ਏ.ਸੀ.ਟੀ. (ਆਸਟ੍ਰੇਲੀਆਈ ਕੈਪੀਟਲ ਟੇਰਿਟਰੀ) ਵਿੱਚ ਕਰੋਨਾ ਦੇ 1320 ਨਵੇਂ ਮਾਮਲੇ ਦਰਜ

ਆਸਟ੍ਰੇਲੀਆਈ ਕੈਪੀਟਲ ਟੇਰਿਟਰੀ (ਏ.ਸੀ.ਟੀ.) ਵਿਚ ਕਰੋਨਾ ਅਪਡੇਟ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1320 ਮਾਮਲੇ ਦਰਜ ਹੋਏ ਹਨ। ਇਨ੍ਹਾਂ ਨਵੇਂ ਮਾਮਲਿਆਂ ਵਿੱਚ ਰੈਪਿਡ ਐਂਟੀਜਨ ਟੈਸਟ ਦੇ 691 ਅਤੇ ਪੀ.ਸੀ.ਆਰ. ਟੈਸਟਾਂ ਦੇ 629 ਨਤੀਜੇ ਸ਼ਾਮਿਲ ਕੀਤੇ ਗਏ ਹਨ।
ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ 3316 ਮਾਮਲੇ ਹਨ। ਹਸਪਤਾਲਾਂ ਵਿੱਚ 30 ਕਰੋਨਾ ਪੀੜਿਤ ਭਰਤੀ ਹਨ ਜਦੋਂ ਕਿ 3 ਆਈ.ਸੀ.ਯੂ. ਵਿੱਚ ਵੈਂਟੀਲੇਟਰ ਤੇ ਹਨ।
ਰਾਜ ਵਿੱਚ ਬੀਤੇ ਬੁੱਧਵਾਰ ਨੂੰ ਦੋਹਾਂ ਟੈਸਟਾਂ (ਪੀ.ਸੀ.ਆਰ. ਅਤੇ ਰੈਪਿਡ ਐਂਟੀਜਨ ਟੈਸਟ) ਦੇ ਆਂਕੜਿਆਂ ਨੂੰ ਮਿਲਾ ਕੇ ਦੱਸਣਾ ਸ਼ੁਰੂ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਜਨਵਰੀ 8 ਤੋਂ 12 ਤੱਕ ਦੇ ਰੈਪਿਡ ਐਂਟੀਜਨ ਟੈਸਟ ਦੇ ਨਤੀਜੇ ਸ਼ਾਮਿਲ ਕੀਤੇ ਗਏ ਹਨ।
ਰਾਜ ਵਿੱਚ 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਕਰੋਨਾ ਤੋਂ ਬਚਾਉ ਵਾਲਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ 15% ਅਜਿਹੇ ਬੱਚਿਆਂ ਨੂੰ ਟੀਕਾ (ਪਹਿਲੀ ਡੋਜ਼) ਲਗਾਇਆ ਜਾ ਚੁਕਿਆ ਹੈ। ਰਾਜ ਵਿੱਚ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿਚ ਟੀਕਾਕਰਣ ਦੀ ਦਰ 98.6% ਹੈ।
18 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੀ ਗੱਲ ਕਰੀਏ ਤਾਂ 28.1% ਨੂੰ ਬੂਸਟਰ ਡੋਜ਼ ਲਗਾਈ ਜਾ ਚੁਕੀ ਹੈ।

Install Punjabi Akhbar App

Install
×