ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ ਨਵੇਂ 514 ਮਾਮਲੇ ਦਰਜ ਹੋਏ ਹਨ ਅਤੇ ਇਸੇ ਸਮੇਂ ਦੌਰਾਨ ਲਗਭਗ 3000 ਤੋਂ ਵੀ ਜ਼ਿਆਦਾ ਕਰੋਨਾ ਦੇ ਟੈਸਟ ਕੀਤੇ ਗਏ ਹਨ।
ਰਾਜ ਵਿੱਚ ਇਸ ਸਮੇਂ 2116 ਕਰੋਨਾ ਦੇ ਚੰਤ ਮਾਮਲੇ ਹਨ ਜਿਨ੍ਹਾਂ ਵਿੱਚੋਂ ਕਿ 11 ਹਸਪਤਾਲਾਂ ਵਿੱਚ ਭਰਤੀ ਹਨ ਅਤੇ 2 ਆਈ.ਸੀ.ਯੂ. ਵਿੱਚ ਹਨ।
ਰਾਜ ਵਿੱਚ ਇਸ ਸਮੇਂ ਕੁੱਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 5199 ਤੱਕ ਪਹੁੰਚੀ ਹੋਈ ਹੈ।
ਤਸਮਾਨੀਆ ਰਾਜ ਵਿੱਚ ਵੀ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 466 ਮਾਮਲੇ ਦਰਜ ਹੋਏ ਹਨ ਅਤੇ ਇਸ ਨਾਲ ਰਾਜ ਭਰ ਵਿੱਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਸੰਖਿਆ 1691 ਤੱਕ ਪਹੁੰਚ ਗਈ ਹੈ। ਰਾਜ ਵਿੱਚ ਇਸ ਸਮੇਂ 2 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਅਤੇ 278 ਕਰੋਨਾ ਪੀੜਿਤਾਂ ਦਾ ਬੰਦੋਬਸਤ ਘਰਾਂ ਅੰਦਰ ਹੀ ਕੀਤਾ ਗਿਆ ਹੈ।