ਮੁੱਖ ਮੰਤਰੀ ਐਂਡ੍ਰਿਊ ਬਰ ਨੇ ਅਪਡੇਟ ਕਰਦਿਆਂ ਦੱਸਿਆ ਕਿ ਕੈਨਬਰਾ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 17 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਨਾਲ ਕਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆ 45 ਤੱਕ ਪਹੁੰਚ ਗਈ ਹੈ।
ਇਸੇ ਦੌਰਾਨ ਰਾਜ ਭਰ ਵਿੱਚ 7,380 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਉਨ੍ਹਾਂ ਨੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਜੋ ਕਿ 2 ਸਤੰਬਰ ਤੱਕ ਵਧਾਇਆ ਗਿਆ ਹੈ, ਲਈ ਸਹਿਯੋਗ ਕਰਨ ਕਿਉਂਕਿ ਇਹ ਸਭ ਦੀ ਭਲਾਈ ਅਤੇ ਸਿਹਤਯਾਬੀ ਲਈ ਜ਼ਰੂਰੀ ਹੈ।
ਹੋਰ ਜਾਣਕਾਰੀ ਮੁਤਾਬਿਕ ਰਾਜ ਅੰਦਰ 14,000 ਵੈਕਸੀਨ ਦੀਆਂ ਡੋਜ਼ਾਂ ਦਾ ਵਿਤਰਣ, ਫਰੰਟਲਾਈਨ ਵਰਕਰਾਂ ਆਦਿ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ।
ਸ਼ੱਕੀ ਥਾਂਵਾਂ ਵਾਲੀ ਸੂਚੀ ਵਿੱਚ ਹੁਣ 160 ਥਾਂਵਾਂ ਹਨ ਅਤੇ ਇਨ੍ਹਾਂ ਵਿੱਚ ਲਾਈਨਹੈਮ ਹਾਈ ਸਕੂਲ, ਕੈਨਬਰਾ ਇੰਸਟੀਚਿਊਟ ਆਫ ਤਕਨਾਲੋਜੀ ਰੇਡ ਅਤੇ ਬਰੂਸ ਕੈਂਪਸ ਆਦਿ ਥਾਂਵਾਂ ਸ਼ਾਮਿਲ ਹੋ ਚੁਕੀਆਂ ਹਨ।
ਅਗਲੇ ਹਫਤੇ ਹੋਣ ਵਾਲੀ ਫੈਡਰਲ ਪਾਰਲੀਮਾਨੀ ਸੈਸ਼ਨ ਪ੍ਰਤੀ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਹਾਲਾਤ ਦੇ ਮੱਦੇਨਜ਼ਰ ਇਹ ਸੈਸ਼ਨ ਫੌਰੀ ਤੌਰ ਤੇ ਰੱਦ ਕਰਕੇ ਅੱਗੇ ਪਾ ਦਿੱਤਾ ਜਾਵੇ।