ਏ.ਸੀ.ਟੀ. ਵਿਚ ਵੀ ਕਰੋਨਾ ਦੇ 19 ਨਵੇਂ ਮਾਮਲੇ ਦਰਜ -ਕੈਨਬਰਾ ਦਾ ਲਾਕਡਾਊਨ ਹੋਰ 2 ਹਫ਼ਤੇ ਲਈ ਵਧਾਇਆ

ਮੁੱਖ ਮੰਤਰੀ ਐਂਡ੍ਰਿਊ ਬਰ ਨੇ ਐਲਾਨ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 19 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਅਹਿਤਿਆਦਨ ਹੁਣ ਕੈਨਬਰਾ ਵਿਚਲਾ ਲਾਕਡਾਊਨ ਜੋ ਕਿ ਆਉਣ ਵਾਲੇ ਇਸ ਵੀਰਵਾਰ ਨੂੰ ਖ਼ਤਮ ਹੋਣਾ ਸੀ, ਨੂੰ, 2 ਹਫ਼ਤਿਆਂ ਲਈ ਹੋਰ ਵਧਾ ਕੇ 2 ਸਤੰਬਰ ਤੱਕ ਲਾਗੂ ਕੀਤਾ ਜਾ ਰਿਹਾ ਹੈ।
ਨਵੇਂ ਦਰਜ ਹੋਏ ਕਰੋਨਾ ਦੇ ਮਾਮਲਿਆਂ ਵਿੱਚ ਟਗੇਰਾਨਾਂਗ ਏਜਡ ਕੇਅਰ ਸੈਂਟਰ ਦਾ ਇੱਕ ਮੁਲਾਜ਼ਮ ਅਤੇ ਲਾਈਨਹੈਮ ਹਾਈ ਸਕੂਲ ਦਾ ਇੱਕ ਵਿਦਿਆਰਥੀ ਵੀ ਸ਼ਾਮਿਲ ਹਨ।

Welcome to Punjabi Akhbar

Install Punjabi Akhbar
×