(ਪੰਜਾਬੀ ਸੱਥ ਮੈਲਬੌਰਨ ਅਤੇ ਆਸਟ੍ਰੇਲੀਅਨ ਪੰਜਾਬੀ ਚੈਨਲ ਦੀ ਪੇਸ਼ਕਸ਼ )

(ਅਨੰਤ ਗਿੱਲ ਭਲੂਰ ) ਆਸਟ੍ਰੇਲੀਆ ਦੀਆਂ ਚਰਚਿਤ ਸੰਸਥਾਵਾਂ ‘ਪੰਜਾਬੀ ਸੱਥ ਮੈਲਬਰਨ’ ਅਤੇ ‘ਆਸਟ੍ਰੇਲੀਅਨ ਪੰਜਾਬੀ (AUP) ਚੈੱਨਲ’ ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ 15 ਨਵੰਬਰ 2020 ਨੂੰ ਲੈ ਕੇ ਆ ਰਹੀਆਂ ਹਨ ਲੜੀਵਾਰ ਆਨਲਾਈਨ ਪ੍ਰੋਗਰਾਮ ‘ਅਦਬੀ ਰਾਹਾਂ।ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦਾ ਸੰਚਾਲਨ ਮੈਡਮ ‘ਮਧੂ ਤਨਹਾ’ ਕਰਨਗੇ। ਇਸ ਵਾਰ ਦਾ ਵਿਸ਼ਾ ਹੋਵੇਗਾ,’ ਸਾਹਿਤ ਵਿੱਚ ਪੱਤਰਕਾਰੀ ਦਾ ਰੋਲ’।ਪ੍ਰੋਗਰਾਮ ਦੇ ਵਿਸ਼ੇ ਅਤੇ ਮਨੋਰਥ ਨਾਲ ਪੂਰੀ ਤਰ੍ਹਾਂ ਨਿਆਂ ਕਰਨ ਲਈ ਇਹਨਾਂ ਸੰਸਥਾਵਾਂ ਦੇ ਸੱਦੇ ‘ਤੇ ਪੰਜਾਬੀ ਮੀਡੀਆ ਦੀ ਦੁਨੀਆਂ ਦੀਆਂ ਪੰਜ ਪ੍ਰਸਿੱਧ ਹਸਤੀਆਂ ਹਿੱਸਾ ਲੈਣਗੀਆਂ ਅਤੇ ਉਪਰੋਕਤ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਉੱਘੀ ਗਜ਼ਲਗੋ ਕੁਲਜੀਤ ਗਜ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਮੀਡਿਆ ਪ੍ਰਤੀਨਿਧੀ ਮਿੰਟੂ ਬਰਾੜ ( ਆਸਟ੍ਰੇਲੀਆ) , ਡਾ. ਰਾਮ ਮੂਰਤੀ, ਅਨੰਤ ਗਿੱਲ, ਪਰਮਜੀਤ ਸਿੰਘ ਬਾਗੜੀਆ ਅਤੇ ਸੁਰਿੰਦਰ ਕੋਛੜ ਹੋਣਗੇ। ਇਸ ਪ੍ਰੋਗਰਾਮ ਦਾ ਸਮਾਂ 09.30ਸਵੇਰੇ(ਪੰਜਾਬ) ਅਤੇ 3.00ਸ਼ਾਮ (ਮੈਲਬਰਨ -ਸਿਡਨੀ) ਹੋਵੇਗਾ, ਪ੍ਰੋਗਰਾਮ ਆਸਟ੍ਰੇਲੀਅਨ ਪੰਜਾਬੀ ਚੈਂਨਲ ਅਤੇ ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੇ ਫੇਸਬੁੱਕ ਤੇ ਲਾਈਵ ਚੱਲੇਗਾ।ਉਹਨਾਂ ਕਿਹਾ ਕਿ ਪੱਤਰਕਾਰੀ ਨਾਲ ਸਬੰਧਤ ਇਹ ਵਿਸ਼ਾ ਬਹੁਤ ਹੀ ਘੱਟ ਵਿਚਾਰਿਆ ਗਿਆ ਹੈ। ਜਦਕਿ ਇਸ ਉੱਤੇ ਨਿੱਠ ਕੇ ਗੱਲਬਾਤ ਕਰਨ ਦੀ ਜਰੂਰਤ ਹੈ ਤਾਂ ਜੋ ਅਜੋਕੇ ਸਮੇਂ ਦੌਰਾਨ ਪੱਤਰਕਾਰੀ ਸਾਹਿਤ ਅਤੇ ਸਮਾਜ ਦੇ ਆਪਸੀ ਸੰਬੰਧਾਂ,ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸਮਾਜ ਪ੍ਰਤੀ ਜਿੰਮੇਵਾਰੀਆਂ ‘ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਆੲੀਆਂ ਤਬਦੀਲੀਆਂ, ਨਿਘਾਰ ਅਤੇ ਬੁਲੰਦੀਆਂ ਦੀ ਪੜਚੋਲ ਕੀਤੀ ਜਾ ਸਕੇ।