ਨਿਊਜ਼ੀਲੈਂਡ ‘ਚ ਚੜ੍ਹਦੇ ਸਾਲ ਹੀ ਸਿਲਸਿਲੇ ਵਾਰ ਸੜਕੀ ਦੁਰਘਟਨਾਵਾਂ ਨੇ ਖੁਸ਼ੀ ਭਰੇ ਦਿਨ ਨੂੰ ਬੁਰੇ ਦਿਨ ਦੇ ਵਿਚ ਤਬਦੀਲ ਕਰ ਦਿੱਤਾ। ਇਕੋ ਦਿਨ 20 ਦੇ ਕਰੀਬ ਲੋਕ ਫੱਟੜ ਹੋਏ ਅਤੇ ਇਕ ਦੀ ਮੌਤ ਹੋ ਗਈ। ਇਨ੍ਹਾਂ ਦੁਰਘਟਨਾਵਾਂ ਦੇ ਵਿਚ ਕਾਰਾਂ ਦੀ ਟੱਕਰ ਤੋਂ ਇਲਾਵਾ ਇਕ ਬੱਸ ਵੀ ਦੁਰਘਟਨਾ ਗ੍ਰਸਤ ਹੋਈ ਹੈ। ਬੇਅ ਆਫ ਪਲੈਂਟ ਨੇੜੇ 6 ਲੋਕ ਫੱਟੜ ਹੋਏ ਅਤੇ ਇਕ ਗੰਭੀਰ ਜ਼ਖਮੀ ਹੋਇਆ। ਸਟੇਟ ਹਾਈਵੇਅ 2 ਵੀ ਰੁਕਿਆ ਰਿਹਾ। 6 ਹੋਰ ਲੋਕ ਸਟੇਟ ਹਾਈਵੇ 6 ਨੇੜੇ ਰੂਆਟਾਪੂ ਵੀ ਜ਼ਖਮੀ ਹੋਏ। ਸਟੇਟ ਹਾਈਵੇ 1 ਉਤੇ ਨੇੜੇ ਕਾਵਾਕਾਵਾ ਵਿਖੇ ਹੀ ਦੁਪਹਿਰ ਸੜਕੀ ਦੁਰਘਟਨਾ ਨੇ ਸਾਰਾ ਰਸਤਾ ਰੋਕ ਦਿੱਤਾ। ਕਿੰਗਸੀਟ ਨੇੜੇ ਪਾਪਾਕੁਰਾ ਵਿਖੇ ਵੀ ਇਕ ਕਾਰ ਬਿਜਲੀ ਵਾਲੇ ਖੰਬੇ ਨਾਲ ਜਾ ਟਕਰਾਈ ਤੇ ਤਾਰਾਂ ਹੇਠਾਂ ਡਿਗ ਪਈਆਂ। ਸ਼ਾਮ 4 ਵਜੇ ਦੇ ਕਰੀਬ ਬੰਬੇ ਦੇ ਨੇੜੇ ਜਿਆਦਾ ਜਬਰਦਸਤ ਸੜਕ ਦੁਰਘਟਨਾ ਹੋਈ ਜਿਸ ਦੇ ਵਿਚ ਘੱਟੋ-ਘੱਟ 7 ਲੋਕ ਜ਼ਖਮੀ ਹੋਏ। ਸਟੇਟ ਹਾਈਵੇ 1ਤੇ 2 ਵੀ ਬੰਦ ਕਰਨੇ ਪਏ। ਟੂਰਿਸਟ ਬੱਸਾਂ ਲੇਟ ਹੋਈਆਂ ਅਤੇ ਕਈਆਂ ਨੂੰ ਹਵਾਈ ਅੱਡੇ ਸਮੇਂ ਸਿਰ ਪਹੁੰਚਣ ਦੇ ਵਿਚ ਖਾਸਾ ਮੁਸ਼ਕਿਲ ਪੇਸ਼ ਆਈ। ਫੱਟੜ ਹੋਣ ਵਾਲਿਆਂ ਦੇ ਵਿਚ ਬੱਚੇ ਵੀ ਸ਼ਾਮਿਲ ਹਨ। ਕੁਝ ਦਿਨ ਪਹਿਲਾਂ ਹੋਈ ਇਕ ਦੁਰਘਟਨਾ ਦੇ ਵਿਚ ਇਕ ਪੰਜਾਬੀ ਮੁੰਡਾ ਵੀ ਜ਼ਖਮੀ ਹੋਇਆ ਸੀ।