ਦੱਖਣੀ ਆਸਟ੍ਰੇਲੀਆ ਵਿੱਚ ਸਥਾਨਕ ਕੌਂਸਲ ਲਈ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ।
ਇਨ੍ਹਾਂ ਚੋਣਾਂ ਦੌਰਾਨ, ਐਡੀਲੇਡ ਵਿੱਚ ਬਹੁਤ ਸਾਰੇ ਉਮੀਦਵਾਰ ਆਪਣੀਆਂ ਆਪਣੀਆਂ ਕਿਸਮਤਾਂ ਆਜ਼ਮਾਉਣ ਵਾਸਤੇ ਮੈਦਾਨ ਵਿੱਚ ਨਿੱਤਰੇ ਹਨ ਜਿਨ੍ਹਾਂ ਵਿੱਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਵੀ ਸ਼ਾਮਿਲ ਹਨ। ਉਮੀਦਵਾਰਾਂ ਦੇ ਵੇਰਵੇ ਹੇਠ ਲਿਖੇ ਪ੍ਰਕਾਰ ਹਨ।
ਗੁੱਪਤਾ ਵਿਵੇਕ: ਵਿਵੇਕ ਗੁੱਪਤਾ ਜੋ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਜਾਂ ਮੈਂਬਰ ਨਹੀਂ ਹਨ -ਸ਼ਹਿਰ ਦੇ ਇੱਕ ਬਿਜਨਸਮੈਨ ਹਨ ਅਤੇ ਖੇਤਰ ਵਿੱਚ ਵਧੀਆ ਰਸੂਖ਼ ਰੱਖਦੇ ਹਨ, ਐਡੀਲੇਡ ਦੇ ਮੇਅਰ ਦੀ ਕੁਰਸੀ ਵਾਸਤੇ ਚੋਣਾਂ ਲੜ ਰਹੇ ਹਨ। ਉਹ ਕਹਿੰਦੇ ਹਨ ਕਿ ਜਦੋਂ ਦੇ ਉਹ ਇੱਥ ਆਏ ਹਨ, ਐਡੀਲੇਡ ਉਨ੍ਹਾਂ ਦਾ ਆਪਣਾ ਘਰ ਬਣ ਚੁਕਿਆ ਹੈ ਅਤੇ ਜਦੋਂ ਤੋਂ ਉਹ ਇੱਥੇ ਆਏ ਹਨ, ਬੱਸ ਇੱਥੇ ਦੇ ਹੀ ਹੋ ਕੇ ਰਹਿ ਗਏ ਹਨ। ਇਸ ਸ਼ਹਿਰ ਦਾ ਭਲਾ ਸੋਚਣਾ ਅਤੇ ਇਸਦੇ ਭਲੇ ਵਾਸਤੇ ਕੰਮ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਦਾ ਸੰਪਰਕ ਨੰਬਰ 0452 504 417 ਹੈ।
ਗਗਨ ਸ਼ਰਮਾ: ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਈਆ ਮੰਡੀ ਖੇਤਰ ਨਾਲ ਸਬੰਧਤ ਹਨ ਅਤੇ ਸਾਲ 2008 ਵਿੱਚ ਐਡੀਲੇਡ ਆਏ ਸਨ। ਉਹ ਐਡੀਲੇਡ ਦੇ ਸੈਂਟਰਲ ਵਾਰਡ ਵਿੱਚ ਰਹਿੰਦੇ ਤਾਂ ਨਹੀਂ ਹਨ ਪਰੰਤੂ ਲਿਬਰਲ ਪਾਰਟੀ ਆਫ ਆਸਟ੍ਰੇਲੀਆ (ਦੱਖਣੀ ਆਸਟ੍ਰੇਲੀਆ ਡਿਵੀਜ਼ਨ) ਦੇ ਮੈਂਬਰ ਹਨ ਅਤੇ ਸੈਂਟਰਲ ਵਾਰਡ ਐਡੀਲੇਡ ਤੋਂ ਕਾਂਸਲਰ ਦੀ ਚੋਣ ਲੜ ਰਹੇ ਹਨ ਦਾ ਕਹਿਣਾ ਹੈ ਕਿ ਉਹ ਬੀਤੇ 10 ਸਾਲਾਂ ਤੋਂ ਆਪਣਾ ਬਿਜਨਸ ਚਲਾ ਰਹੇ ਹਨ ਅਤੇ ਨਾਲ ਹੀ ਏਜਡ ਕੇਅਰ ਸੈਂਟਰ ਵਾਲੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਹ ਅਤੇ ਉਨ੍ਹਾਂ ਦੀ ਪਾਰਟੀ ਐਡੀਲੇਡ ਦੇ ਭਵਿੱਖ ਬਾਬਤ ਬਹੁਤ ਕੁੱਝ ਹੋਰ ਵੀ ਉਸਾਰੂ ਕਰਨਾ ਚਾਹੁੰਦੇ ਹਨ ਅਤੇ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਡੀਲੇਡ ਦੇ ਨਿਵਾਸੀਆਂ ਲਈ ਵਧੀਆ ਭਲਾਈ ਦੇ ਕੰਮ ਕਰਨਗੇ ਅਤੇ ਆਰਥਿਕ ਖੇਤਰ ਵਿੱਚ ਇਸ ਦਾ ਹੋਰ ਵੀ ਵਿਕਾਸ ਕਰਨਗੇ। ਐਡੀਲੇਡ ਵਿੱਚ ਸਭਿਆਚਾਰਕ ਗਤੀਵਿਧੀਆਂ ਨੂੰ ਹੁੰਗਾਰਾ ਦੇਣਾ ਵੀ ਉਨ੍ਹਾਂ ਦਾ ਪ੍ਰਮੁੱਖ ਟੀਚਾ ਹੈ ਅਤੇ ਨਾਲ ਹੀ ਉਹ ਸਿੱਖਿਆ, ਖੇਡਾਂ, ਅੰਤਰ-ਰਾਸ਼ਟਰੀ ਪੱਧਰ ਦੀਆਂ ਯੋਜਨਾਵਾਂ, ਕਲ਼ਾ, ਟੂਰਿਜ਼ਮ ਆਦਿ ਲਈ ਵੀ ਆਪਣੀਆਂ ਉਸਾਰੂ ਭਾਵਨਾਵਾਂ ਪ੍ਰਗਟ ਕਰਦੇ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਉਚੇਚੇ ਕਾਰਜ ਕਰਨ ਲਈ ਦਾਅਵਾ ਕਰਦੇ ਹਨ। ਉਨ੍ਹਾਂ ਨੂੰ 0451 421 111 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਠਾਕੁਰ ਦਿਲੀਪ: ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਜਾਂ ਮੈਂਬਰ ਨਹੀਂ ਹਨ। ਸਾਲ 1978 ਤੋਂ ਐਡੀਲੇਡ ਵਿੱਚ ਰਹਿ ਰਹੇ ਹਨ ਅਤੇ 33 ਸਾਲ ਇਨ੍ਹਾਂ ਨੇ ਬਰਨਸਾਈਡ ਵਿੱਚ ਹੀ ਰਹਿ ਕੇ ਬਿਤਾਏ ਹਨ। ਇਹ ਕੈਂਨਸਿੰਗਟਨ ਗਾਰਡਨਜ਼ ਅਤੇ ਮੈਗਿਲ ਵਾਰਡ (ਸਿਟੀ ਆਫ ਬਰਨਸਾਈਡ) ਤੋਂ ਚੋਣ ਲੜ ਰਹੇ ਹਨ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਜਾਂ ਮੈਂਬਰ ਨਹੀਂ ਹਨ। ਆਪਣੀ ਉਮਰ ਦੇ 34 ਸਾਲ ਇਨ੍ਹਾਂ ਨੇ ਸਾਕਾ (SACA) ਨੂੰ ਦਿੱਤੇ ਹਨ ਅਤੇ ਆਪਣੀ ਸੀਟ ਲਈ ਇਹ ਆਪਣਾ ਦਾਅਵਾ ਪੇਸ਼ ਕਰਦੇ ਹਨ। ਦੱਖਣੀ ਆਸਟ੍ਰੇਲੀਆ ਦੇ ਭਾਰਤੀ-ਆਸਟ੍ਰੇਲੀਆਈ ਸੰਸਥਾ ਦੇ ਪ੍ਰਧਾਨ ਵੀ ਰਹੇ ਹਨ ਅਤੇ ਨਾਲ ਹੀ ਭਾਰਤੀ ਸਿੱਖਿਆਵਾਂ ਅਤੇ ਸਭਿਆਚਾਰ ਟਰਸਟ ਫੰਡ ਦੇ ਚੇਅਰਮੈਨ ਵੀ ਰਹੇ ਹਨ। ਦੱਖਣੀ ਆਸਟ੍ਰੇਲੀਆ ਦੀ ਹਿੰਦੂ ਸਭਾ ਦੇ ਜਨਤਕ ਅਧਿਕਾਰੀ ਵੀ ਰਹੇ ਹਨ। ਇਸਤੋਂ ਇਲਾਵਾ ਇਨ੍ਹਾਂ ਦਾ ਸਮਾਜਿਕ ਯੋਗਦਾਨ ਵੀ ਰਿਹਾ ਹੈ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਇਨ੍ਹਾਂ ਨੇ ਆਪਣੀ ਸੋਚ ਅਤੇ ਸਮਝ ਮੁਤਾਬਿਕ ਉਸਾਰੂ ਯੋਗਦਾਨ ਪਾਇਆ ਹੈ। ਚੋਣ ਜਿੱਤਣ ਤੇ ਦਾਅਵਾ ਕਰਦੇ ਹਨ ਕਿ ਉਹ ਵਾਤਾਵਰਣ ਸਬੰਧੀ ਜ਼ਿਆਦਾ ਕਾਰਗਰ ਹੋਣਗੇ ਅਤੇ ਇਸ ਦੇ ਨਾਲ ਹੀ ਸਮਾਜਿਕ ਮੁੱਦਿਆਂ ਲਈ ਵੀ ਕੰਮ ਕਰਨਗੇ। ਉਨ੍ਹਾਂ ਨੂੰ 0407 976 900 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸੋਹਲ ਗੁਰਤੇਜ: ਲਿਬਰਲ ਪਾਰਟੀ (ਦੱਖਣੀ ਆਸਟ੍ਰੇਲੀਆ ਡਿਵਿਜ਼ਨ) ਦੇ ਮੈਂਬਰ ਹਨ ਅਤੇ ਜੋਰਜ ਵਾਰਡ ਕੈਂਪਬਲਟਾਊਨ ਤੋਂ ਸਿਟੀ ਕਾਂਸਲਰ ਦੀ ਚੋਣ ਲਈ ਆਪਣੀ ਕਿਸਮਤ ਆਜ਼ਮਾ ਰਹੇ ਹਨ। ਇਹ ਵੀ ਪੰਜਾਬ ਤੋਂ ਹੀ ਹਨ ਅਤੇ ਚੰਡੀਗੜ੍ਹ ਵਿੱਚ ਜੰਨਮੇ ਅਤੇ ਪਲ਼ੇ ਹਨ। 11 ਸਾਲ ਦੀ ਉਮਰ ਵਿੱਚ ਹੀ ਆਸਟ੍ਰੇਲੀਆ ਆ ਗਏ ਸਨ ਅਤੇ ਇੱਥੇ ਹੀ ਪੜ੍ਹ ਲਿਖ ਕੇ ਇੱਥੇ ਹੀ ਸੈਟਲ ਹੋ ਗਏ। ਬੀਤੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਇਹ ਐਥਲਸਟੋਨ ਵਿੱਚ ਰਹੇ ਹਨ ਅਤੇ ਹਰ ਤਰ੍ਹਾਂ ਦੇ ਇੱਥੋਂ ਦੇ ਨਿਵਾਸੀ ਨੂੰ ਭਲੀ-ਭਾਂਤੀ ਜਾਣਦੇ ਹਨ ਅਤੇ ਸਭ ਨਾਲ ਪੂਰਾ ਮੇਲ-ਮਿਲਾਪ ਰੱਖਦੇ ਹਨ। ਕੈਂਪਬਲਟਾਊਨ ਸੇਂਟ ਜੋਹਨ ਐਂਬੂਲੈਂਸ ਅਦਾਰੇ ਵਿੱਚ ਬਤੌਰ ਕੈਡਟ ਇਨ੍ਹਾਂ ਨੇ ਪੂਰੇ 6 ਸਾਲ ਸੇਵਾਵਾਂ ਨਿਭਾਈਆਂ ਹਲ ਅਤੇ ਇਸ ਸਮੇਂ ਆਸਟ੍ਰੇਲੀਅਨ ਏਅਰ ਫੋਰਸ ਕੈਡਟਾਂ ਦੇ ਚੀਫ਼ ਇੰਸਟ੍ਰਕਟਰ ਹਨ। ਇਨ੍ਹਾਂ ਨੇ ਲਾਅ ਦੀ ਡਿਗਰੀ ਵੀ ਹਾਸਿਲ ਕੀਤੀ ਹੋਈ ਹੈ ਅਤੇ ਕਾਨੂੰਨ ਦੇ ਜਾਣਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਸਥਾਨਕ ਲੋਕਾਂ ਦੀ ਸੇਵਾ ਵਿੱਚ ਇੱਕ ਕਾਂਸਲਰ ਦੀ ਤਰ੍ਹਾਂ ਹੀ ਹਾਜ਼ਿਰ ਰਹਿੰਦੇ ਹਨ ਅਤੇ ਲੋਕ ਵੀ ਉਨ੍ਹਾਂ ਦੀਆਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਭਰਪੂਰ ਪਿਆਰ ਅਤੇ ਸਤਿਕਾਰ ਦਿੰਦੇ ਹਨ। ਉਹ ਕੈਂਪਬਲਟਾਊਨ ਦੀ ਭਲਾਈ ਵਾਸਤੇ ਹੋਰ ਵੀ ਉਸਾਰੂ ਕੰਮ ਕਰਨਗੇ ਅਤੇ ਹਮੇਸ਼ਾ ਆਮ ਅਤੇ ਖਾਸ ਲੋਕਾਂ ਦੇ ਸੰਪਰਕ ਵਿੱਚ ਰਹਿਣਗੇ। ਉਨ੍ਹਾਂ ਨੂੰ gurtej4campbelltown@gmail.com ਨੰਬਰ ਉਪਰ ਈ ਮੇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ।
ਲਾਖਾਨੀ ਹਰੀਸ਼: ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਜਾਂ ਮੈਂਬਰ ਨਹੀਂ ਹਨ ਅਤੇ ਰਿਵਰਵਾਰਡ ਕੈਂਪਬਲਟਾਊਨ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ੍ਹ ਰਹੇ ਹਨ। ਉਹ ਸਥਾਨਕ ਐਡੀਲੇਡ ਕਾਂਸਲ ਦੇ 10 ਸਾਲ ਕਰਮਚਾਰੀ ਰਹੇ ਹਨ ਅਤੇ ਇੱਥੋਂ ਦੀ ਕਾਰਜਵਿਧੀ ਨੂੰ ਭਲੀ ਭਾਂਤੀ ਜਾਣਦੇ ਹਨ। ਰਿਵਰਵਾਰਡ ਵਿੱਚ ਆਪਣੀ ਪਤਨੀ ਅਤੇ 10 ਸਾਲਾਂ ਦੇ ਪੁੱਤਰ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਰਹਿ ਕੇ ਉਨ੍ਹਾਂ ਨੇ ਕਾਫੀ ਇਜ਼ਤ-ਮਾਣ ਹਾਸਿਲ ਕੀਤਾ ਹੈ ਅਤੇ ਹੁਣ ਉਹ ਇਸ ਦਾ ਮੁੱਲ, ਲੋਕਾਂ ਦੀ ਸੇਵਾ ਕਰਕੇ ਚੁਕਾਉਣਾ ਚਾਹੁੰਦੇ ਹਨ ਅਤੇ ਇਸ ਵਾਸਤੇ ਹੀ ਉਹ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਅਨੁਸਾਰ, ਇੱਥੋਂ ਦੇ ਵਾਤਾਵਰਣ, ਪਾਰਕਾਂ, ਬਾਈਕ ਲੇਨਜ਼ ਅਤੇ ਟ੍ਰੇਲਜ਼ ਆਦਿ ਵਿੱਚ ਹੋਰ ਵੀ ਜ਼ਿਆਦਾ ਵਾਧੇ ਅਤੇ ਸਧਾਰ ਦੀ ਜ਼ਰੂਰਤ ਹੈ ਜਿਸ ਨੂੰ ਉਹ ਪੂਰੀ ਤਰ੍ਹਾਂ ਜਾਣਦੇ ਹਨ। ਉਹ ਇੱਕ ਨਵੀਂ ਸੋਚ ਅਤੇ ਵਿਚਾਰਾਂ ਨਾਲ ਭਰਪੂਰ ਊਰਜਾ ਦਾ ਸੰਚਾਰ ਸਥਾਨਕ ਕਾਂਸਲ ਵਿੱਚ ਕਰਨਾ ਚਾਹੁੰਦੇ ਹਨ ਤਾਂ ਜੋ ਸਥਾਨਕ ਖੇਤਰ ਦੀ ਉਸਾਰੂ ਤਰੱਕੀ ਹੋ ਸਕੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਸਕਣ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬਹੁਤ ਸਾਰੇ ਸਾਂਝੇ ਵਿਚਾਰਧਾਰੀ ਵੀ ਹਨ ਅਤੇ ਉਹ ਉਨ੍ਹਾਂ ਸਭ ਦੀ ਆਵਾਜ਼ ਬਣਨਾ ਚਾਹੁੰਦੇ ਹਨ। ਉਨ੍ਹਾਂ ਨੂੰ 0430 195 591 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਰੂਪਰਾਏ ਰਾਜਵੀਰ: ਉਹ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਤੋਂ ਪਿਛੋਕੜ ਰੱਖਦੇ ਹਨ ਅਤੇ ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ। ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ-ਆਸਟ੍ਰੇਲੀਆ ਡਿਵੀਜ਼ਨ) ਦੇ ਮੈਂਬਰ ਹਨ। ਸਿਟੀ ਆਫ ਚਾਰਲਸ ਸਟਰਟ ਦੇ ਫਿੰਡਨ ਵਾਰਡ ਤੋਂ ਚੋਣ ਲੜ੍ਹ ਰਹੇ ਹਨ। ਆਸਟ੍ਰੇਲੀਆ ਵਿੱਚ ਮਿਲੇ ਪਿਆਰ ਸਤਿਕਾਰ ਅਤੇ ਆਪਣੀ ਮਿਹਨਤ, ਲਗਨ ਸਦਕਾ ਉਹ ਇੱਕ ਚੰਗਾ ਬਿਜਨਸ ਸਥਾਪਤ ਕਰ ਪਾਏ ਹਨ। ਉਹ ਚਾਹੁੰਦੇ ਹਨ ਕਿ ਹੁਣ ਸਮਾਜ ਦੇ ਪਿਆਰ ਸਤਿਕਾਰ ਦੀ ਕੀਮਤ ਚੁਕਾਈ ਜਾਵੇ ਅਤੇ ਇਸੇ ਵਾਸਤੇ ਉਹ ਸਥਾਨਕ ਲੋਕਾਂ ਦੀ ਸੇਵਾ ਲਈ ਕਾਂਸਲਰ ਦੀ ਚੋਣ ਲੜ੍ਹ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਲੋਕ ੳਨ੍ਹਾਂ ਦਾ ਸਾਥ ਦੇਣਗੇ। ਉਹ ਸਥਾਨਕ ਵਾਰਡ ਵਿੱਚ ਰਹਿੰਦੇ ਨਹੀਂ ਹਨ ਪਰੰਤੂ ਇੱਥੋਂ ਦੇ ਖੇਤਰ ਅਤੇ ਸਥਾਨਕ ਲੋਕਾਂ ਨਾਲ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਸਭ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ raj4findon@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਅਮਰ ਸਿੰਘ: ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਪਿਛੋਕੜ ਰੱਖਦੇ, 37 ਸਾਲਾਂ ਦੇ ਅਮਰ ਸਿੰਘ, ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਜਾਂ ਮੈਂਬਰ ਨਹੀਂ ਹਨ ਅਤੇ ਮੂਲਾਵਿਰਾ ਵਾਰਡ ਜਿੱਥੋਂ ਉਹ ਸਥਾਨਕ ਚੋਣ ਲੜ੍ਹ ਰਹੇ ਹਨ, ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਇੱਥੇ ਦੇ ਹੀ ਨਿਵਾਸੀ ਹਨ। ਫਿੰਡਰਜ਼ ਹਸਪਤਾਲ ਅਤੇ ਇਮਿਊਨਲ ਸਕੂਲ ਵਿਖੇ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਅਮਰ ਸਿੰਘ ਇੱਕ ਫੂਡ ਟਰੱਕ ਬਿਜਨਸ ਵਿੱਚ ਹਨ। ਉਨ੍ਹਾਂ ਦੇ ਮਾਪੇ, ਭਾਰਤ ਵਿੱਚ ਮਿਊਂਨਿਸੀਪਲ ਕਾਂਸਲਰ ਰਹਿ ਚੁਕੇ ਹਨ ਅਤੇ ਰਾਜਨੀਤੀ ਦੇ ਨਾਲ ਨਾਲ ਜਨਤਕ ਸੇਵਾ -ਉਨ੍ਹਾਂ ਦੇ ਖ਼ੂਨ ਵਿੱਚ ਹੀ ਹੈ। ਉਨ੍ਹਾਂ ਅਨੁਸਾਰ, ਉਨ੍ਹਾਂ ਨੇ ਇੱਥੇ ਰਹਿੰਦਿਆਂ ਵੀ ਬਹੁਤ ਸਾਰੀਆਂ ਸਮਾਜਿਕ ਸੇਵਾਵਾਂ ਨਿਭਾਈਆਂ ਹਨ ਜਿਵੇਂ ਕਿ ਲੋੜਵੰਦਾਂ ਨੂੰ ਪਾਣੀ, ਖਾਣਾ ਜਾਂ ਗੈਸ ਕਨੈਕਸ਼ਨ ਆਦਿ ਦਿਵਾਉਣੇ, ਲੋੜਵੰਦ ਬੱਚੀਆਂ ਦੇ ਸਮੂਹਿਕ ਵਿਆਹ ਕਾਰਜ ਕਰਨੇ ਅਤੇ ਉਨ੍ਹਾਂ ਵਾਸਤੇ ਦਾਨ ਆਦਿ ਇਕੱਠਾ ਕਰਨਾ। ਕੋਵਿਡ-19 ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਨਾਲ ਮਿਲ ਕੇ ‘ਫਲੇਵਰਜ਼ ਆਨ ਵ੍ਹੀਲਜ਼’ ਦੀ ਮੁਹਿੰਮ ਵੀ ਚਲਾਈ ਸੀ ਜਿਸ ਦੇ ਤਹਿਤ ਉਹ ਲੋੜਵੰਦਾਂ ਨੂੰ ਮੁਫ਼ਤ ਵਿੱਚ ਭੋਜਨ ਮੁਹੱਈਆ ਕਰਵਾਉਂਦੇ ਰਹੇ ਹਨ। ਇਹ ਮੁਹਿੰਮ ਹਾਲੇ ਵੀ ਜਾਰੀ ਹੈ ਅਤੇ ਹਰ ਹਫ਼ਤੇ ਦੇ ਵੀਰਵਾਰ ਤੋਂ ਐਤਵਾਰ ਤੱਕ ਸ਼ਾਮ ਦੇ 5:30 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਉਹ ਇਹ ਸੇਵਾ (668, ਮੈਰੀਅਨ ਰੋਡ, ਪਾਰਕ ਹੋਮ ਵਿਖੇ) ਨਿਭਾ ਰਹੇ ਹਨ। ਉਨ੍ਹਾਂ ਨੂੰ 0425 664 100 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਕੁਮਾਰ ਜੋਹਰ: ਸਿਟੀ ਆਫ ਮੈਰੀਅਨ ਦੇ ਵੂਡਲੈਂਡਜ਼ ਵਿੱਚ ਰਹਿਣ ਵਾਲੇ ਜੋਲੀ ਗਰਗ, ਮੰਡੀ ਕਾਲਾਂ ਵਾਲੀ -ਸਿਰਸਾ ਹਰਿਆਣਾ (ਭਾਰਤ) ਤੋਂ ਪਿਛੋਕੜ ਰੱਖਦੇ ਹਨ ਅਤੇ ਮੀਡੀਆ ਦੇ ਖੇਤਰ ਵਿੱਚ ਉਘੀ ਹਸਤੀ ਹਨ ਅਤੇ ਆਪਣੇ ਬਿਜਨਸ ਦੇ ਨਾਲ ਨਾਲ ਮੀਡੀਆ ਅਤੇ ਸਮਾਜ ਸੇਵਾਵਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਉਚੇਚਾ ਯੋਗਦਾਨ ਪਾਉਂਦੇ ਰਹਿੰਦੇ ਹਨ। ਲੋੜਵੰਦ ਬੱਚਿਆਂ ਦੀ ਮਦਦਗਾਰ ਸੰਸਥਾ ‘ਪਡਲ ਜੰਪਰਜ਼’ ਦੇ ਸੇਵਾਦਾਰ ਹਨ ਅਤੇ ਬੱਚਿਆਂ ਦੀ ਮਦਦ ਵਿੱਚ ਉਚੇਚਾ ਯੋਗਦਾਨ ਪਾਉਂਦੇ ਹਨ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਂਵਾਂ ਦੇ ਮੈਂਬਰ ਹਨ ਜਿਨ੍ਹਾਂ ਨੇ ਕੋਵਿਡ-19 ਦੌਰਾਨ ਲੋਕਾਂ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਬਿਮਾਰੀ ਦੇ ਵੱਡੇ ਹਮਲਿਆਂ ਸਮੇਂ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ। ਆਪਣੇ 10 ਸਾਲਾਂ ਦੇ ਬਿਜਨਸ ਦੇ ਤਜੁਰਬੇ ਅਤੇ ਸਮਾਜ ਸੇਵਾਵਾਂ ਕਾਰਨ ਉਹ ਲੋਕਾਂ ਵਿੱਚ ਹਰਮਨ ਪਿਆਰੇ ਹਨ ਅਤੇ ਲੋਕਾਂ ਦੀ ਆਵਾਜ਼ ਨੂੰ ਭਲੀ-ਭਾਂਤੀ ਜਾਣਦੇ ਪਹਿਚਾਣਦੇ ਹਨ। ਜਨਤਕ ਪਿਆਰ ਸਦਕਾ ਅੱਜ ਉਹ ਜਿਸ ਮੁਕਾਮ ਤੇ ਹਨ, ਉਸ ਵਾਸਤੇ ਉਹ ਸਥਾਨਕ ਸਾਰੇ ਹੀ ਮਿੱਤਰਾਂ, ਹਿਤੈਸ਼ੀਆਂ ਸਭ ਦਾ ਧੰਨਵਾਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਲੋਕਾਂ ਦੇ ਪਿਆਰ ਦੇ ਮੁੱਲ ਦਾ ਕੁੱਝ ਕੁ ਹਿੱਸਾ ਹੁਣ ਵਾਪਿਸ ਮੋੜਨ ਦਾ ਸਮਾਂ ਆ ਗਿਆ ਹੈ ਅਤੇ ਇਸੇ ਵਾਸਤੇ ਉਹ ਚੋਣ ਮੈਦਾਨ ਵਿੱਚ ਹਨ ਅਤੇ ਜਨਤਕ ਸੇਵਾਵਾਂ ਵਿੱਚ ਇੱਕ ਕਾਂਸਲਰ ਦੇ ਤੌਰ ਤੇ ਪੂਰਨ ਸ਼ਮੂਲਿਅਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0434 289 128 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਜਗਜੀਤ ਸੇਠੀ: ਪੰਜਾਬ ਦੇ ਜਲੰਧਰ ਜ਼ਿਲ੍ਰੇ ਦੇ ਨਿਮਾਜ਼ੀਪੁਰ ਪਿੰਡ ਤੋਂ ਪਿਛੋਕੜ ਰੱਖਣ ਵਾਲੇ ਜਗਜੀਤ ਸੇਠੀ ਸਾਲ 2009 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਇਸਤੋਂ ਪਹਿਲਾਂ ਉਨ੍ਹਾਂ ਨੇ 17 ਸਾਲ ਭਾਰਤੀ ਰੇਲਵੇ ਵਿੱਚ ਸੇਵਾਵਾਂ ਨਿਭਾਈਆਂ ਹਨ। ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ-ਆਸਟ੍ਰੇਲੀਆ ਡਿਵੀਜ਼ਨ) ਦੇ ਮੈਂਬਰ ਹਨ ਅਤੇ ਵਾਰਾਕੋਵੀ ਵਾਰਡ (ਸਿਟੀ ਆਫ ਮੈਰੀਅਨ) ਤੋਂ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਆਜ਼ਮਾ ਰਹੇ ਹਨ। ਉਨ੍ਹਾਂ ਦੀ ਪਤਨੀ (ਜੋ ਕਿ ਦਿਮਗੀ ਬਿਮਾਰੀ ਤੋਂ ਪੀੜਿਤ ਹੈ) ਅਤੇ 3 ਬੱਚੇ, ਸਾਰਾ ਪਰਿਵਾਰ ਵਾਰਾਕੋਵੀ ਵਾਰਡ ਵਿੱਚ ਬੀਤੇ 3 ਸਾਲਾਂ ਤੋਂ ਇਕੱਠੇ ਹੀ ਰਹਿੰਦਾ ਹੈ। ਪੜ੍ਹਾਈ ਲਿਖਾਈ ਵਜੋਂ ਉਨ੍ਹਾਂ ਨੇ ਕਮਿਊਨਿਟੀ ਮੈਨੇਜਮੈਂਟ ਵਿੱਚ ਅਡਵਾਂਸਡ ਡਿਪਲੋਮਾ ਕੀਤਾ ਹੋਇਆ ਹੈ ਅਤੇ ਇਸ ਸਮੇਂ ਉਹ ਡੀ.ਐਚ.ਐਸ. ਵਿਭਾਗ (Disability and Community sector in Dipartment of human services) ਅਤੇ ਸਰੀਰਕ ਬਿਮਾਰੀਆਂ ਸਬੰਧੀ ਹੋਰ ਵਿਭਾਗਾਂ ਆਦਿ ਨਾਲ ਬੀਤੇ 10 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਮਨੁੱਖੀ ਸੇਵਾਵਾਂ ਦਾ ਆਨੰਦ ਮਾਣ ਰਹੇ ਹਨ। ਮੈਰੀਅਨ ਕਾਂਸਲ ਵਿਖੇ ਜਸਟਿਸ ਆਫ ਪੀਸ ਵਿੱਚ ਵੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਗਲੀ ਦੀਆਂ ਲਾਈਟਾਂ, ਫੁਟਪਾਥ ਆਦਿ ਵਰਗੀਆਂ ਸਹੂਲਤਾਂ ਵਿੱਚ ਹੋਈਆਂ ਕਮੀਆਂ ਪੇਸ਼ੀਆਂ ਹੈ ਅਤੇ ਉਹ ਇਸ ਨੂੰ ਦੂਰ ਕਰਨਾ ਚਾਹੁੰਦੇ ਹਨ -ਕਾਂਸਲ ਵਿੱਚ ਰਹਿ ਕੇ ਅਤੇ ਜਾਂ ਫੇਰ ਕਾਂਸਲ ਦੇ ਬਾਹਰ ਰਹਿ ਕੇ ਵੀ -ਕਿਉਂਕਿ ਉਹ ਹਮੇਸ਼ਾ ਸੰਘਰਸ਼ਸ਼ੀਲ ਹਨ। ਅਜਿਹੇ ਲੋਕ ਜੋ ਕਿਸੇ ਨਾ ਕਿਸੇ ਬਿਮਾਰੀ ਜਾਂ ਹੋਰ ਕਾਰਨਾਂ ਕਾਰਨ ਅਪੰਗਤਾ ਝੇਲ ਰਹੇ ਹਨ, ਉਨ੍ਹਾਂ ਪ੍ਰਤੀ ਉਨ੍ਹਾਂ ਦੀ ਉਸਾਰੂ ਸਹਾਨੂਭੂਤੀ ਦਿਖਾਈ ਦਿੰਦੀ ਹੈ ਅਤੇ ਉਹ ਇਨ੍ਹਾਂ ਲੋਕਾਂ ਵਾਸਤੇ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਆਰਥਿਕ ਵਿਵਸਥਾ ਨੂੰ ਉਪਰ ਚੁੱਕਣਾ ਵੀ ਉਨ੍ਹਾਂ ਦਾ ਮੁੱਖ ਮੁੱਦਾ ਹੈ। ਉਨ੍ਹਾਂ ਨੂੰ jagjit73@gmail.com ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸਿਮ ਧਾਲੀਵਾਲ: ਪੂਰਾ ਨਾਮ ਸਿਮਰਨਜੀਤ ਕੌਰ ਧਾਲੀਵਾਲ ਹੈ ਅਤੇ ਇਹ ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਤੋਂ ਪਿਛੋਕੜ ਰੱਖਦੇ ਹਨ। ਸਿਮਰਨਜੀਤ, ਆਸਟ੍ਰੇਲੀਆਈ ਗ੍ਰੀਨਜ਼ (ਦੱਖਣੀ ਆਸਟ੍ਰੇਲੀਆ) ਪਾਰਟੀ ਦੇ ਮੈਂਬਰ ਹਨ। ਮਿਸ਼ੈਮ ਖੇਤਰ ਦੇ ਗੌਲਟ ਵਾਰਡ ਵਿੱਚੋਂ ਚੋਣਾਂ ਲੜ ਰਹੇ ਹਨ। ਕਲਨਲ ਲਾਈਟ ਗਾਰਡਨਜ਼ ਵਿਖੇ ਉਹ 20 ਸਾਲਾਂ ਤੱਕ ਰਹਿ ਚੁਕੇ ਹਨ ਅਤੇ ਖੇਤਰ ਦੇ ਮਾਹੌਲ ਦੇ ਨਾਲ ਨਾਲ, ਹਰ ਆਮ ਖਾਸ ਨਾਲ ਜਨਤਕ ਤੌਰ ਤੇ ਵਾਕਿਫ਼ ਹਨ। ਲੋਕਾਂ ਦੇ ਮੁੱਦਿਆਂ ਨੂੰ ਅਤੇ ਖਾਸ ਕਰਕੇ ਵਾਤਾਵਰਣ ਸਬੰਧੀ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਦੇ ਅਤੇ ਵਿਚਾਰਦੇ ਹਨ ਅਤੇ ਇੱਕ ਦਬੰਗ ਵਕੀਲ ਦੀ ਤਰ੍ਹਾਂ ਉਨ੍ਹਾਂ ਮੁੱਦਿਆਂ ਦੀ ਪੈਰਵੀ ਵੀ ਕਰਦੇ ਹਨ। ਮਨੁੱਖੀ ਸਰੀਰਕ ਸਿਹਤ ਖੇਤਰ ਵਿੱਚ ਚੰਗਾ ਤਜੁਰਬਾ ਹੋਣ ਕਾਰਨ ਉਹ ਚਾਹੁੰਦੇ ਹਨ ਕਿ ਖੇਤਰ ਦੇ ਵਿਕਾਸ ਤਹਿਤ ਜਨਤਕ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਇਸ ਪਾਸੇ ਵੱਲ ਉਸਾਰੂ ਕਦਮ ਚੁੱਕੇ ਜਾਣ। ਉਹ ਖੇਤਰ ਦੇ ਹਰ ਇੱਕ ਖੇਤਰ ਜਿਵੇਂ ਕਿ ਵਿਦਿਅਕ ਅਦਾਰੇ, ਸਿਹਤ ਕੇਂਦਰ, ਬਿਜਨਸ ਖੇਤਰ, ਪਰਿਵਾਰਕ ਖੇਤਰ, ਸਭਿਆਚਾਰਕ ਅਤੇ ਭਾਈਚਾਰਕ ਖੇਤਰ ਆਦਿ ਸਭ ਦੀ ਤਰੱਕੀ ਭਾਲਦੇ ਹਨ ਅਤੇ ਇਸੇ ਲਈ ਕਾਂਸਲ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ simformitchamcouncil@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਭਗਤ ਕਮਲ: ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਆਦਿ ਨਹੀਂ ਹਨ। ਮਿਸ਼ੈਮ ਖੇਤਰ ਦੇ ਓਵਰਟਨ ਵਾਰਡ ਤੋਂ ਚੋਣ ਲੜ ਰਹੇ ਹਨ। ਉਹ ਇਸੇ ਖੇਤਰ ਵਿੱਚ ਆਪਣੀ ਪਤਨੀ ਅਤੇ ਲੜਕੇ ਨਾਲ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਤੋਂ ਭਲੀ ਭਾਂਤੀ ਵਾਕਿਫ ਹਨ। ਉਹ ਸਾਲ 2009 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਸਾਲ 2011 ਤੋਂ ਡਾਅ ਪਾਰਕ ਵਿਖੇ ਇੱਕ ਕੈਫੇ/ਬੇਕਰੀ ਚਲਾ ਰਹੇ ਹਨ। ਮਨੁੱਖਤਾ ਦੀ ਭਲਾਈ ਵਾਸਤੇ ਦਾਨ-ਪੁੰਨ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਨੂੰ ਚੰਦੇ ਆਦਿ ਦੇ ਰੂਪ ਵਿੱਚ ਦਾਨ ਦਿੰਦੇ ਹੀ ਰਹਿੰਦੇ ਹਨ। ਦੋਨੋਂ (ਪਤੀ ਪਤਨੀ) ਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ। ਸਥਾਨਕ ਗਲੀਆਂ, ਬਿਜਨਸ, ਲੋਕਾਂ ਦਾ ਸਿਹਤ ਢਾਂਚਾ ਆਦਿ ਦੀ ਦਰੁਸਤਗੀ ਵਾਸਤੇ ਕਾਮਨਾ ਕਰਦੇ ਹਨ ਅਤੇ ਲੋਕਾਂ ਦੀ ਆਵਾਜ਼ ਵੀ ਸਰਕਾਰ ਅੱਗੇ ਸਿੱਧੇ ਤੌਰ ਤੇ ਰੱਖਣਾ ਚਾਹੁੰਦੇ ਹਨ। ਸਮਾਜ ਸੇਵਾ ਕਰਨ ਦਾ ਉਨ੍ਹਾਂ ਨੂੰ ਬਹੁਤ ਵੱਡਾ ਸ਼ੋਂਕ ਹੈ ਅਤੇ ਇਸੇ ਸ਼ੋਂਕ ਦੇ ਚਲਦਿਆਂ ਉਹ ਕਾਂਸਲ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ (26 Stephen St, Melrose Park SA 5039) ਉਪਰ ਸਿੱਧ ਸੰਪਰਕ ਕੀਤਾ ਜਾ ਸਕਦਾ ਹੈ।
ਜਗਤਾਰ ਸਿੰਘ: ਜ਼ਿਲਾ ਸੰਗਰੂਰ ਪਿੰਡ ਨਾਗਰੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਆਦਿ ਨਹੀਂ ਹਨ ਅਤੇ ਮੂਰੇ ਬ੍ਰਿਜ ਖੇਤਰ ਵਿਚੋਂ ਸਥਾਨਕ ਕਾਂਸਲਰ ਚੋਣਾਂ ਵਿੱਚ ਭਾਗ ਲੈ ਰਹੇ ਹਨ ਅਤੇ ਇੱਕ ਉਮੀਦਵਾਰ ਦੇ ਨਾਤੇ ਆਪਣੀ ਕਿਸਮਤ ਆਜ਼ਮਾ ਰਹੇ ਹਨ। ਸਥਾਨਕ ਖੇਤਰ ਵਿੱਚ ਬੀਤੇ 10 ਸਾਲਾਂ ਤੋਂ ਰਹਿ ਰਹੇ ਹਨ ਅਤੇ ਮਾਹੌਲ, ਲੋਕਾਂ ਦੇ ਦੁੱਖ-ਸੁੱਖ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ ਅਤੇ ਸਭ ਨਾਲ ਪੂਰਾ ਅਤੇ ਚੰਗਾ ਵਿਵਹਾਰ ਰੱਖਣਾ ਪਸੰਦ ਕਰਦੇ ਹਨ। ਪੰਜਾਬੀ ਹੋਣ ਦੇ ਨਾਤੇ, ਭਾਈਚਾਰਕ ਸਾਂਝ ਰੱਖਦੇ ਹਨ ਅਤੇ ਪੰਜਾਬੀ ਵਿਰਾਸਤ ਸੰਸਥਾ ਦੇ ਕਾਰਜਕਾਰੀ ਮੈਂਬਰ ਵੀ ਹਨ। ਸਥਾਨਕ ਮੈਨਮ ਦੱਖਣੀ ਆਸਟ੍ਰੇਲੀਆ ਖੇਤਰ ਵਿੱਚ ਆਪਣਾ ਰੈਸਟੌਰੈਂਟ ਚਲਾਉਂਦੇ ਹਨ। ਲੋਕਾਂ ਦੀ ਆਵਾਜ਼ ਚੁੱਕਣ ਦੇ ਨਾਲ ਨਾਲ ਮੁਰੇ ਬ੍ਰਿਜ ਖੇਤਰ ਦੀ ਹੋਰ ਵੀ ਉਨਤੀ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਕਾਂਸਲਰ ਬਣ ਕੇ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ jagtar.nagri@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਮਾਹੀਰ ਸ਼ਿੰਦੇ: ਇਨਫੀਲਡ ਵਾਰਡ ਸਿਟੀ ਤੋਂ ਕਾਂਸਲਰ ਦੀ ਚੋਣ ਲੜ ਰਹੇ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਆਦਿ ਨਹੀਂ ਹਨ। ਉਹ ਸਥਾਨਕ ਵਾਰਡ ਵਿੱਚ ਹੀ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਨਾਲ ਬਹੁਤ ਜ਼ਿਆਦਾ ਘੁਲੇ ਮਿਲੇ ਹਨ। ਤਿੰਨ ਬੱਚਿਆਂ ਦੇ ਪਿਤਾ ਹਨ ਅਤੇ ਭਾਈਚਾਰੇ ਵਿੱਚ ਖੇਡਾਂ ਨੂੰ ਉਨਤ ਕਰਨ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ॥ ਸਭਿਆਚਾਰਕ ਸੰਸਥਾ -ਯੁਨਾਈਟਿਡ ਇੰਡੀਅਨਜ਼ ਆਫ ਸਾਊਥ ਆਸਟ੍ਰੇਲੀਆ ਦੇ ਮੈਂਬਰ ਵੀ ਹਨ ਅਤੇ ਕਲ਼ਾ ਅਤੇ ਸਭਆਚਾਰ ਦੇ ਪਾਰਖੂ ਵੀ ਹਨ। ਕੋਵਿਡ-19 ਫੰਡ, ਬੁਸ਼-ਫਾਇਰ ਫੰਡ, ਇਕੱਠਾ ਕਰਨ ਅਤੇ ਇਸ ਦੇ ਨਾਲ ਹੀ ਖ਼ੂਨ-ਦਾਨ ਕੈਂਪ ਆਦਿ ਲਗਾਉਣ ਵਾਸਤੇ ਅਤੇ ਲੋਕਾਂ ਨੂੰ ਖ਼ੂਨਦਾਨ ਵੱਲ ਪ੍ਰੇਰਿਤ ਕਰਨ ਵਾਸਤੇ ਹਮੇਸ਼ਾ ਹੀ ਕਿਰਿਆਸ਼ੀਲ ਰਹਿੰਦੇ ਹਨ। ਯੂਨੀਵਰਸਿਟੀ ਆਫ ਐਡੀਲੇਡ ਵਿਖੇ ਹਾਲੇ ਵੀ ਡਾਟਾ ਸਾਈਂਸ ਵਿੱਚ ਮਾਸਟਰਜ਼ ਡਿਗਰੀ ਲਈ ਪੜ੍ਹਾਈ ਕਰ ਰਹੇ ਹਨ। ਬਾਹਰ ਤੋਂ ਆਏ ਵਿਦਿਆਰਥੀਆਂ ਆਦਿ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਨੂੰ mihir.shinde@gmail.com ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਗਾਧੀਆ ਰਾਹੁਲ: ਕਲੈਮਜ਼ਿੰਗ ਵਾਰਡ ਤੋਂ ਚੋਣ ਲੜ ਰਹੇ ਹਨ ਅਤੇ ਇੱਥੇ ਦੇ ਹੀ ਪੱਕੇ ਨਿਵਾਸੀ ਹਨ। ਜਨਤਕ ਸੁਰੱਖਿਆ ਵੱਲ ਜ਼ਿਆਦਾ ਧਿਆਨ ਹੈ ਅਤੇ ਇਸ ਵਿੱਚ ਬਹੁਤ ਕੁੱਝ ਬਦਲਾਅ ਕਰਨਾ ਚਾਹੁੰਦੇ ਹਨ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਹੋਰ ਵੀ ਬਿਹਤਰ ਅਤੇ ਯਕੀਨੀ ਬਣਾਇਆ ਜਾ ਸਕੇ। ਸਮਾਜ ਵਿੱਚ ਅਖੰਡਤਾ ਅਤੇ ਭਾਈਚਾਰੇ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਇਸੇ ਵਾਸਤੇ ਕਾਂਸਲਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0433 932 444 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਦਰਜੀ ਨਯਨ: ਕਿਸੇ ਰਾਜਨੀਤਿਕ ਪਾਰਟੀ ਦੇ ਮੈਂਬਰ ਨਹੀਂ ਹਨ। ਨੋਰਥਫੀਲਡ ਵਾਰਡ ਤੋਂ ਚੋਣ ਲੜ ਰਹੇ ਹਨ ਅਤੇ ਸਥਾਨਕ ਵਾਰਡ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਹੀ ਪਿਛਲੇ 12 ਸਾਲਾਂ ਤੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਹੇ ਹਨ। ਸਮਾਜ ਵਿੱਚ ਪੂਰਨ ਤੌਰ ਤੇ ਵਿਚਰਨ ਕਾਰਨ ਹਰਮਨ ਪਿਆਰੇ ਹਨ ਅਤੇ ਦੋਸਤਾਂ, ਮਿੱਤਰਾਂ, ਸ਼ੁਭਚਿੰਤਕਾਂ ਆਦਿ ਦੀ ਸਲਾਹ ਸਦਕਾ ਹੀ ਕਾਂਸਲਰ ਦੀ ਚੋਣ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਨੋਰਥਫੀਲਡ ਵਾਰਡ ਵਿੱਚ ਹੀ ਘਰ ਲੈ ਲੈਣਗੇ ਅਤੇ ਉਥੇ ਹੀ ਰਹਿ ਕੇ ਜਨਤਕ ਸੇਵਾਵਾਂ ਨਿਭਾਉਣਗੇ। ਅਨੁਭੂਤੀ ਸਭਿਆਚਾਰਕ ਸੰਗਠਨ ਦੇ ਪ੍ਰਧਾਨ ਹਨ ਅਤੇ ਕਲ਼ਾ ਦੇ ਖੇਤਰ ਵਿੱਚ ਬਹੁਤ ਕੁੱਝ ਕਰਦੇ ਰਹਿੰਦੇ ਹਨ ਅਤੇ ਹੋਰ ਵੀ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਵਿਗਿਆਨ ਦੇ ਨਾਲ ਨਾਲ ਬਿਜਨਸ ਮੈਨੇਜਮੈਂਟ ਦੀ ਵੀ ਪੜ੍ਹਾਈ ਕੀਤੀ ਹੈ ਇਸ ਕਰਕੇ ਹਰ ਖੇਤਰ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਨੂੰ 0410 708 765 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਫੇਸਬੁੱਕ ਪੇਜ (Facebook page @nayandarji4Northfield) ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਗਗਨਦੀਪ ਸਿੰਘ (ਗੈਰੀ) ਜੋ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਹਨ -2008 ਵਿੱਚ ਪੋਰਟ ਅਗਸਟਾ ਆਏ ਸਨ ਅਤੇ ਇੱਥੇ ਹੀ ਆਪਣਾ ਪੱਕਾ ਟਿਕਾਣਾ ਬਣਾ ਲਿਆ ਸੀ ਅਤੇ ਆਪਣੀ ਪਤਨੀ ਅਤੇ ਦੋ ਬੱਚੀਆਂ ਦੇ ਨਾਲ ਇੱਥੇ ਹੀ ਰਹਿੰਦੇ ਹਨ। ਉਹ ਟੈਕਸੀ ਦੇ ਬਿਜਨਸ ਵਿੱਚ ਹਨ। ਸਥਾਨਕ ਗੁਰੂਦਵਾਰਾ ਸਾਹਿਬ ਵਿਖੇ ਦੋਹੇਂ ਪਤੀ ਪਤਨੀ ਬੜੀ ਸ਼ਰਧਾ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਸੇਵਾ ਨਿਭਾਉਂਦੇ ਹਨ ਅਤੇ ਇਹ ਸੇਵਾ ਉਹ ਸਾਲ 2015 ਤੋਂ ਬਿਨ-ਨਾਗ੍ਹਾ ਨਿਭਾ ਰਹੇ ਹਨ। ਯੁਵਾਵਾਂ ਵਾਸਤੇ ਬਹੁਤ ਕੁੱਝ ਕਰਨਾ ਚਾਹੁੰਦੇ ਹਨ ਅਤੇ ਇਸੇ ਵਾਸਤੇ ਸਰਕਾਰ ਦਾ ਹਿੱਸਾ ਬਣਨ ਵਾਸਤੇ ਉਹ ਚੋਣ ਲੜ ਰਹੇ ਹਨ ਅਤੇ ਕਾਂਸਲਰ ਦੇ ਤੌਰ ਤੇ ਆਪਣੀ ਕਿਸਮਤ ਆਜ਼ਮਾ ਰਹੇ ਹਨ। ਉਨ੍ਹਾਂ ਨੂੰ 0431561046 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ nikkugagan@yahoo.com ਉਪਰ ਈਮਲੇ ਵੀ ਕੀਤੀ ਜਾ ਸਕਦੀ ਹੈ।
ਸਨੀ ਸਿੰਘ: ਪੋਰਟ ਅਗਸਟਾ ਕਾਂਸਲ ਦੇ ਪਹਿਲਾਂ ਤੋਂ ਹੀ ਕਾਂਸਲਰ ਹਨ ਅਤੇ ਇੱਥੋਂ ਹੀ ਦੋਬਾਰਾ ਤੋਂ ਚੋਣ ਲੜ ਰਹੇ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਨਹੀਂ ਹਨ। ਪੰਜਾਬ ਦੇ ਲੁਧਿਆਣਾ ਤੋਂ ਪਿਛੋਕੜ ਰੱਖਦੇ ਹਨ ਅਤੇ ਆਪਣੀ ਪਤਨੀ ਨਾਲ ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ। ਲੋਕਾਂ ਵਿੱਚ ਹਰਮਨ ਪਿਆਰੇ ਹਨ ਅਤੇ ਜਨਤਕ ਸੇਵਾਵਾਂ ਨੂੰ ਚੰਗੀ ਤਰ੍ਹਾਂ ਅਤੇ ਪੂਰੀ ਤਰ੍ਹਾਂ ਨਿਭਾਉਂਦੇ ਹਨ। ਗ਼ੈਰ-ਸਮਾਜਿਕ ਤੱਤਾਂ ਅਤੇ ਸਰਗਨਾਂ ਖ਼ਿਲਾਫ਼ ਹਮੇਸ਼ਾ ਹੀ ਆਵਾਜ਼ ਚੁੱਕਦੇ ਰਹਿੰਦੇ ਹਨ ਅਤੇ ਇਹ ਕੰਮ ਉਹ ਅੱਗੇ ਵੀ ਜਾਰੀ ਰੱਖਣਗੇ ਅਤੇ ਜਨਤਕ ਭਲਾਈ ਦੇ ਨਾਲ ਨਾਲ ਸੁਰੱਖਿਆ ਆਦਿ ਉਪਰ ਵੀ ਪੂਰਾ ਜ਼ੋਰ ਦੇਣਗੇ। ਆਰਥਿਕ ਮੰਦੀ ਤੋਂ ਰਾਜਕੀਯੇ ਢਾਂਚੇ ਨੂੰ ਉਭਾਰਨ ਦੇ ਨਾਲ ਨਾਲ ਲੋਕਾਂ ਦੀ ਜੇਬ੍ਹ ਉਪਰ ਬੋਝ ਨਾ ਪਵੇ ਇਸ ਵਾਸਤੇ ਵੀ ਸੋਚਦੇ ਹਨ ਅਤੇ ਇਸ ਖੇਤਰ ਵਿੱਚ ਕੰਮਾਂ ਨੂੰ ਪੂਰਾ ਕਰਨਾ ਲੋਚਦੇ ਹਨ। ਸਥਾਨਕ ਕੰਮ-ਧੰਦਿਆਂ ਲਈ ਉਸਾਰੂ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ ਅਤੇ ਸਥਾਨਕ ਉਦਿਯੋਗਾਂ ਅਤੇ ਹੋਰ ਕੰਮ ਧੰਦਿਆਂ ਨੂੰ ਸਮੇਂ ਸਮੇਂ ਤੇ ਉਤਸਾਹਿਤ ਵੀ ਕਰਦੇ ਰਹਿੰਦੇ ਹਨ। ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹਨ ਅਤੇ ਅੱਗੇ ਵੀ ਉਨ੍ਹਾਂ ਵਾਸਤੇ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ sunnyhunjan.10@gmail.com ਈ ਮੇਲ ਰਾਹੀਂਸੰਪਰਕ ਕੀਤਾ ਜਾ ਸਕਦਾ ਹੈ।
ਗਰੇਵਾਲ ਜੰਗ: ਲਿਬਰਲ ਪਾਰਟੀ ਆਫ ਆਸਟ੍ਰੇਲੀਆ (ਦੱਖਣੀ ਆਸਟ੍ਰੇਲੀਆ ਡਿਵੀਜ਼ਨ) ਦੇ ਮੈਂਬਰ ਹਨ ਅਤੇ ਰੈਨਮਾਰਕ ਵਿਖੇ ਕੂਲਟੌਂਗ ਦੇ ਵਿਨੇਯਾਰਡ ਵਿੱਚ ਸਾਲ 1998 ਤੋਂ ਰਹਿ ਰਹੇ ਹਨ ਅਤੇ ਪਰਿੰਜਾ ਖੇਤਰ ਜਿੱਥੋਂ ਉਹ ਚੋਣ ਲੜ੍ਹ ਰਹੇ ਹਨ। ਪੇਸ਼ੇ ਵੱਜੋਂ ਉਹ ਮਕੈਨੀਕਲ ਇੰਜਨੀਅਰ ਹਨ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਰਹਿੰਦਿਆਂ ਉਨ੍ਹਾਂ ਨੇ ਕਈ ਤਰ੍ਹਾਂ ਦੇ ਉਸਾਰੂ ਕੰਮ ਕੀਤੇ ਹਨ ਅਤੇ ਚੰਗੇ ਤਜੁਰਬੇ ਲੈਣ ਦੇ ਨਾਲ ਨਾਲ ਵਧੀਆ ਮਾਣ ਸਨਮਾਨ ਵੀ ਖੱਟਿਆ ਹੈ। ਸਾਲ 2001 ਤੋਂ ਹੁਣ ਤੱਕ ਉਹ ਰੋਟੇਰੀਅਨ ਮੈਂਬਰ ਵੀ ਹਨ। ਆਪਣੇ ਚੋਣ ਖੇਤਰ ਦੇ ਸਥਾਨਕ ਲੋਕਾਂ ਨਾਲ ਪੂਰਾ ਮੇਲ ਮਿਲਾਪ ਰੱਖਦੇ ਹਨ ਅਤੇ ਸਭ ਦੇ ਦੁੱਖ-ਸੁੱਖ ਵਿੱਚ ਸਾਂਝ ਨਿਭਾਉਂਦੇ ਹਨ। ਰਿਲੇਸ਼ਨਸ਼ਿਪ ਆਸਟ੍ਰੇਲੀਆ, ਮੀਲਜ਼ ਆਨ ਵ੍ਹੀਲਜ਼ ਅਤੇ ਰਾਇਲ ਫਲਾਈਂਗ ਡਾਕਟਰਾਂ ਦੀਆਂ ਸੇਵਾਵਾਂ ਵਰਗੇ ਅਦਾਰਿਆਂ ਦੇ ਕੁਸ਼ਲ ਮੈਂਬਰ ਵੀ ਹਨ। ਸਥਾਨਕ ਖੇਤਰ ਵਿੱਚ ਹਾਲੇ ਵੀ ਬਹੁਤ ਸਾਰੇ ਬਦਲਾਅ ਆਦਿ ਦੀ ਜ਼ਰੂਰਤ ਮਹਿਸੂਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਖੁਦ ਇੱਕ ਕਾਂਸਲਰ ਵੱਜੋਂ ਅਜਿਹੀਆਂ ਸੇਵਾਵਾਂ ਨਿਭਾਉਣ ਅਤੇ ਲੋੜੀਂਦੇ ਬਦਲਆ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੂੰ 0411 752 377 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਮਹਿੰਗਾ ਸਿੰਘ: ਸੈਲਿਸਬਰੀ ਸ਼ਹਿਰ ਦੇ ਸੈਂਟਰਲ ਵਾਰਡ ਤੋਂ ਕਾਂਸਲਰ ਦੀ ਚੋਣ ਲੜ ਰਹੇ ਹਨ। ਇਸ ਵਾਰਡ ਵਿੱਚ ਨਹੀਂ ਰਹਿੰਦੇ ਪਰੰਤੂ ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ ਆਸਟ੍ਰੇਲੀਆ ਇਕਾਈ) ਦੇ ਮੈਂਬਰ ਹਨ ਅਤੇ ਚੋਣ ਲੜ ਰਹੇ ਹਨ। ਪੰਜਾਬ ਦੇ ਅਬੋਹਰ ਸ਼ਹਿਰ ਦੇ ਪਿੰਡ ਖੂਹੀਖੇੜਾ ਤੋਂ ਰਹਿਣ ਵਾਲੇ ਹਨ। ਫਰਵਰੀ 2012 ਵਿੱਚ ਆਸਟ੍ਰੇਲੀਆ ਆਏ ਤੇ ਐਡੀਲੇਡ ਵਿੱਚ ਹੀ ਰਹੇ। ਆਪਣਾ ਪੂਰਾ ਸਮਾਂ, ਪੂਰੀ ਸ਼ਕਤੀ ਦੇ ਨਾਲ ਲੋਕਾਂ ਨੂੰ ਦੇਣਾ ਚਾਹੁੰਦੇ ਹਨ ਅਤੇ ਸਮਾਜਿਕ ਭਲਾਈ ਵਾਸਤੇ ਕੰਮ ਕਰਨਾ ਚਾਹੁੰਦੇ ਹਨ। ਏਜਡ ਕੇਅਰ ਖੇਤਰ ਵਿੱਚ ਕਾਫੀ ਰੁਚੀ ਰੱਖਦੇ ਹਨ ਅਤੇ ਬਜ਼ੁਰਗਾਂ ਪ੍ਰਤੀ ਸਨਮਾਨ ਦੇ ਨਾਲ ਨਾਲ ਹੋਰ ਵੀ ਸਮਾਜਿਕ ਤੌਰ ਤੇ ਉਨ੍ਹਾਂ ਦੀ ਭਲਾਈ ਆਦਿ ਲਈ ਕੰਮ ਕਰਨਾ ਚਾਹੁੰਦੇ ਹਨ। ਪੜ੍ਹਾਈ ਦੇ ਤੌਰ ਤੇ ਸਨਤਕ ਹਨ ਅਤੇ ਮੈਨੇਜਮੈਂਟ ਦੀ ਉਚ ਸਿੱਖਿਆਵਾਂ ਦੇ 3 ਡਿਪਲੋਮਾ ਕੀਤੇ ਹੋਏ ਹਨ। ਅਕਾਊਂਟੈਂਟ, ਕਾਰਜਕਾਰੀ ਅਧਿਕਾਰੀ, ਸਿੱਖਿਆ ਖੇਤਰ, ਕਾਂਸਲਰ, ਸਬਜ਼ੀਆਂ ਨੂੰ ਉਗਾਉਣਾ ਅਤੇ ਇੱਕ ਬੱਸ ਡ੍ਰਾਈਵਰ ਦੇ ਤੌਰ ਤੇ ਸਮਾਜ ਵਿੱਚ ਭੂਮਿਕਾਵਾਂ ਨਿਭਾ ਚੁਕੇ ਹਨ ਅਤੇ ਇਸ ਕਾਰਨ ਸਮਾਜ ਦੇ ਹਰ ਤਬਕੇ ਨੂੰ ਭਲੀ-ਭਾਂਤੀ ਜਾਣਦੇ ਹਨ। ਉਨ੍ਹਾਂ ਨੂੰ mss_australia@yahoo.com.au ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸਾਰਿਕਾ ਸ਼ਰਮਾ: ਸੈਲਿਸਬਰੀ ਸ਼ਹਿਰ ਦੇ ਸੈਂਟਰਲ ਵਾਰਡ ਵਿੱਚੋਂ ਚੋਣ ਲੜ ਰਹੇ ਹਨ ਅਤੇ ਲਿਬਰਲ ਪਾਰਟੀ ਆਫ ਆਸਟ੍ਰੇਲੀਆ (ਦੱਖਣੀ ਆਸਟ੍ਰੇਲੀਆ) ਦੇ ਮੈਂਬਰ ਹਨ। ਸਥਾਨਕ ਵਾਰਡ ਵਿੱਚ ਹੀ ਰਹਿੰਦੇ ਹਨ। ਭਾਰਤ ਵਿੱਚ ਪੰਜਾਬ ਦੇ ਹੀ ਛੋਟੇ ਭਰਾ ਹਰਿਆਣਾ ਪ੍ਰਾਂਤ ਦੇ ਰੋਹਤਕ ਸ਼ਹਿਰ ਵਿੱਚ ਜੰਮੇ-ਪਲ਼ੇ ਹਨ। ਉਨ੍ਹਾਂ ਦੇ ਸਹੁਰੇ ਪੰਜਾਬੀ ਹਨ। ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਫੇਰ ਇੱਥੇ ਹੀ ਆਪਣਾ ਘਰ ਬਣਾ ਲਿਆ। ਭਾਰਤੀ ਸਭਿਆਚਾਰ ਦੇ ਨਾਲ ਨਾਲ ਪੰਜਾਬੀ ਅਤੇ ਹਰਿਆਣਾ ਅਤੇ ਨਾਲ ਹੀ ਸਥਾਨਕ ਲੋਕਾਂ ਦੇ ਸਭਿਆਚਾਰ ਦੇ ਵੀ ਹਮਾਇਤੀ ਹਨ ਅਤੇ ਇਸ ਖੇਤਰ ਵਿੱਚ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਸਮਾਜ ਦੇ ਸਾਰੇ ਹੀ ਖੇਤਰਾਂ ਦੀ ਉਨਤੀ ਚਾਹੁੰਦੇ ਹਨ ਅਤੇ ਖਾਸ ਕਰਕੇ, ਅਪੰਗਤਾ ਝੇਲ ਰਹੇ ਲੋਕਾਂ ਦੀ ਭਲਾਈ ਆਦਿ ਲਈ ਕੰਮ ਕਰਦੇ ਵੀ ਹਨ ਅਤੇ ਇਸ ਖੇਤਰ ਵਿੱਚ ਵੀ ਉਨ੍ਹਾਂ ਦੀ ਸੋਚ ਸਮਝ ਮੁਤਾਬਿਕ ਹਾਲੇ ਬਹੁਤ ਜ਼ਿਆਦਾ ਬਦਲਾਵਾਂ ਦੀ ਜ਼ਰੂਰਤ ਹੈ ਅਤੇ ਉਹ ਇਨ੍ਹਾਂ ਬਦਲਾਵਾਂ ਪ੍ਰਤੀ ਵਚਨਬੱਧ ਹਨ। ਉਹ ਚਾਹੁੰਦੇ ਹਨ ਕਿ ਅਪੰਗਤਾ ਝੇਲ ਰਹੇ ਵਿਅਕੀਤਆਂ ਨੂੰ ਵੀ ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣ ਦਾ ਮਾਣ ਹਾਸਿਲ ਹੋਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਦੇ ਮੁਥਾਜ ਨਾ ਰਹਿਣ -ਇਸ ਵਾਸਤੇ ਉਹ ਸਮਾਜ ਵਿੱਚ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0433 017 768 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਕਮਲ ਦਾਹਲ: ਸੈਲਿਸਬਰੀ ਦੇ ਈਸਟ ਵਾਰਡ ਤੋਂ ਚੋਣ ਮੈਦਾਨ ਵਿੱਚ ਹਨ ਅਤੇ ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ ਆਸਟ੍ਰੇਲੀਆ ਇਕਾਈ) ਦੇ ਮੈਂਬਰ ਹਨ। ਭਾਰਤ ਦੇ ਗੁਆਂਢੀ ਅਤੇ ਬਹੁਤ ਸਾਰੀਆਂ ਸਭਿਆਚਾਰਕ ਸਾਂਝਾਂ ਵਾਲੇ ਮੁਲਕ ਭੁਟਾਨ ਦੇ ਜੰਮਪਲ਼ ਹਨ। ਉਹਨਾਂ ਨੇ ਕਾਫੀ ਮਾੜੇ ਦਿਨ ਵੀ ਦੇਖੇ ਹਨ ਅਤੇ ਨੇਪਾਲ ਦੇ ਰਫੂਜੀ ਕੈਂਪਾਂ ਵਿੱਚ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਗੁਜ਼ਾਰੇ ਹਨ। 2008 ਵਿਪੱਚ ਉਹ ਮਨੁੱਖਤਾ ਦੇ ਆਧਾਰ ਤੇ ਸੈਟਲਮੈਂਟ ਪ੍ਰੋਗਰਾਮ ਤਹਿਤ ਐਡੀਲੇ ਆ ਗਏ ਅਤੇ ਇੱਥੇ ਵੱਸ ਗਏ। ਇੱਥੇ ਆ ਕੇ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਕਾਫੀ ਖੇਤਰਾਂ ਵਿੱਚ ਕੰਮ ਕੀਤਾ ਅਤੇ ਜ਼ਿੰਦਗੀ ਜਿਊਣ ਦਾ ਹਰ ਤਰ੍ਹਾਂ ਦਾ ਸਾਜੋ ਸਾਮਾਨ ਇਕੱਠਾ ਵੀ ਕਰ ਲਿਆ ਪਰੰਤੂ ਉਹ ਆਪਣੇ ਰਫੂਜੀ ਕੈਂਪਾਂ ਵਾਲੇ ਜੀਵਨ ਨੂੰ ਭੁੱਲੇ ਨਹੀਂ ਹਨ ਅਤੇ ਉਸੇ ਕਰਕੇ ਉਹ ਲੋੜਵੰਦਾਂ ਦੀ ਮਦਦ ਕਰਨਾ ਹਮੇਸ਼ਾ ਆਪਣਾ ਮੁੱਢਲਾ ਫਰਜ਼ ਸਮਝਦੇ ਹਨ। ਮਾਰਚ 2018 ਵਿੱਚ ਉਨ੍ਹਾਂ ਨੂੰ ਰਾਜ ਸਰਕਾਰ ਦੇ ਗਵਰਨਰਜ਼ ਮਲਟੀਕਲਚਰਲ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਉਹ ਮਨੁੱਖਤਾ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਦਿਨ ਰਾਤ ਆਪਣੇ ਕੰਮ ਕਾਜ ਦੇ ਨਾਲ ਨਾਲ ਸਮਾਂ ਕੱਢ ਕੇ ਅਜਿਹੇ ਕਈ ਕੰਮ ਕਰਦੇ ਰਹਿੰਦੇ ਹਨ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਉਨ੍ਹਾਂ ਦੀ ਮਕਬੂਲਅਤ ਬਣੀ ਹੋਈ ਹੈ। ਉਨ੍ਹਾਂ ਨੂੰ kdahal2018@gmail.com ਈਮੇਲ ਰਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਸਤਵਿੰਦਰ ਸਿੰਘ: ਪੰਜਾਬ ਦੇ ਲੁਧਿਆਣਾ ਦੇ ਪਿੰਡ ਅਤੇ ਡਾਕਖਾਨਾ ‘ਗਿੱਲ’ ਦੇ ਜੰਮਪਲ਼ ਸਤਵਿੰਦਰ ਸਿੰਘ 2007 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਉਨ੍ਹਾਂ ਨੇ ਮਿਤਸੁਬੀਸ਼ੀ ਵਰਕਫੋਰਸ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸਮੇਂ ਉਹ ਇੰਗਲ ਫਾਰਮ ਵਿੱਚ ਕੰਮ ਕਰ ਰਹੇ ਹਨ ਅਤੇ ਆਪਣੀ ਪਤਨੀ, ਬੇਟੀ ਅਤੇ ਪੁੱਤਰ ਦੇ ਨਾਲ ਸੈਲਿਸਬਰੀ ਦੇ ਸਾਊਥ ਵਾਰਡ ਵਿੱਚ ਰਹਿੰਦੇ ਹਨ ਅਤੇ ਇੱਥੋਂ ਹੀ ਉਹ ਕਾਂਸਲਰ ਦੀ ਚੋਣ ਵੀ ਲੜ ਰਹੇ ਹਨ। ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੁਮਾਂਇੰਦੇ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੈਲਿਸਬਰੀ ਇੱਕ ਬਹੁਤ ਹੀ ਸੁੰਦਰ ਅਤੇ ਕੁਦਰਤੀ ਨਜ਼ਾਰਿਆਂ ਵਾਲਾ ਸ਼ਹਿਰ ਹੈ ਅਤੇ ਇੱਥੇ ਸਥਾਨਕ ਲੋਕਾਂ ਦੇ ਨਾਲ ਨਾਲ 50,000 ਦੇ ਕਰੀਬ ਦੁਨੀਆਂ ਦੇ ਹੋਰ ਮੁਲਕਾਂ ਤੋਂ ਆਏ ਵੱਖ ਵੱਖ ਤਹਿਜ਼ੀਬਾਂ, ਬੋਲੀਆਂ, ਸਭਿਆਚਾਰਾਂ ਦੇ ਲੋਕ ਰਹਿੰਦੇ ਹਨ ਅਤੇ ਬੜੇ ਹੀ ਅਮਨ-ਅਮਾਨ ਦੇ ਨਾਲ ਆਪਣਾ ਗੁਜ਼ਰ-ਬਸ਼ਰ ਕਰਦੇ ਹਨ। ਜਨਤਕ ਕੰਮਾਂ ਅਤੇ ਸੇਵਾਵਾਂ ਵਾਸਤੇ ਸਤਵਿੰਦਰ ਕੋਲ ਨਵੀਂ ਅਤੇ ਉਸਾਰੂ ਊਰਜਾ ਦਾ ਭੰਡਾਰ ਹੈ ਅਤੇ ਬਹੁਤ ਸਾਰੇ ਅਜਿਹੇ ਪਲਾਨ ਹਨ ਜਿਨ੍ਹਾਂ ਨੂੰ ਉਹ ਇੱਕ ਕਾਂਸਲਰ ਦੇ ਨਾਤੇ ਪੂਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0422 267 920ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਰਾਜ ਗੋਹਿਲ: ਸੈਲਿਸਬਰੀ ਦੇ ਪਾਰਾ ਵਾਰਡ ਤੋਂ ਚੋਣ ਲੜ ਰਹੇ ਹਨ ਅਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਪਰਿਵਾਰ ਨਾਲ ਇੱਥੇ ਹੀ ਰਹਿੰਦੇ ਹਨ। ਵਿਗਿਆਨ ਦੇ ਸਨਾਤਕ ਹਨ ਅਤੇ ਬਿਜਨਸ ਮੈਨੇਜਮੈਂਟ ਦਾ ਕਾਫੀ ਤਜੁਰਬਾ ਰੱਖਦੇ ਹਨ। ਸਥਾਨਕ ਸ਼ਹਿਰ ਵਿੱਚ ਹੀ ਰਿਟੇਲ ਸੈਕਟਰ ਵਿੱਚ ਕੰਮ ਕਰ ਰਹੇ ਹਨ। ਬੈਪਸ (BAPS) ਸੰਸਥਾ ਦੇ ਕਾਰਜਕਾਰੀ ਨੁਮਾਂਇੰਦੇ ਹਨ ਅਤੇ ਖ਼ੂਨਦਾਨ ਕੈਂਪਾਂ ਆਦਿ ਤਹਿਤ ਦੇਸ਼ ਲਈ ਸੇਵਾ ਦਾ ਕੰਮ ਕਰਦੇ ਹਨ। ਇਸਤੋਂ ਇਲਾਵਾ ਉਹ ਦਰਖ਼ਤ ਲਗਾਉਣ ਅਤੇ ਵਾਤਾਵਰਣ ਨੂੰ ਸੁੰਦਰ ਸਵੱਛ ਬਣਾਉਣ ਵਿੱਚ ਵੀ ਹਮੇਸ਼ਾ ਕਾਰਜਰਤ ਰਹਿੰਦੇ ਹਨ। ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਕਾਰਜ ਸ਼ੈਲੀਆਂ ਆਦਿ ਦੇ ਬਦਲਾਅ ਲਈ ਸੈਮੀਨਾਰ ਵੀ ਕਰਦੇ ਰਹਿੰਦੇ ਹਨ। ਸਥਾਨਕ ਲੋਕਾਂ ਦੇ ਨਾਲ ਨਾਲ ਸਥਾਨਕ ਸਕੂਲਾਂ, ਸਿੱਖਿਆ ਦਾ ਪੱਧਰ, ਬੱਚਿਆਂ ਦੀ ਦੇਖਭਾਲ, ਪਾਰਕਿੰਗ ਸੇਵਾਵਾਂ, ਸਕੂਲਾਂ ਦੇ ਆਲੇ ਦੁਆਲੇ ਦੇ ਫੁਟਪਾਥਾਂ ਆਦਿ ਵਰਗੇ ਕੰਮਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਰੱਖਦੇ ਹਨ ਅਤੇ ਬਤੌਰ ਕਾਂਸਲਰ ਹੋਰਨਾਂ ਜਨਤਕ ਸੇਵਾਵਾਂ ਦੇ ਨਾਲ ਨਾਲ ਅਜਿਹੀਆਂ ਸੇਵਾਵਾਂ ਨੂੰ ਵੀ ਪੂਰ ਚੜ੍ਹਾਉਣਾ ਚਾਹੁੰਦੇ ਹਨ। ਉਨ੍ਹਾਂ ਨਾਲ ਫੇਸਬੁੱਕ (Raj Gohil Candidate for Para Ward, City of Salisbury) ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਉਨ੍ਹਾਂ ਨੂੰ 0433 965 670 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਕਾਪਾਸੀ, ਮਿਲਨਕੁਮਾਰ ਜਗਦੀਸ਼ ਭਾਈ: ਸੈਲਿਸਬਰੀ ਦੇ ਪਾਰਾ ਵਾਰਡ ਤੋਂ ਚੋਣ ਲੜ ਰਹੇ ਹਨ ਅਤੇ ਇੱਥੇ ਦੇ ਨਿਵਾਸੀ ਨਹੀਂ ਹਨ ਅਤੇ ਕਿਸੇ ਰਾਜਨੀਤਿਕ ਪਾਰਟੀ ਦੇ ਮੈਂਬਰ ਜਾਂ ਨੂਮਾਂਇੰਦੇ ਵੀ ਨਹੀਂ ਹਨ। ਇੱਥੇ ਦੇ ਲੋਕਾਂ ਨਾਲ ਚੰਗਾ ਮੇਲ ਮਿਲਾਪ ਹੈ ਅਤੇ ਸਮਾਜਿਕ ਤੌਰ ਤੇ ਭਲਾਈ ਦੇ ਕੰਮ ਕਰਨਾ ਚਾਹੁੰਦੇ ਹਨ। ਸਮਾਜਿਕ ਸੇਵਾਵਾਂ ਵਾਲੀਆਂ ਸੰਸਥਾਵਾਂ ਦੇ ਮੈਂਬਰ ਹਨ ਅਤੇ ਕਮਿਊਨਿਟੀ ਕ੍ਰਿਕਟ ਕਲੱਬ ਦੇ ਬਾਨੀ ਹਨ। ਇਸ ਦੇ ਨਾਲ ਹੀ ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਖੇਡਾਂ ਦੀ ਪ੍ਰਮੋਸ਼ਨ ਲਈ ਵੀ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ 0425100665 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਵਿਕਾਸ ਕਾਲੀਆ: ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਪਿਛੋਕੜ ਰੱਖਦੇ ਹਨ ਅਤੇ ਐਡੀਲੇਡ ਦੇ ਸੈਲਿਸਬਰੀ ਦੇ ਪਾਰਾ ਵਾਰਡ ਤੋਂ ਚੋਣ ਲੜ ਰਹੇ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਪਾਰਾ ਵਾਰਡ ਵਿੱਚ ਹੀ ਆਪਣੀ ਪਤਨੀ ਅਤੇ 3 ਛੋਟੇ ਬੱਚਿਆਂ ਨਾਲ ਰਹਿੰਦੇ ਹਨ। ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਇੱਥੋਂ ਹੀ ਫਾਈਨਾਂਸ ਦੇ ਖੇਤਰ ਵਿੱਚ ਉਚ ਸਿੱਖਿਆ ਪ੍ਰਾਪਤ ਕੀਤੀ। ਹਮੇਸ਼ਾ ਹੀ ਸਮਾਜ ਭਲਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਜ਼ਰੀਆ ਬਣਨਾ ਚਾਹੁੰਦੇ ਹਨ। ਉਨ੍ਹਾਂ ਨੂੰ vikaskalia.aus@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸੁਗੰਧੀ ਚੰਨਣ: ਸਿਟੀ ਆਫ ਟੀ ਟਰੀ ਗੁਲੀ ਦੇ ਪੀਡਾਰੇ ਵਾਰਡ ਵਿੱਚ ਰਹਿੰਦੇ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ ਅਤੇ ਇਸੇ ਖੇਤਰ ਵਿੱਚੋਂ ਕਾਂਸਲਰ ਦੀ ਚੋਣ ਲੜ ਰਹੇ ਹਨ। ਉਹ ਦੋ ਬੱਚਿਆਂ ਦੀ ਮਾਤਾ ਹਨ। ਪੇਸ਼ੇ ਵੱਜੋਂ ਅਰਕੀਟੈਕਚਰ ਹਨ ਅਤੇ ਆਪਣਾ ਬਿਜਨਸ ਚਲਾਉਂਦੇ ਹਨ। ਸਮਾਜ ਸੇਵਾ ਵਿੱਚ ਪੂਰਨ ਦਿਲਚਸਪੀ ਹੈ ਅਤੇ ਲੋਕਾਂ ਦੇ ਕੰਮਾਂ ਕਾਜਾਂ ਅਤੇ ਮਦਦ ਵਿੱਚ ਹਮੇਸ਼ਾ ਹੱਥ ਵਟਾਉਂਦੇ ਰਹਿੰਦੇ ਹਨ। ਫਾਈਨਾਂਸ ਦੀ ਵੀ ਪੜ੍ਹਾਈ ਕੀਤੀ ਹੈ ਅਤੇ ਤਜੁਰਬਾ ਵੀ ਹੈ ਇਸ ਵਾਸਤੇ ਖੇਤਰ ਦੀ ਆਰਥਿਕ ਸਥਿਤੀਆਂ ਤੋਂ ਭਲੀ ਭਾਂਤੀ ਜਾਣੂ ਹਨ ਅਤੇ ਵਾਤਾਵਰਣ ਸਬੰਧੀ ਸੁਚੇਤ ਵੀ ਹਨ ਅਤੇ ਇਸ ਖੇਤਰ ਵਿੱਚ ਵੀ ਉਸਾਰੂ ਕੰਮ ਕਰਨ ਦੇ ਚਾਹਵਾਨ ਹਨ। ਉਨ੍ਹਾਂ ਨੂੰ 0451 805 780 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਦਲਜੀਤ ਬਕਸ਼ੀ: ਸਿਟੀ ਆਫ ਟੀ ਟਰੀ ਗੁਲੀ ਦੇ ਬਾਲਮੋਰਾਲ ਖੇਤਰ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਇਸੇ ਵਾਰਡ ਦੇ ਸਥਾਈ ਨਿਵਾਸੀ ਵੀ ਹਨ। ਉਹ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਸਾਲ 2009 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਇੱਥੇ ਆ ਕੇ ਸਖ਼ਤ ਮਿਹਨਤ ਸਦਕਾ ਅੱਜ ਉਹ ਆਪਣੇ ਪੈਰਾਂ ਤੇ ਖੜ੍ਹੇ ਹੋਏ ਹਨ ਅਤੇ ਟੀ.ਵੀ. ਅਤੇ ਹੋਰ ਮੀਡੀਆ ਵਿੱਚ ਸਰਗਰਮ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਹਨ। ਕੋਵਿਡ-19, ਬੁਸ਼ਫਾਇਰ ਆਦਿ ਸਮੇਂ ਸਮਾਜ ਸੇਵਾਵਾਂ ਕਰਦੇ ਰਹੇ ਹਨ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਂਦੇ ਰਹੇ ਹਨ। ਉਨ੍ਹਾਂ ਨੂੰ mrdaljeet@gmail.com ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਗਗਨਦੀਪ ਸਿੰਘ ਬੇਦੀ (ਬੇਦੀ ਗੈਗਜ਼): ਸਿਟੀ ਆਫ ਟੀ ਟਰੀ ਗੁਲੀ ਦੇ ਵਾਟਰ ਗੁਲੀ ਵਾਰਡ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਉਹ ਭਾਰਤ ਦੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਬੀਤੇ 15 ਸਾਲਾਂ ਤੋ਼ ਐਡੀਲੇਡ ਵਿਖੇ ਹੀ ਰਹਿ ਰਹੇ ਹਨ। ਸਥਾਨਕ ਖੇਤਰ ਵਿੱਚ ਹੀ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਰਹਿੰਦੇ ਹਨ ਅਤੇ ਸਮਾਜਿਕ ਭਾਈਚਾਰੇ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਰੱਖਦੇ ਹਨ। ਕਾਂਸਲਰ ਬਣਨ ਦੇ ਨਾਤੇ ਉਹ ਇੱਕ ਨਿਊਜ਼ਲੈਟਰ ਕੱਢਣਾ ਚਾਹੁੰਦੇ ਹਨ ਜਿਸ ਨਾਲ ਕਿ ਲੋਕਾਂ ਨੂੰ ਪਤਾ ਚਲਦਾ ਰਹੇ ਕਿ ਸਥਾਨਕ ਕਾਂਸਲ ਵਿੱਚ ਕਿਹੜੇ ਕਿਹੜੇ ਕਾਰਜ ਹੋ ਰਹੇ ਹਨ। ਉਨ੍ਹਾਂ ਨੂੰ 0414 821 021ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਈਮੇਲ (watergullyward@gmail.com) ਰਾਹੀਂ ਵੀ ਉਨ੍ਹਾਂ ਨਾਲ ਸਾਂਝ ਪਾਈ ਜਾ ਸਕਦੀ ਹੈ।
ਅਮਨ ਕੌਰ: ਪੰਜਾਬ ਦੇ ਰੋਪੜ ਸ਼ਹਿਰ ਤੋਂ ਹਨ ਅਤੇ ਵਾਕਰਵਿਲੇ ਖੇਤਰ ਵਿੱਚੋਂ ਚੋਣ ਲੜ ਰਹੇ ਹਨ ਅਤੇ ਇਥੇ ਦੇ ਹੀ ਸਥਾਈ ਨਿਵਾਸੀ ਵੀ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਪੰਜਾਬ ਤੋਂ ਇਹ (ਪਤੀ ਪਤਨੀ) ਸਾਲ 2006 ਵਿੱਚ ਐਡੀਲੇਡ ਆਹੈ ਸਨ। ਬੀਤੇ 4 ਸਾਲਾਂ ਤੋਂ ਜੇ.ਪੀ. ਦੀ ਭੂਮਿਕਾ ਨਿਭਾ ਰਹੇ ਹਨ ਅਤੇ ਜਨਤਕ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਿਫ ਹਨ। ਉਨ੍ਹਾਂ ਅਨੁਸਾਰ, ਕਾਂਸਲ ਵੱਲੋਂ ਜੋ ਜਨਤਕ ਫੀਸਾਂ ਲਈਆਂ ਜਾਂਦੀਆਂ ਹਨ, ਜਨਤਾ ਉਨ੍ਹਾਂ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ ਅਤੇ ਜੇਕਰ ਉਹ ਕਾਂਸਲਰ ਚੁਣੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਪਾਰਕਿੰਗ ਆਦਿ ਦੀਆਂ ਫੀਸਾਂ ਨੂੰ ਬੰਦ ਕਰਨ ਲਈ ਆਵਾਜ਼ ਚੁੱਕਣਗੇ ਜਾਂ ਇਨ੍ਹਾਂ ਨੂੰ ਬਹੁਤ ਜ਼ਿਆਦਾ ਘੱਟ ਰੇਟਾਂ ਉਪਰ ਲੈ ਕੇ ਆਉਣਗੇ। ਸਬਅਰਬਾਂ ਆਦਿ ਵਿੱਚ ਕਈ ਥਾਂਈਂ ਸੁਰੱਖਿਆ ਵਿੱਚ ਸੇਂਧ ਲਗਦੀ ਹੈ ਇਸ ਵਾਸਤੇ ਹਰ ਖੇਤਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਪੈਰਵੀ ਕਰਨਗੇ। ਛੋਟੇ ਕੰਮ ਧੰਦੇ ਜੋ ਕਿ ਸਮਾਜ ਅਤੇ ਅਰਥ ਵਿਵਸਥਾ ਦੀ ਰੀੜ੍ਹ ਹੁੰਦੇ ਹਨ, ਨੂੰ ਪ੍ਰੋਤਸਾਹਿਤ ਕਰਨ ਵਾਸਤੇ ਉਸਾਰੂ ਕਦਮ ਚੁੱਕਣਗੇ। ਖੇਤਰ ਵਿੱਚ ਨਵੇਂ ਕੰਮ ਧੰਦਿਆਂ ਨੂੰ ਵੀ ਹੁੰਗਾਰਾ ਦੇਣਗੇ ਤਾਂ ਕਿ ਬੇਰੌਜ਼ਗਾਰੀ ਦੀ ਸਮੱਸਿਆ ਦਾ ਹੱਲ ਹੋ ਸਕੇ। ਉਨ੍ਹਾਂ ਨੂੰ satyal_aman@hotmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਇਕਬਾਲ ਸਿੰਘ: ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਭਾਰਤੀ ਪਿਛੋਕੜ ਮੁਤਾਬਿਕ, ਪੰਜਾਬ ਦੇ ਨਾਲ ਲਗਦੇ ਖੇਤਰ ਜੰਮੂ ਵਿੱਚੋਂ ਹਨ ਅਤੇ ਇੱਕ ਵਿਦਿਆਰਥੀ ਦੇ ਰੂਪ ਵਿੱਚ 15 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਅਤੇ ਪੜ੍ਹਾਈ ਲਿਖਾਈ ਤੋਂ ਬਾਅਦ ਇੱਥੇ ਹੀ ਆਪਣਾ ਪੱਕਾ ਟਿਕਾਣਾ ਬਣਾ ਲਿਆ ਅਤੇ ਇੱਕ ਬਿਜਨਸਮੈਨ ਦੇ ਰੂਪ ਵਿੱਚ ਆਸਟ੍ਰੇਲੀਆਈ ਪੱਕਾ ਨਾਗਰਿਕ ਬਣ ਗਏ। ਵੈਸਟ ਟੌਰੈਂਜ਼ ਦੇ ਕੈਸਵਿਕ ਵਾਰਡ ਵਿੱਚੋਂ ਚੋਣ ਲੜ ਰਹੇ ਹਨ। ਮੌਜੂਦਾ ਸਮੇਂ ਵਿੱਚ ਉਹ ਵਾਤਾਵਰਣ ਸਬੰਧੀ ‘ਕਲੀਨ ਅਨਰਜੀ’ ਨਾਲ ਜੁੜੇ ਹਨ ਅਤੇ ਬਿਹਤਰ ਵਾਤਾਵਰਣੀ ਭਵਿੱਖ ਲਈ ਕੰਮ ਕਰ ਰਹੇ ਹਨ। ਕੋਵਿਡ-19 ਅਤੇ ਬੁਸ਼ਫਾਇਰ ਆਦਿ ਮੁਸੀਬਤਾਂ ਸਮੇਂ, ਇੱਕ ਵਲੰਟੀਅਰ ਦੇ ਨਾਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਅਤੇ ਇਸ ਤਹਿਤ ਉਹ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਨਾਲ ਜੁੜੇ ਹਨ ਜੋ ਕਿ ਮਾਨਵਤਾ ਦੀ ਭਲਾਈ ਆਦਿ ਲਈ ਕੰਮ ਕਰਦੀਆਂ ਹਨ। ਪਤਨੀ ਅਤੇ ਦੋ ਬੱਚਿਆਂ ਨਾਲ ਸਥਾਨਕ ਖੇਤਰ ਵਿੱਚ ਹੀ ਰਹਿੰਦੇ ਹਨ ਅਤੇ ਸਥਾਨਕ ਜਨਤਕ ਕੰਮਾਂ ਆਦਿ ਨੂੰ ਹੋਰ ਵੀ ਜਨਤਾ ਦੀ ਭਲਾਈ ਵਾਸਤੇ ਬਿਹਤਰ ਬਣਾਉਣਾ ਚਾਹੁੰਦੇ ਹਨ। ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਨੂੰ 0432 669 486 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਪ੍ਰੀਤ ਸਿੰਘ ਮਿਨਹਾਸ: ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ ਆਸਟ੍ਰੇਲੀਆ ਇਕਾਈ) ਦੇ ਮੈਂਬਰ ਹਨ। ਪਿਛੋਕੜ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਖੇਤਰ ਵਿਚਲੇ ਪਿੰਡ ਡਰੋਲੀ ਕਲਾਂ ਦੇ ਹਨ ਅਤੇ ਬੀਤੇ 8 ਸਾਲਾਂ ਤੋਂ ਸਥਾਨਕ ਕੈਸਵਿਕ ਵਾਰਡ (ਸਿਟੀ ਆਫ ਵੈਸਟ ਟੋਰੈਂਜ਼) ਵਿੱਚ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਰਹਿ ਰਹੇ ਹਨ। ਇਸੇ ਖੇਤਰ ਵਿਚੋਂ ਚੋਣ ਲੜ ਰਹੇ ਹਨ। ਸਮਾਜ ਸੇਵਾ ਦੇ ਨਾਲ ਨਾਲ, ਖੇਡਾਂ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਵੱਧ ਚੜ੍ਹ ਕੇ ਅਜਿਹੇ ਪ੍ਰੋਗਰਾਮ ਅਤੇ ਸਰਗਰਮੀਆਂ ਵਿੱਚ ਹਿੱਸਾ ਵੀ ਲੈਂਦੇ ਰਹਿੰਦੇ ਹਨ। ਲੋਕਾਂ ਨੂੰ ਸਿਹਤ ਪ੍ਰਤੀ ਜਾਗਰੁਕ ਰੱਖਣ ਲਈ ਹਮੇਸ਼ਾ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਕਾਰਜਾਂ ਨੂੰ ਰਾਜ ਸਰਕਾਰ ਵੱਲੋਂ ਵੀ ਮਾਣ ਸਨਮਾਨ ਮਿਲਦਾ ਰਹਿੰਦਾ ਹੈ। ਜਨਤਕ ਭਲਾਈ ਅਤੇ ਖੇਤਰ ਦੀ ਤਰੱਕੀ ਸਬੰਧੀ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0433 918 529 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਰਾਜੀਵ ਮਲਹੋਤਰਾ: ਭਾਰਤ ਦੀ ਰਾਜਧਾਨੀ ਦਿੱਲੀ ਤੋਂ ਹਨ ਅਤੇ ਸੁਪਰੀਕ ਕੋਰਟ ਦੇ ਵਕੀਲ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਸਾਲ 2007 ਵਿੱਚ ਪਰਿਵਾਰ ਸਮੇਤ ਆਸਟ੍ਰੇਲੀਆ ਆ ਗਏ ਅਤੇ ਐਡੀਲੇਡ ਵਿਖੇ ਆਪਣੀ ਕਰਮ ਭੂਮੀ ਸਥਾਪਿਤ ਕਰ ਲਈ। ਵੈਸਟ ਟੋਰੇਂਜ਼ ਦੇ ਹਿਲਟਨ ਵਾਰਡ ਵਿਚੋਂ ਚੋਣ ਲੜ ਰਹੇ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਬੀਤੇ 15 ਸਾਲਾਂ ਤੋਂ ਇਸੇ ਖੇਤਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ। ਸਥਾਨਕ ਖੇਤਰ ਵਿੱਚ ਸਭ ਨਾਲ ਮੇਲ ਮਿਲਾਪ ਰੱਖਦੇ ਹਨ ਅਤੇ ਹਰ ਇੱਕ ਦੇ ਸੁੱਖ ਦੁਖ ਵਿੱਚ ਖੜ੍ਹਦੇ ਹਨ। ਮਾਣ ਸਨਮਾਨ ਨੂੰ ਬਹੁਤ ਮਹੱਤਤਾ ਦਿੰਦੇ ਹਨ ਅਤੇ ਬਹੁ-ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਕਾਂਸਲ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਦੇ ਨਾਲ ਨਾਲ ਉਹ ਵਾਤਾਵਰਣ ਸਬੰਧੀ ਵੀ ਸੁਚੇਤ ਹਨ ਅਤੇ ਉਸਾਰੂ ਕੰਮ ਕਰਨਾ ਚਾਹੁੰਦੇ ਹਨ। ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਉਹ ਇੱਕ ਚਲਦੀ ਫਿਰਦੀ (ਮੋਬਾਇਲ) ਲਾਇਬ੍ਰੇਰੀ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ 0422819434ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ rajeevmalhotra.westtorrens@gmail.com ਉਪਰ ਈਮੇਲ ਵੀ ਭੇਜੀ ਜਾ ਸਕਦੀ ਹੈ।
ਸੁਰਿੰਦਰ ਪਾਲ: ਵੈਸਟ ਟੋਰੈਂਜ਼ ਦੇ ਪਲਿੰਪਟਨ ਵਾਰਡ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ ਆਸਟ੍ਰੇਲੀਆ ਇਕਾਈ) ਦੇ ਮੈਂਬਰ ਹਨ ਅਤੇ ਸਥਾਨਕ ਵਾਰਡ ਦੇ ਮੌਜੂਦਾ ਕਾਂਸਲਰ ਵੀ ਹਨ। ਪਿਛੋਕੜ ਵੱਜੋਂ ਜੀਂਦ (ਹਰਿਆਣਾ) ਦੇ ਪਿੰਡ ਜਜਵਾਂ ਤੋਂ ਹਨ। ਐਡੀਲੇਡ ਵਿਖੇ ਸਥਾਨਕ ਵਾਰਡ ਦੇ ਨਜ਼ਦੀਕ ਹੀ ਆਪਣੇ ਪਰਿਵਾਰ ਅਤੇ ਦੋ ਬੱਚਿਆਂ ਸਮੇਤ ਰਹਿੰਦੇ ਹਨ ਅਤੇ ਸਮਾਜਿਕ ਤੌਰ ਤੇ ਆਪਣੀ ਹਰ ਤਰ੍ਹਾਂ ਦੀ ਸ਼ਮੂਲੀਅਤ ਰੱਖਦੇ ਹਨ ਅਤੇ ਸਥਾਨਕ ਵਾਰਡ ਦੀਆਂ ਸਮੱਸਿਆਵਾਂ ਆਦਿ ਤੋਂ ਭਲੀ ਭਾਂਤੀ ਵਾਕਿਫ ਹੋਣ ਦਾ ਦਾਅਵਾ ਕਰਦੇ ਹਨ। ਕਾਂਸਲ ਦੇ ਰੇਟਾਂ ਤੋਂ ਇਹ ਵੀ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਰੇਟਾਂ ਨੂੰ ਘਟਾਉਣ ਜਾਂ ਖ਼ਤਮ ਕਰਨ ਦਾ ਦਾਅਵਾ ਵੀ ਕਰਦੇ ਹਨ। ਸਥਾਨਕ ਖੇਤਰ ਵਿੱਚ ਸੜਕਾਂ, ਗਲੀਆਂ, ਲਾਈਟਾਂ, ਚੋਰਾਹਿਆਂ ਆਦਿ ਨੂੰ ਹੋਰ ਵੀ ਜਨਤਾ ਦੇ ਯੋਗ ਬਣਾਉਣ ਵਾਸਤੇ ਤਤਪਰ ਹਨ ਅਤੇ ਪਾਰਕਿੰਗ ਜਾਂ ਟ੍ਰੈਫਿਕ ਦੀਆਂ ਸੱਮੱਸਿਆਵਾਂ ਤੋਂ ਵੀ ਨਿਜਾਤ ਦਿਵਾਉਣ ਦੀ ਗੱਲ ਜ਼ੋਰ-ਸ਼ੋਰ ਨਾਲ ਕਰਦੇ ਹਨ। ਉਨ੍ਹਾਂ ਨੂੰ spal4plympton@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਪਰਨੀਤ ਕੌਰ ਆਹਲੂਵਾਲੀਆ: ਆਸਟ੍ਰੇਲੀਆਈ ਲੇਬਰ ਪਾਰਟੀ (ਦੱਖਣੀ ਆਸਟ੍ਰੇਲੀਆ ਵਿੰਗ) ਦੇ ਮੈਂਬਰ ਹਨ ਅਤੇ ਪਲਿੰਪਟਨ ਵਾਰਡ ਵਿੱਚੋਂ ਚੋਣ ਲੜ ਰਹੇ ਹਨ। ਮਾਨਸਾ ਦੇ ਪਿੰਡ ਛਾਪਿਆਂਵਾਲੀ ਦੀ ਜੰਮਪਲ ਪਰਨੀਤ ਕੌਰ ਨੇ ਪੰਜਾਬੀ ਯੂਨੀ. ਪਟਿਆਲਾ ਤੋਂ ਇਕਨਾਮਿਕਸ ਵਿੱਚ ਮਾਸਟਰ ਆਫ ਫ਼ਿਲਾਸਫ਼ੀ ਕੀਤੀ। ਪੜ੍ਹਾਈ ਤੋਂ ਬਾਅਦ ਇੱਕ ਸਾਲ ਮਾਨਸਾ ਜ਼ਿਲ੍ਹੇ ਵਿੱਚ ਟਿਊਸ਼ਨ ਸੈਂਟਰ ਖੋਲ੍ਹ ਕੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੇ ਇਕਨਾਮਿਕਸ ਦੀ ਮੁਫ਼ਤ ਟਿਊਸ਼ਨ ਦਿੱਤੀ। ਫੇਰ 3 ਸਾਲ ਪੰਜਾਬ ਦੇ ਅਦਾਰਿਆਂ ਵਿੱਚ ਅਧਿਆਪਕ ਵਜੋਂ ਨੌਕਰੀ ਕੀਤੀ। ਵਿਆਹ ਤੋਂ ਬਾਅਦ 2009 ਵਿੱਚ ਸਾਊਥ ਆਸਟ੍ਰੇਲੀਆ ਦੇ ਐਡੀਲੇਡ ਆ ਗਏ। ਇੱਥੇ 3 ਸਾਲ ਹੈਲਥ ਕੇਅਰ ਖੇਤਰ ‘ਚ ਨੌਕਰੀ ਕੀਤੀ। 5 ਸਾਲ AIT ਨਾਲ ਕੰਮ ਕੀਤਾ ਤੇ ਮੌਜੂਦਾ ਸਮੇਂ ਵਿੱਚ ਸਕੂਲ ਆਫ ਲੈਂਗੂਏਜ ਨਾਲ ਜੁੜ ਕੇ ਮੁੜ ਅਧਿਆਪਨ ਕਿੱਤੇ ਵਿੱਚ ਪੈਰ ਧਰਿਆ ਹੈ ਤੇ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਹਨ। ਸਿਆਸਤ ਵਿੱਚ ਆਉਣ ਦੀ ਪ੍ਰੇਰਨਾ ਐਡੀਲੇਡ ਦੇ ਟਰਾਂਸਪੋਰਟਰ ਪਤੀ ਰਘੂਬੀਰ ਸਿੰਘ ਤੋਂ ਮਿਲੀ ਹੈ। ਲੋਕਾਂ ਦੀ ਸੇਵਾ ਕਰਨਾ ਸ਼ੁਰੂ ਤੋਂ ਹੀ ਪਸੰਦ ਸੀ ਤੇ ਹੁਣ ਕੌਂਸਲਰ ਬਣ ਕੇ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦੇ ਹਨ। ਪਰਨੀਤ ਕੌਰ ਇਸ ਵਕਤ ਨੈਟਲੇ ਕਿੰਡਰਗਾਰਟਨ ਦੀ ਗਵਰਨਿੰਗ ਕੌਂਸਲ ਦੀ ਮੈਂਬਰ ਹਨ ਤੇ ਵਲੰਟੀਅਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ parneet.plympton@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਕਿਰਤੀ ਵਰਮਾ: ਵੈਸਟ ਟੌਰੈਂਜ਼ ਦੇ ਏਅਰਪੋਰਟ ਵਾਰਡ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਬੇਸ਼ੱਕ ਉਹ ਇਸ ਚੋਣ ਖੇਤਰ ਵੱਚ ਨਹੀਂ ਰਹਿੰਦੇ ਅਤੇ ਬਰੁਕਲਿਨ ਪਾਰਕ ਵਿੱਚ ਰਹਿੰਦੇ ਹਨ ਪਰੰਤੂ ਸਥਾਨਕ ਲੋੜਾਂ ਨੂੰ ਸਮਝਦੇ ਹਨ ਅਤੇ ਇੱਥੇ ਦੀਆਂ ਕਮੀਆਂ ਪੇਸ਼ੀਆਂ ਤੋਂ ਭਲੀ ਭਾਂਤੀ ਵਾਕਿਫ ਹਨ। ਪਿਛੋਕੜ ਤੋਂ ਉਹ ਭਾਰਤ ਦੇ ਇੰਦੌਰ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਹਨ। ਪੇਸ਼ੇ ਵੱਜੋਂ ਆਈ.ਟੀ. ਇੰਜਨੀਅਰ ਹਨ ਅਤੇ ਸਾਈਬਰ ਸੁਰੱਖਿਆ ਦੇ ਨਾਲ ਨਾਲ ਵਾਤਾਵਰਣ ਸੁਰੱਖਿਆ ਵੱਲ ਵੀ ਬਹੁਤ ਜ਼ਿਆਦ ਉਦਮੀ ਅਤੇ ਕਾਰਜਸ਼ੀਲ ਹਨ। ਭਾਈਚਾਰਕ ਸਾਂਝਾਂ ਅਤੇ ਸਮਾਜਿਕ ਸਦਭਾਵਨਾ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਇਸੇ ਵਾਸਤੇ ਕੰਮ ਕਰਨਾ ਚਾਹੁੰਦੇ ਹਨ। ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ ਅਤੇ ਪਸ਼ੂ ਅਤੇ ਪੰਛੀਆਂ ਨਾਲ ਪੂਰਾ ਪ੍ਰੇਮ ਅਤੇ ਸਦਭਾਵਨਾ ਰੱਖਦੇ ਹਨ ਅਤੇ ਇਨ੍ਹਾਂ ਦੇ ਘਰ ਦੇ ਪਸ਼ੂ-ਪੱਛੀ ਵੀ ਪਰਿਵਾਰਕ ਮੈਂਬਰ ਹੀ ਹਨ। ਬਹੁਤ ਸਾਰੀਆਂ ਸਥਾਨਕ ਸਮਾਜ ਸੇਵੀ ਸੰਸਥਾਂਵਾਂ ਦੇ ਮੈਂਬਰ ਹਨ ਜੋ ਕਿ ਲੋੜਵੰਦਾਂ ਦੀ ਮਦਦ ਕਰਦੀਆਂ ਹਨ ਅਤੇ ਸਮਾਜ ਭਲਾਈ ਦੇ ਕੰਮ ਵੀ ਕਰਦੀਆਂ ਹਨ। ਉਨ੍ਹਾਂ ਨੂੰ kirtysinghverma262@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸੈਮ ਪਾਂਡੇ: ਵੈਸਟ ਟੌਰੈਂਜ਼ ਦੇ ਏਅਰਪੋਰਟ ਵਾਰਡ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਉਹ ਸਥਾਨਕ ਖੇਤਰ ਵਿੱਚ ਹੀ ਰਹਿੰਦੇ ਹਨ ਅਤੇ ਲੋਕਾਂ ਨਾਲ ਚੰਗਾ ਮੇਲ ਮਿਲਾਪ ਰੱਖਦੇ ਹਨ। ਭਾਰਤ ਦੇ ਯੂ.ਪੀ. ਪ੍ਰਾਂਤ ਦੇ ਕਾਨਪੁਰ ਵਿੱਚੋਂ ਪਿਛੋਕੜ ਰੱਖਦੇ ਹਨ। ਏਅਰਪੋਰਟ ਦੇ ਪਾਰਕਿੰਗ ਸਥਾਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਹੈਨਲੀ ਬੀਚ ਸੜਕ ਨੂੰ ਵੀ ਹੋਰ ਵਧੀਆ ਬਣਾਉਣਾ ਚਾਹੁੰਦੇ ਹਨ। ਵਰਤੀਆਂ ਹੋਈਆਂ ਬੇਕਾਰ ਚੀਜ਼ਾਂ ਨੂੰ ਮੁੜ ਤੋਂ ਇਸਤੇਮਾਲ ਕਰਨ ਵਿੱਚ ਵੀ ਵਿਸ਼ਵਾਸ਼ ਰੱਖਦੇ ਹਨ। ਬਹੁ-ਸਭਿਆਚਾਰਕ ਗਤੀਵਿਧੀਆਂ ਦਾ ਹਮੇਸ਼ਾ ਹੀ ਹਿੱਸਾ ਬਣੇ ਰਹਿੰਦੇ ਹਨ ਅਤੇ ਸਥਾਨਕ ਸਮਾਜਿਕ ਭਾਈਚਾਰਿਆਂ ਵਿੱਚ ਕਾਫੀ ਮਕਬੂਲ ਹਨ। ਉਨ੍ਹਾਂ ਨੂੰ pande_sam@yahoo.com ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਪਾਇਲਪ੍ਰੀਤ ਕੌਰ: ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਪਿਛੋਕੜ ਰੱਖਦੇ ਹਨ ਅਤੇ ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ। ਵੈਸਟ ਟੌਰੈਂਜ਼ ਦੇ ਦ ਬਾਰਟਨ ਵਾਰਡ ਵਿੱਚੋਂ ਚੋਣ ਮੈਦਾਨ ਵਿੱਚ ਹਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹਨ। ਉਹ ਇਸੇ ਖੇਤਰ ਵਿੱਚ ਹੀ ਰਹਿੰਦੇ ਹਨ। ਸਾਲ 2008 ਵਿੱਚ ਉਹ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਜੋ ਵੀ ਪਿਆਰ ਸਤਿਕਾਰ ਇੱਥੋਂ ਬੀਤੇ ਸਮਿਆਂ ਵਿੱਚ ਇਕੱਠਾ ਕੀਤਾ ਹੈ, ਉਹ ਉਸਦਾ ਮੁੱਲ ਮੋੜਨਾ ਚਾਹੁੰਦੇ ਹਨ ਅਤੇ ਇਸੇ ਵਾਸਤੇ ਉਨ੍ਹਾਂ ਨੇ ਜਨਤਕ ਸੇਵਾ ਦਾ ਰਾਹ ਚੁਣਿਆ ਹੈ। ਕਾਂਸਲਰ ਦੇ ਨਾਤੇ ਉਹ ਸਥਾਨਕ ਖੇਤਰ ਦਾ ਹੋਰ ਵੀ ਉਸਾਰੂ ਵਿਕਾਸ ਚਾਹੁੰਦੇ ਹਨ ਅਤੇ ਜਨਤਕ ਭਲਾਈ ਦੇ ਕੰਮ ਕਰਨਾ ਚਾਹੁੰਦੇ ਹਨ। ਆਪਣੇ ਪਤੀ ਅਤੇ 3 ਬੱਚਿਆਂ ਦੇ ਨਾਲ ਪਰਿਵਾਰਿਕ ਆਨੰਦ ਮਾਣਦੇ ਹਨ ਅਤੇ ਸਥਾਨਕ ਨਿਵਾਸੀਆਂ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਹੀ ਸਮਝਦੇ ਹਨ। ਉਨ੍ਹਾਂ ਨੂੰ kaur4thebarton@gmail.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।