ਗੇਅ ਕਨਵਰਜਨ ਥੈਰੇਪੀ (ਆਦਮੀ ਜਾਂ ਔਰਤ ਦੇ ਲਿੰਗ ਬਦਲਣ ਲਈ ਡਾਕਟਰੀ ਸਹੂਲਤਾਂ ਜਾਂ ਆਪ੍ਰੇਸ਼ਨ) ਹੁਣ ਏ.ਸੀ.ਟੀ. ਵਿੱਚ ਵੀ ਪ੍ਰਤੀਬੰਧਿਤ

12 ਮਹੀਨੇ ਦੀ ਜੇਲ੍ਹ ਦਾ ਪ੍ਰਾਵਧਾਨ

(ਐਸ.ਬੀ.ਐਸ.) ਰਾਜ ਦੇ ਅਟਾਰਨੀ ਜਨਰਲ ਗੋਰਡਨ ਰੈਮਸੇ ਨੇ ਇੱਕ ਭਾਵੁਕ ਭਾਸ਼ਣ ਰਾਹੀਂ ਗੇਅ ਕਰਵਰਜਨ ਥੈਰੇਪੀ ਨੂੰ ਰਾਜ ਅੰਦਰ ਪ੍ਰਤੀਬੰਧਿਤ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹਾ ਕਰਨਾ ਕੁਦਰਤ ਨਾਲ ਖਿਲਵਾੜ ਤਾਂ ਹੈ ਹੀ ਪਰੰਤੂ ਸਮਾਜ ਵਿੱਚ ਵੀ ਬਦਨੁਮਾ ਦਾਗ ਹੈ ਅਤੇ ਉਹ ਵੀ ਉਸ ਵਕਤ ਜਦੋਂ ਕਿ ਇਸ ਦੇ ਪੀੜਿਤ ਨੂੰ ਅਜਿਹੀਆਂ ਸਥਿਤੀਆਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਨਵੇਂ ਬਣੇ ਕਾਨੂੰਨ ਮੁਤਾਬਿਕ ਅਜਿਹਾ ਅਪਰਾਧ ਕਰਨ ਵਾਲਿਆਂ ਨੂੰ 12 ਮਹੀਨੇ ਤੱਕ ਦੀ ਜੇਲ੍ਹ ਜਾਂ 24000 ਡਾਲਰ ਦਾ ਜੁਰਮਾਨਾ ਹੋਵੇਗਾ। ਪੀੜਿਤ ਇਸ ਵਾਸਤੇ ਮਦਦ ਦੇ ਨਾਲ ਨਾਲ ਮੁਆਵਜ਼ੇ ਵਾਸਤੇ ਵੀ ਅਦਾਲਤ ਦਾ ਦਰਵਾਜ਼ਾ ਖਟਖਟਾ ਸਕਦੇ ਹਨ। ਅਜਿਹੇ ਕਾਰਨਾਮੇ ਨੂੰ ਭਾਵਨਾਤਮਕ ਤੌਰ ਤੋਂ ਇਲਾਵਾ ਧਾਰਮਿਕ ਤੌਰ ਤੇ ਵੀ ਇਸ ਨੂੰ ਜੁਰਮ ਦੀ ਸ਼੍ਰੇਣੀ ਵਿੱਚ ਹੀ ਗਿਣਿਆ ਜਾਵੇਗਾ ਅਤੇ ਕਿਸੇ ਪਾਸੋਂ ਇਸ ਦਾ ਪੱਖ ਪੂਰਨਾ ਕਾਨੂੰਨਨ ਅਪਰਾਣ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਤੋਂ ਬਾਅਦ ਅਜਿਹਾ ਕਾਨੂੰਨ ਪਾਸ ਕਰਕੇ ਏ.ਸੀ.ਟੀ. ਆਸਟ੍ਰੇਲੀਆ ਮਹਾਂਦੀਪ ਦਾ ਦੂਸਰਾ ਰਾਜ ਬਣ ਗਿਆ ਹੈ ਅਤੇ ਹੁਣ ਵਿਕਟੋਰੀਆ ਵੀ ਅਜਿਹੀ ਹੀ ਵਿਚਾਰਧਾਰਾ ਵਿੱਚ ਸ਼ਾਮਿਲ ਹੋਣ ਦਾ ਵਿਚਾਰ ਬਣਾ ਰਿਹਾ ਹੈ।

Install Punjabi Akhbar App

Install
×