-ਏ.ਸੀ.ਟੀ.- ਕਰੋਨਾ ਦੇ ਨਵੇਂ 252 ਮਾਮਲੇ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਆਸਟ੍ਰੇਲੀਅਨ ਕੈਪੀਟਲ ਟਰੀਟਰੀ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 252 ਮਾਮਲੇ ਦਰਜ ਕੀਤੇ ਗਏ ਹਨ। ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿੱਚ 120 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 132 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਵੀ ਹਨ।
ਰਾਜ ਦੇ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ 109 ਕਰੋਨਾ ਪੀੜਿਤ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 2 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ। ਹੁਣ ਤੱਕ ਰਾਜ ਭਰ ਵਿੱਚ ਕੁੱਲ 121 ਕਰੋਨਾ ਪੀੜਿਤ, ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਚੁਕੇ ਹਨ।
ਰਾਜ ਭਰ ਵਿੱਚ ਇਸ ਸਮੇਂ ਕੁੱਲ 1,463 ਕਰੋਨਾ ਦੇ ਚਲੰਤ ਮਾਮਲੇ ਹਨ ਅਤੇ ਹੁਣ ਤੱਕ ਦੇ ਕੁੱਲ ਕਰੋਨਾ ਮਾਮਲਿਆਂ ਦੀ ਗਿਣਤੀ 201,338 ਹਨ।

Install Punjabi Akhbar App

Install
×