ਏ.ਸੀ.ਟੀ. ਵਿੱਚ ਲਾਕਡਾਊਨ ਅਗਲੇ 4 ਹਫ਼ਤਿਆਂ ਲਈ ਵਧਿਆ

ਕੈਨਬਰਾ ਵਿੱਚ ਕੋਵਿਡ-19 ਦੇ 22 ਨਵੇਂ ਮਾਮਲੇ ਦਰਜ ਹੋਣ ਤੋਂ ਬਾਅਦ ਹੁਣ ਸਰਕਾਰ ਨੇ ਕੈਨਬਰਾ ਵਿੱਚ ਲੱਗੇ ਲਾਕਡਾਊਨ (ਜੋ ਕਿ ਇਸ ਸ਼ੁਕਰਵਾਰ ਦੀ ਅੱਧੀ ਰਾਤ ਨੂੰ ਖ਼ਤਮ ਹੋਣਾ ਸੀ) ਨੂੰ ਅਗਲੇ 4 ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਉਪਰੋਕਤ ਮਾਮਲਿਆਂ ਵਿੱਚੋਂ 14 ਪਹਿਲਾਂ ਵਾਲੇ ਮਾਮਲਿਆਂ ਨਾਲ ਜੁੜੇ ਹਨ ਅਤੇ ਇਨ੍ਹਾਂ ਵਿੱਚੋਂ 2 ਲੋਕ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਸਨ ਜਦੋਂ ਕਿ ਬਾਕੀ ਦੇ ਆਪਣੇ ਇਨਫੈਕਸ਼ਨ ਦੌਰਾਨ ਬਾਹਰਵਾਰ ਘੁੰਮਦੇ ਰਹੇ ਹਨ।
ਮੁੱਖ ਮੰਤਰੀ ਐਂਡ੍ਰਿਊ ਬਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜਨਤਕ ਸਿਹਤ ਦੇ ਮੱਦੇਨਜ਼ਰ, ਹੁਣ ਲਾਕਡਾਊਨ ਨੂੰ 15 ਅਕਤੂਬਰ ਤੱਕ ਵੱਧਾ ਦਿੱਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks