ਬਜ਼ੁਰਗਾਂ ਦੀ ਇੱਜ਼ਤ, ਆਦਰ-ਮਾਣ ਲਈ ਆਪਬੀਤੀਆਂ ਜਾਂ ਕਹਾਣੀਆਂ ਦੱਸੋ ਅਤੇ ਇਨਾਮ ਪਾਉ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਐਮ.ਏ.ਸੀ.ਏ. (Ministerial Advisory Council on Ageing) ਦੇ ਮੀਡੀਆ ਅਵਾਰਡਾਂ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਸਬੰਧਤ ਵਿਭਾਗ ਦੇ ਮੰਤਰੀ ਜਿਓਫ ਲੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਅਵਾਰਡਾਂ ਵਿੱਚ ਹੁਣ ਦੋ ਨਵੀਆਂ ਕੈਟਗਰੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਿ ਇੱਕ ਹੈ -ਸੋਸ਼ਲ ਮੀਡੀਆ ਉਪਰ ਪ੍ਰਭਾਵ ਪਾਉਣ ਵਾਲੇ (Influencers on social media) ਅਤੇ ਦੂਸਰੀ ਹੈ ਕੋਵਿਡ-19 ਦੀ ਮਾਰ ਸਮੇਂ ਬਜ਼ੁਰਗਾਂ ਦੀ ਦੇਖ-ਭਾਲ ਅਤੇ ਉਨ੍ਹਾਂ ਪ੍ਰਤੀ ਦਿਖਾਈ ਗਈ ਉਦਾਰਤਾ ਅਤੇ ਸੁਹਿਰਦਤਾ (Responding in Crisis, especially with the impact of COVID-19)। ਉਨ੍ਹਾਂ ਕਿਹਾ ਕਿ ਕੋਵਿਡ-19 ਨੇ ਸਮੁੱਚੇ ਸਮਾਜ ਅੰਦਰ ਹੀ ਆਪਣੀ ਕਰੂਰਤਾ ਦਿਖਾਈ ਹੈ ਅਤੇ ਇਸ ਵਿੱਚ ਕੋਈ ਇੱਕ ਘਰ, ਸ਼ਹਿਰ, ਰਾਜ, ਦੇਸ਼ ਆਦਿ ਸ਼ਾਮਿਲ ਨਹੀਂ ਸਗੋਂ ਸਮੁੱਚੀ ਦੁਨੀਆ ਹੀ ਇਸ ਦੀ ਮਾਰ ਹੇਠ ਹੈ। ਇਸ ਵਿੱਚ ਮੀਡੀਆ ਦਾ ਕੀ ਰੋਲ ਰਿਹਾ ਹੈ ਅਤੇ ਸਿਹਤ ਅਤੇ ਸੁਰੱਖਿਆ ਬਾਰੇ ਵਿੱਚ ਮੀਡੀਆ ਨੇ ਕਿਹਾ ਜਿਹੀਆਂ ਸੇਵਾਵਾਂ ਨਿਭਾਈਆਂ ਹਨ -ਇਨ੍ਹਾਂ ਗੱਲਾਂ ਨੂੰ ਉਜਾਗਰ ਕਰਨ ਲਈ ਉਪਰੋਕਤ ਇਨਾਮਾਂ ਦਾ ਘੇਰਾ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਅਤੇ ਲਾਈਫਸਟਾਈਲ, ਮਸ਼ਹੂਰੀਆਂ, ਫੋਟੋਆਂ ਅਤੇ ਖ਼ਬਰਾਂ ਅਤੇ ਇਨ੍ਹਾਂ ਸਭ ਤੋ ਇਲਾਵਾ ਇਸ ਵਿੱਚ ਮਸ਼ਹੂਰੀ ‘ਗੋਲਡ ਮੈਕਾ ਅਵਾਰਡ’ ਵੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ 2019 ਵਿੱਚ ਮੈਕਾ ਅਵਾਰਡ ਏ.ਬੀ.ਸੀ. ਦੇ ਹੋਸਟ ਹੈਦਰ ਐਵਰਟ ਨੂੰ ਮਿਲਿਆ ਸੀ। ਅਰਜ਼ੀਆਂ ਲੈਣ ਦੀ ਆਖਰੀ ਤਾਰੀਖ 27 ਫਰਵਰੀ 2021 ਨਿਯਤ ਕੀਤੀ ਗਈ ਹੈ। ਜ਼ਿਆਦਾ ਜਾਣਕਾਰੀ https://nswcommunities.smartygrants.com.au/maca2021 ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×