟੈਨ ਮੇਲਾ ਮਨਾਇਆ ਗਿਆ ਜਿਸ ਵਿਚ ਭਾਰਤੀ ਭਾਈਚਾਰੇ ਵੱਲੋਂ ਗੁਰੂ ਨਾਨਕ ਦਰਬਾਰ ਵੱਲੋਂ ਲਗਾਤਾਰ ਛੇਵੀਂ ਵਾਰ ਸ਼ਿਰਕਤ ਕੀਤੀ ਗਈ। ਜਿਸ ਦੀ ਅਗਵਾਈ ਮਨਿੰਦਰਬੀਰ ਸਿੰਘ ਢਿੱਲੋਂ ਨੇ ਕੀਤੀ। ਬਹੁਤ ਖ਼ੂਬਸੂਰਤ ਲਾਲਟੈਨਾਂ ਨਾਲ ਸਜੇ ਇਸ ਮੇਲੇ ਦੀ ਰੌਣਕ ਦੇਖਣ ਲਾਇਕ ਸੀ।unnamed-2image2 ਮੌਸਮ ਨੇ ਵੀ ਕਲਾਕਾਰਾਂ ਦਾ ਵਧੀਆ ਸਾਥ ਦਿੱਤਾ। ਇਸ ਮੌਕੇ ਤੇ ਰੂਹ ਪੰਜਾਬ ਦੀ ਭੰਗੜਾ ਟੀਮ ਵੱਲੋਂ ਭੰਗੜੇ ਦੀ ਇਕ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।
ਇੱਥੇ ਜ਼ਿਕਰਯੋਗ ਹੈ ਕਿ ਇਹ ਸਮਾਗਮ ਪਿਛਲੇ ਦਸ ਸਾਲਾਂ ਤੋਂ ਪੂਰਨ ਚੰਦ ਵਾਲੇ ਦਿਨ ਮਨਾਇਆ ਜਾਂਦਾ। ਜਿਸ ਵਿਚ ਪਹਿਲਾਂ ਵੱਖ-ਵੱਖ ਕਲਚਰਾਂ ਦੇ ਕਲਾਕਾਰਾਂ ਵੱਲੋਂ ਆਪਣੇ ਫ਼ਨ ਦੇ ਮੁਜ਼ਾਹਰੇ ਕੀਤੇ ਜਾਂਦੇ ਹਨ ਅਤੇ ਸ਼ਾਮ ਨੂੰ ਚੰਦ ਚੜ੍ਹਨ ਸਾਰ ਇਕ ਪਰੇਡ ਕੱਢੀ ਜਾਂਦੀ ਹੈ। ਇਸ ਦਾ ਮੂਲ ਮਕਸਦ ਏਸ਼ੀਅਨ ਮੁਲਕਾਂ ਨੂੰ ਆਪਣਾ ਕਲਚਰ ਦਰਸਾਉਣ ਹੁੰਦਾ ਹੈ। ਔਜ਼-ਏਸ਼ੀਆ ਦੇ ਨਾਮ ਹੇਠ ਇਸ ਮੇਲੇ ‘ਚ ਹਰ ਸਾਲ ਇਕ ਵੱਖਰੇ ਮੁਲਕ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ। ਇਸ ਬਾਰ ਹਾਂਗਕਾਂਗ ਦੀ ਵਾਰੀ ਸੀ। ਕੁੱਲ ਚਾਲੀ ਲਾਲਟੈਨਾਂ ਦਾ ਕਾਫ਼ਲਾ ਕੱਢਿਆ ਗਿਆ। ਜਿਸ ਵਿਚ ਭਾਰਤੀਆਂ ਨੂੰ ਅਠਾਰ੍ਹਵਾਂ ਥਾਂ ਮਿਲਿਆ। ਹੋਰਨਾ ਤੋਂ ਇਲਾਵਾ ਸੁਖਰਾਜ ਸਿੰਘ, ਗਿਆਨੀ ਮਨਪ੍ਰੀਤ ਸਿੰਘ, ਗਿਆਨੀ ਸੁਖਦੇਵ ਸਿੰਘ, ਡੈਨੀਅਲ ਕੋਂਨਲ, ਦਵਿੰਦਰ ਸਿੰਘ ਖ਼ਾਲਸਾ, ਸੰਦੀਪ ਕੌਰ ਅਤੇ ਲਵਪਰੀਤ ਕੌਰ ਢਿੱਲੋਂ ਨੇ ਵੀ ਆਪਣੀ ਹਾਜ਼ਰੀ ਲਗਵਾਈ।

Install Punjabi Akhbar App

Install
×