ਟੈਕਸਾਸ ਵਿੱਚ ਵਾਪਰੇ ਇਸ ਐਕਸੀਡੈਂਟ ਵਿੱਚ 100 ਤੋ ਵੱਧ ਵਹੀਕਲ ਆਪਸ ’ਚ ਟਕਰਾਏ, ਜਿਸ ਨਾਲ 6 ਮੌਤਾ ਤੇ 65 ਲੋਕ ਜਖਮੀ ਹੋਏ

ਵਾਸ਼ਿੰਗਟਨ— ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਸ ਵਿਖੇ ਪਾਇਲਪ ਜੋ ਡੈਲਸ -ਫੋਰਟ ਵਰਥ ਵਿਖੇ ਬਰਫ ਦੀ ਬਰਸਾਤ (ਫਰੀਜਿੰਗ ਰੇਨ) ਦੇ ਕਾਰਨ ਵਾਪਰੇ ਭਿਆਨਕ ਰੋਡ ਹਾਦਸੇ ਵਿੱਚ 100 ਤੋ ਵੱਧ ਵਹੀਕਲ ਆਪਸ ’ਚ ਟਕਰਾਏ ਗਏ ਵਹੀਕਲ ਟਕਰਾਉਣ ਨਾਲ ਇੱਥੇ 6 ਦੇ ਕਰੀਬ ਲੋਕਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਜਦ ਕਿ 65 ਦੇ ਕਰੀਬ ਲੋਕ ਗੰਭੀਰ ਰੂਪ ਚ’ ਜਖਮੀ ਹੋਏ ਹਨ। ਫੋਰਟ ਵਰਥ ਫਾਇਰ ਚੀਫ ਜਿਮ ਡੇਵਿਸ ਨੇ ਕਿਹਾ ਕਿ ਸ਼ਹਿਰ ਦੇ ਬਿਲਕੁਲ ਹੀ ਉੱਤਰ ਵਾਲੇ ਪਾਸੇ ਅੰਤਰਰਾਜੀ ਰੂਟ 35 ਵੇਸਟ ਦੇ ਦੱਖਣ ਵੱਲ ਟੀਈਕਸਪ੍ਰੈਸ ਲੇਨ ਵਿੱਚ ਇਹ ਦਰਦਨਾਇਕ ਦੁਰਘਟਨਾ ਵਾਪਰੀ ਹੈ। ਜਿਸ ਵਿੱਚ ਵੱਡੀ ਗਿਣਤੀ ਚ ਵਾਹਨ ਆਪਸ ਵਿੱਚ ਟਕਰਾਏ ਹਨ । ਅਤੇ ਹਾਦਸਾਗ੍ਰਸਤ ਹੋਏ ਵਾਹਨਾਂ ਦੀ ਗਿਣਤੀ ਵੀ ਉਹਨਾ 100 ਤੋਂ ਉਪਰ ਦੱਸੀ ਜਾ ਰਹੀ ਹੈ।