ਏ.ਸੀ.ਟੀ. ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 41% ਵਧੀ

ਰਾਜ ਦੇ ਸਿਹਤ ਸਲਾਹਕਾਰ -ਡਾ. ਥੈਰੇਸ ਮਾਰਫਰੀ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਵਿੱਚ ਇਸੇ ਸਾਲ ਜੁਲਾਈ ਦੇ ਮਹੀਨੇ ਤੋਂ ਬਾਅਦ, ਹੁਣ, ਕੋਵਿਡ-19 ਦੀ ਚੌਥੀ ਲਹਿਰ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਅਤੇ ਹਰ ਰੋਜ਼ ਕਰੋਨਾ ਪੀੜਿਤ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ।
ਇਸੇ ਹਫ਼ਤੇ ਦੇ ਆਂਕੜੇ ਦਰਸਾਉਂਦੇ ਹਨ ਕਿ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ 41% ਦਾ ਵਾਧਾ ਹੋਇਆ ਹੈ ਅਤੇ ਇਹ ਆਂਕੜਾ 135 ਤੋਂ 175 ਪ੍ਰਤੀ ਦਿਨ ਵਧ ਰਿਹਾ ਹੈ।
ਰਾਜ ਭਰ ਦੇ ਹਸਪਤਾਲਾਂ ਵਿੱਚ ਇਸ ਸਮੇਂ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਇਆ ਹੈ, ਆਂਕੜਿਆਂ ਦਾ ਇੰਤਜ਼ਾਰ ਹੈ। ਪਰੰਤੂ ਬੀਤੇ ਹਫ਼ਤੇ ਦੇ ਆਂਕੜਿਆਂ ਅਨੁਸਾਰ ਇਹ ਗਿਣਤੀ 52 ਸੀ।