ਏ.ਸੀ.ਟੀ. ਵਿੱਚ ਕਰੋਨਾ ਦੇ 85 ਨਵੇਂ ਮਾਮਲੇ ਦਰਜ -ਇੱਕ ਨਵਾਂ ਰਿਕਾਰਡ

ਏ.ਸੀ.ਟੀ. ਰਾਜ ਵਿੱਚ ਵੀ ਕਰੋਨਾ ਨੇ ਦਿਨ ਪ੍ਰਤੀ ਦਿਨ ਵਾਧੇ ਦੇ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕੀਤੇ ਹੋਏ ਹਨ ਅਤੇ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ 85 ਕਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਇੱਕ ਦਿਨ ਦਾ ਨਵਾਂ ਰਿਕਾਰਡ ਹੀ ਹੈ।
ਕੈਨਬਰਾ ਦੇ 4 ਮੁੱਖ ਕੋਵਿਡ-19 ਟੈਸਟਿੰਗ ਸੈਂਟਰਾਂ ਉਪਰ ਲੰਬੀਆਂ ਲਾਈਨਾਂ ਆਮ ਹੀ ਦੇਖੀਆਂ ਜਾ ਰਹੀਆਂ ਹਨ ਅਤੇ ਅੱਜ ਸਵੇਰੇ ਹੀ ਇਹ ਸੈਂਟਰ ਆਪਣੀ ਪੂਰਨ ਟੈਸਟਿੰਗ ਸਮਰੱਥਾ ਤੇ ਵੀ ਪਹੁੰਚ ਗਏ ਸਨ।
ਰਾਜ ਵਿੱਚ ਇਸ ਸਮੇਂ ਕੁੱਲ 245 ਕਰੋਨਾ ਪੀੜਿਤ ਲੋਕ ਮੂਜੂਦਾ ਹਨ ਅਤੇ ਇਨ੍ਹਾਂ ਵਿੱਚੋਂ ਮਹਿਜ਼ 3 ਹੀ ਹਸਪਤਾਲਾਂ ਵਿੱਚ ਭਰਤੀ ਹਨ।
ਨਵੇਂ ਸਾਲ 2022 ਦੇ ਜਨਵਰੀ ਮਹੀਨੇ ਦੀ 10 ਤਾਰੀਖ ਤੋਂ ਰਾਜ ਭਰ ਵਿੱਚ 5 ਤੋਂ 11 ਸਾਲ ਦੇ ਬੱਚਿਆਂ ਲਈ ਕਰੋਨਾ ਤੋਂ ਬਚਾਉ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਵਾਸਤੇ 6000 ਤੋਂ ਵੀ ਜ਼ਿਆਦਾ ਬੁਕਿੰਗ ਪਹਿਲਾਂ ਤੋਂ ਹੀ ਹੋ ਚੁਕੀਆਂ ਹਨ।
ਜ਼ਿਕਰਯੋਗ ਹੈ ਕਿ, ਰਾਜ ਭਰ ਵਿਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨੇਸ਼ਨ ਦੀ ਦਰ 98.4% ਕਾਰਨ (12 ਸਾਲ ਅਤੇ ਇਸਤੋਂ ਵੱਧ ਉਮਰ ਵਰਗ) ਦੇਸ਼ ਵਿੱਚ ਸਭ ਤੋਂ ਉਚੀ ਚੱਲ ਰਹੀ ਹੈ।

Install Punjabi Akhbar App

Install
×