ਏ.ਸੀ.ਟੀ. ਵਿੱਚ ਕਰੋਨਾ ਦੇ 46 ਨਵੇਂ ਮਾਮਲੇ ਦਰਜ, 1 ਮੌਤ

ਜਿੱਥੇ ਕੈਨਬਰਾ ਵਿੱਚ ਲਗਾਏ ਗਏ ਲਾਕਡਾਊਨ ਨੂੰ ਕੱਲ੍ਹ, ਸ਼ੁਕਰਵਾਰ ਨੂੰ ਖੋਲ੍ਹਣ ਦੀਆਂ ਕਵਾਇਦਾਂ ਚੱਲ ਰਹੀਆਂ ਹਨ, ਉਥੇ ਹੀ ਮਹਿਜ਼ ਇੱਕ ਦਿਨ ਪਹਿਲਾਂ ਹੀ, ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ, ਏ.ਸੀ.ਟੀ. ਰਾਜ ਵਿੱਚ ਕਰੋਨਾ ਦੇ ਨਵੇਂ 46 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 1 ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਸਾਲ ਦੇ ਕਰੋਨਾ ਦੇ ਇਸ ਆਊਟਬ੍ਰੇਕ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
ਨਵੇਂ ਮਾਮਲਿਆਂ ਵਿੱਚੋਂ 18 ਤਾਂ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ ਅਤੇ 16 ਦੇ ਉਨ੍ਹਾਂ ਦੇ ਇਨਫੈਕਸ਼ਨ ਦੌਰਾਨ, ਬਾਹਰਵਾਰ ਘੁੰਮਣ ਫਿਰਨ ਦੀਆਂ ਸੂਚਨਾਵਾਂ ਹਨ ਅਤੇ ਜਨਤਕ ਤੌਰ ਤੇ ਲੋਕਾਂ ਨੂੰ ਚੇਤੰਨ ਕੀਤਾ ਜਾ ਰਿਹਾ ਹੈ। ਇਸ ਸਮੇਂ ਰਾਜ ਭਰ ਵਿੱਚ 16 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 6 ਆਈ.ਸੀ.ਯੂ. ਵਿਚ ਹਨ।
ਮੁੱਖ ਮੰਤਰੀ -ਐਂਡ੍ਰਿਉ ਬਰ ਨੇ ਕਿਹਾ ਹੈ ਕਿ ਰਾਜ ਵਿੱਚ ਲਗਾਏ ਗਏ ਲਾਕਡਾਊਨ ਕੱਲ੍ਹ, ਸ਼ੁਕਰਵਾਰ ਨੂੰ ਖੋਲ੍ਹਣ ਦੀਆਂ ਤਿਆਰੀਆਂ ਜਾਰੀ ਹਨ ਅਤੇ ਇਸ ਸਮੇਂ 99% ਲੋਕਾਂ ਨੂੰ ਨਵੰਬਰ ਦੇ ਅੰਤ ਤੱਕ ਕਰੋਨਾ ਤੋਂ ਬਚਾਉ ਲਈ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।

Install Punjabi Akhbar App

Install
×