ਨਾ ਭੁੱਲਣਯੋਗ ਜਨਮ ਦਿਨ: ਕੁਝ ਪਲ ਪਹਿਲਾਂ ਖਿੜ-ਖਿੜ ਕਰਦਾ ਚਿਹਰਾ ਸਦਾ ਲਈ ਮੁਰਝਾਇਆ

– ਕ੍ਰਾਈਸਟਚਰਚ ਵਿਖੇ ਇਕ ਭਾਰਤੀ ਨੌਜਵਾਨ ਦੀ ਸੜਕ ਦੁਰਘਟਨਾ ਵਿਚ ਮੌਤ-ਇਸ ਵੇਲੇ ਸੀ ਵਰਕ ਵੀਜ਼ੇ ਉਤੇ
-ਆਪਣੇ 21ਵੇਂ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਘਰ ਪਰਤ ਰਿਹਾ ਸੀ

(ਬੋਨੀ ਬਿੱਜ ਦੀ ਇਕ ਤਸਵੀਰ)
(ਬੋਨੀ ਬਿੱਜ ਦੀ ਇਕ ਤਸਵੀਰ)

ਔਕਲੈਂਡ 24  ਦਸੰਬਰ -ਕ੍ਰਿਸਮਸ ਮੌਕੇ ਦੁਰਘਟਨਾਵਾਂ ਦੇ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਿਚ ਭਾਰਤੀਆਂ ਦੀ ਲਗਤਾਰ ਵਧਦੀ ਗਿਣਤੀ ਹਾਈ ਕਮਿਸ਼ਨ ਲਈ ਵੀ ਚਿੰਤਾ ਦਾ ਵਿਸ਼ਾ ਬਣ  ਗਈ ਹੈ। ਅੱਜ ਅੱਧੀ ਰਾਤ ਬਾਅਦ 12.40 ਵਜੇ ਹੈਨਮਰ ਸਪਰਿੰਗ ਕੈਂਟਰਬਰੀ ਵਿਖੇ ਇਕ ਭਾਰਤੀ ਨੌਜਵਾਨ ਬੋਨੀ ਬਿੱਜੂ (21) ਦੀ ਕਾਰ ਦੁਰਘਟਨਾ ਗ੍ਰਸਤ ਹੋ ਕੇ ਦਰੱਖਤ ਨਾਲ ਟਕਰਾ ਗਈ ਜਿਸ ਨਾਲ ਉਸਦੀ ਜਾਨ ਚਲੇ ਗਈ। ਉਹ ਆਪਣਾ 21ਵਾਂ ਜਨਮ ਦਿਵਸ ਮਨਾ ਕੇ ਆਪਣੇ ਇਕ ਦੋਸਤ ਦੇ ਨਾਲ ਘਰ ਆ ਰਿਹਾ ਸੀ। ਉਹ ਕੇਰਲਾ ਰਾਜ ਨਾਲ ਸਬੰਧ ਰੱਖਦਾ ਸੀ। ਉਸਦੇ ਨਾਲ ਦਾ ਦੋਸਤ ਜਰਮਨ ਮੂਲ ਦਾ ਸੀ ਅਤੇ ਉਹ ਹਸਪਤਾਲ ਦਾਖਲ ਹੈ। ਭਾਰਤੀ ਹਾਈ ਕਮਿਸ਼ਨ ਪਰਿਵਾਰ ਦੇ ਸੰਪਰਕ ਵਿਚ ਹੈ। ਭਾਰਤੀ ਹਾਈ ਕਮਿਸ਼ਨ ਨੇ ਛੁੱਟੀਆਂ ਦੌਰਾਨ ਅਪੀਲ ਕੀਤੀ ਹੈ ਕਿ ਗੱਡੀਆਂ ਧਿਆਨ ਨਾਲ ਚਲਾਓ ਤੇ ਸੁਰੱਖਿਅਤ ਰਹੋ।