ਦੱਖਣੀ ਅਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਜਨਤਕ ਤੌਰ ਤੇ ਸਿਹਤ ਸਬੰਧੀ ਚੇਤਾਵਨੀਆਂ ਜਾਰੀ

ਰਾਜ ਅੰਦਰ ਕੋਵਿਡ-19 ਦੇ ਹੋਏ ਹਮਲੇ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਨੇ ਜਨਤਕ ਤੌਰ ਤੇ ਕੁੱਝ ਚਿਤਾਵਨੀਆਂ ਜਾਰੀ ਕੀਤੀਆਂ ਹਨ। ਐਡੀਲੇਡ ਵਿਖੇ ਲਿਏਲ ਮੈਕਅੇਵਿਨ ਹਸਪਤਾਲ (Lyell McEwin Hospital)  ਦੇ ਐਮਰਜੈਂਸੀ ਵਿਭਾਗ ਅੰਦਰ ਜੋ ਲੋਕ ਬੀਤੇ ਸ਼ੁਕਰਵਾਰ (ਨਵੰਬਰ 13) ਨੂੰ ਸ਼ਾਮ ਦੇ 5:30 ਤੋਂ ਅਗਲੇ ਦਿਨ ਸਵੇਰ ਦੇ 4:00 ਵਜੇ ਤੱਕ ਮੌਜੂਦ ਸਨ, ਅਤੇ ਸ਼ੱਕ ਹੈ ਕਿ ਉਹ ਕੋਵਿਡ-19 ਦੇ ਸਥਾਪਿਤ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਆਏ ਹੋਏ ਹੋ ਸਕਦੇ ਹਨ -ਇਸ ਲਈ ਅਧਿਕਾਰੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਭਾਲ ਵੀ ਹੋ ਰਹੀ ਹੈ। ਉਕਤ ਸਮੇਂ ਅਤੇ ਸਥਾਨ ਸਬੰਧੀ ਕੋਈ ਵੀ ਵਿਅਕਤੀ ਕਿਸੇ ਕਿਸਮ ਦੀ ਵੀ ਕਰੋਨਾ ਸਬੰਧੀ ਜਾਣਕਾਰੀ ਲਈ ਅਧਿਕਾਰੀਆਂ ਨਾਲ 1800 253 787  ਉਪਰ ਸਿੱਧਾ ਸੰਪਰਕ ਸਾਧ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਮਾਮੂਲੀ ਖੰਘ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ਼, ਸੁੰਘਣ ਸ਼ਕਤੀ ਜਾਂ ਸਵਾਦ ਸ਼ਕਤੀ ਦਾ ਘੱਟ ਹੋਣਾ ਜਾਂ ਨਾਂ ਹੋਣਾ ਅਤੇ ਜਾਂ ਫੇਰ ਹੋਰ ਕਿਸੇ ਖਾਸ ਤਰ੍ਹਾਂ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰਨ। ਸ਼ੱਕੀ ਸਥਾਨਾਂ ਦੀ ਹੋਰ ਜਾਣਕਾਰੀ www.sahealth.sa.gov.au/COVIDcontacttracing ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ। ਜੇਕਰ ਕਿਸੇ ਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਫੇਰ ਤੁਰੰਤ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੋ ਅਤੇ ਅਧਿਕਾਰੀਆਂ ਨਾਲ ਸੰਪਰਕ ਕਰੋ ਤਾਂ ਜੋ ਛੇਤੀ ਤੋਂ ਛੇਤੀ ਤੁਹਾਡਾ ਕਰੋਨਾ ਦਾ ਟੈਸਟ ਕੀਤਾ ਜਾ ਸਕੇ। ਆਮ ਹਾਲਾਤਾਂ ਵਿੱਚ ਕਾਰ-ਵਿਹਾਰ ਵਾਸਤੇ, ਹੱਥਾਂ ਨੂੰ ਲਗਾਤਾਰ ਧੋਂਦੇ ਰਹੋ, 1.5 ਮੀਟਰ ਦੀ ਦੂਰੀ ਬਣਾ ਕੇ ਰੱਖੋ, ਜ਼ਿਆਦਤਰ ਆਪਣੇ ਘਰਾਂ ਵਿੱਚ ਹੀ ਰਹੋ ਅਤੇ ਖਾਸ ਕੰਮਾਂ ਵਾਸਤੇ ਹੀ ਘਰਾਂ ਵਿੱਚੋਂ ਨਿਕਲੋ; ਬਹੁ-ਭਾਸ਼ਾਵਾਂ ਵਿੱਚ ਕੋਵਿਡ-19 ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ www.sahealth.sa.gov.au/COVIDtranslated ਉਪਰ ਸੰਪਰਕ ਕਰੋ। ਕੋਵਿਡ-19 ਦੌਰਾਨ ਸਿਹਤ ਸਬੰਧੀ ਜਾਣਕਾਰੀ ਵਾਸਤੇ www.sahealth.sa.gov.au/COVID-19 ਉਪਰ ਸੰਪਰਕ ਕਰੋ।

Install Punjabi Akhbar App

Install
×