7 ਸਾਲ ਦੀ ਸ਼ਜਾ ਭੁਗਤ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਜੇਲ ਕੋਠੜੀ ਚ’ ਲੱਗੇ ਏਅਰਕੰਡੀਸ਼ਨਰ ਅਤੇ ਟੀ. ਵੀ ਜਾ ਕੇ ਹਟਾਵਾਂਗੇ : ਇਮਰਾਨ ਖਾਨ 

news raj gogna 190723

ਵਾਸ਼ਿੰਗਟਨ ਡੀ.ਸੀ 22 ਜੁਲਾਈ  —ਬੀਤੇਂ ਦਿਨ  ਆਪਣੇ ਤਿੰਨ ਦਿਨਾਂ ਦੇ ਦੌਰੇ ਤੇ ਅਮਰੀਕਾ ਪੁੱਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ੀ ਪਾਕਿਸਤਾਨੀ ਕਮਿਊਨਿਟੀ ਮੀਟਿੰਗ ਇਮਰਾਨ ਖਾਨ ਪ੍ਰਧਾਨ ਮੰਤਰੀ ਲਈ ਆਯੋਜਿਤ ਕੀਤੀ ।ਜਿਸ ਵਿੱਚ 25,000 ਦੇ ਕਰੀਬ  ਵਿਦੇਸ਼ੀ ਪਾਕਿਸਤਾਨੀ ਪੂਰੇ ਅਮਰੀਕਾ ਤੋਂ ਇਕੱਠੇ ਹੋਏ।ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲਣ ਲਈ ਵਾਸ਼ਿੰਗਟਨ ਡੀ.ਸੀ. ਵਿੱਚ ਭਾਰੀ ਇਕੱਠ ਕੈਪੀਟਲ ਦੇ ਏਰੀਨਾ ਸਟੇਡੀਅਮ ਵਿਖੇ ਅੰਦਾਜ਼ਨ 25,000 ਦੇ ਕਰੀਬ ਲੋਕ, ਜਿੰਨ੍ਹਾਂ ਵਿਚ ਜ਼ਿਆਦਾਤਰ ਪਾਕਿਸਤਾਨੀ ਅਮਰੀਕੀ ਇਕੱਤਰ ਹੋਏ ਜਦ ਕਿ ਸਟੇਡੀਅਮ ਦੀ ਬੈਠਣ ਦੀ ਸਮਰੱਥਾ 20,000 ਹੈ।ਹਾਲਾਂਕਿ ਹਜ਼ਾਰਾਂ ਚ’ ਵਿਦੇਸੀ ਪਾਕਿਸਤਾਨੀ ਖੇਡਣ ਵਾਲੇ ਖੇਤਰਾਂ ਵਿੱਚ ਵੀ ਬੈਠੇ ਹੋਏ ਸਨ। ਇਮਰਾਨ ਖਾਨ ਦੇ ਅਮਰੀਕਾ ਪੁੱਜਣ ਤੇ ਅਮਰੀਕਾ ਨੇ ਇਮਰਾਨ ਖਾਨ ਵੱਲ ਨਜ਼ਰ-ਅੰਦਾਜ਼ ਕੀਤਾ ਅਤੇ ਏਅਰਪੋਰਟ ਤੋਂ ਕੋਈ ਲੈਣ ਨਹੀਂ ਪੁੱਜਿਆ ਉੱਥੇ ਇਮਰਾਨ ਖਾਨ ਦੇ ਭਾਸ਼ਣ ਦੋਰਾਨ ਕੁਝ ਬਲੋਚਿਸਤਾਨ ਦੀ ਆਜ਼ਾਦੀ ਲਈ ਕੁਝ ਬਲੋਚ ਕਾਰਕੁੰਨਾਂ ਨੇ ਹੰਗਾਮਾ ਅਤੇ ਨਾਂਅਰੇਬਾਜੀ ਕੀਤੀ ਜਿੰਨਾਂ ਨੂੰ ਮੌਜੂਦ  ਸੁੱਰਖਿਆ ਕਰਮਚਾਰੀਆਂ ਨੇ ਤੁਰੰਤ ਬਾਹਰ ਕੱਢਿਆ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ  ਸੰਸਾਰ ਭਰ ਵਿੱਚ ਪਾਕਿਸਤਾਨੀ ਲੋਕਾਂ ਲਈ ਇਸ ਇਕੱਠ ਦਾ ਦ੍ਰਿਸ਼ ਇੱਕ ਮਾਣ ਵਾਲੀ ਗੱਲ ਹੈ। ਜਿਸ ਨੂੰ ਸੰਬੋਧਨ ਕਰਦੇ ਇਮਰਾਨ ਖਾਨ ਨੇ ਖ਼ੁਦ ਮਾਣ ਮਹਿਸੂਸ ਕਰਦੇ ਕਿਹਾ ਕਿ ਇਹ ਮੇਰੇ ਲਈ ਅਚੰਭਾ ਹੈ । ਤੁਹਾਡੇ ਸਾਰਿਆ ਵੱਲੋਂ ਦਿੱਤੇ ਮਾਣ ਦੀ ਝਲਕ ਵੀ ਹੈ। ਜਿਸ ਕਰਕੇ ਮੇਰਾ ਸਿਰ ਮਾਣ ਨਾਲ ਪੂਰੀ ਦੁਨੀਆ ਵਿੱਚ ਉੱਚਾ ਹੋਇਆ ਹੈ । ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।ਉਂਹਨਾਂ ਕਿਹਾ ਕਿ ਮੈਂ ਇਕ ਸਾਬਕਾ ਕੌਮਾਂਤਰੀ ਕ੍ਰਿਕਟ ਖਿਡਾਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆਪਣੀ ਕੈਬਨਿਟ ਦੇ ਕੁਝ ਮੈਂਬਰਾਂ ਸਮੇਤ ਵੱਡੀ ਭੀੜ ਦੇ ਸਾਹਮਣੇ ਪੇਸ਼ ਹੋਣ ਆਇਆ ਹਾਂ।ਜਿਸ ਦਾ ਤੁਸੀ ਇਕ ਰੌਕਸਟਾਰ ਵਜੋ ਸਵਾਗਤ ਕੀਤਾ ਹੈ।ਇਮਰਾਨ ਖਾਨ ਪ੍ਰਧਾਨ ਮੰਤਰੀ ਨੇ ਅਪਨੇ ਭਾਸ਼ਣ ਦੌਰਾਨ  ਕਿਹਾ ਕਿ ਪਾਕਿਸਤਾਨ ਨੂੰ ਇਕ ਵੱਡੇ ਸੁਪਨੇ ਦੇ ਆਧਾਰ ‘ਤੇ ਬਣਾਇਆ ਗਿਆ ਸੀ।ਕਈ ਆਜ਼ਮ ਅਤੇ ਅੱਲਾਮਾ ਇਕਬਾਲ, ਜਿਨਾ ਨੂੰ ਮੈਂ ਚਾਹੁੰਦਾ ਹਾਂ ।ਤੁਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਸਕੋ ਕਿ ਇਸ ਸੁਪਨੇ ਨਾਲ ਪਾਕਿਸਤਾਨ ਵਿਚ ਕੀ ਤਬਦੀਲੀ ਆਈ ਹੈ।ਜਿਸ ਬੁਨਿਆਦ ਤੇ ਪਾਕਿਸਤਾਨ ਅੱਗੇ ਵੱਧ ਰਿਹਾ ਹੈ। ਮੈਰਿਟ ਦੇ ਅਧਾਰ ਤੇ ਤਬਦੀਲ ਹੋ ਰਿਹਾ ਹੈ। ਜਿਸ ਤਬਦੀਲੀ ਨੂੰ ਤੁਸੀਂ ਦੇਖ ਸਕੋ , ਅਤੇ ਮਹਿਸੂਸ ਕਰ ਸਕੋ। ਉਸ ਦਾ ਜ਼ਿਕਰ ਕਰ ਰਿਹਾ ਹਾਂ।
ਉਂਨਾਂ ਕਿਹਾ ਕਿ ਗੋਰਮਿੰਟ ਸਕੂਲਾਂ ਵਿੱਚ ਵਧੀਆਂ ਸਿੱਖਿਆ ਦੇਣਾ। ਗਰੀਬ ਬਚਿਆਂ ਨੂੰ ਵਧੀਆਂ ਤਾਲੀਮ ਦੇਣਾ ਮੁੱਖ ਮਨੋਰਥ ਲੈ ਕੇ ਤੁਰਿਆ ਹਾਂ। ਜਿਸ ਨੂੰ ਪੂਰਾ ਹੁੰਦਾ ਤੁਸੀਂ ਵੇਖ ਰਹੇ ਹੋ।ਮੈਰਿਟ ਤੇ ਹੋ ਰਹੇ ਫ਼ੈਸਲਿਆਂ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਮੈਂ ਕਿਸੇ ਨੂੰ ਅੰਦਰ ਨਹੀਂ ਕੀਤਾ। ਜਿਨਾ ਖ਼ਿਲਾਫ਼ ਕਾਫੀ ਲੰਬੇ ਸਮੇ ਤੋਂ ਕੇਸ ਚਲ ਰਹੇ ਸਨ। ਮੇਰੇ ਵੱਲੋਂ ਖੁੱਲ ਤੇ ਮੈਰਿਟ ਦੇ ਅਧਾਰ ਫ਼ੈਸਲੇ ਨੇ ਸਭ ਦੀਆ ਅੱਖਾਂ ਖੋਲ ਦਿੱਤੀਆਂ ਕਿ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਣ ਹਨ। ਮੇਰੇ ਤੇ ਵੀ ਅੰਦਰੋਂ-ਬਾਹਰੋਂ  ਦਬਾਅ ਪਾਇਆ ਗਿਆ ਸੀ। ਪਰ ਮੈਰਿਟ ਤੇ ਦਿੱਤੇ ਫ਼ੈਸਲੇ ਦਾ ਸਭ ਨੇ ਸਵਾਗਤ ਕੀਤਾ ਸੀ।ਉਂਨਾਂ ਕਿਹਾ ਕਿ ਅਵਾਮ ਦੀ ਦੇਖ ਭਾਲ ਤੇ ਸਿਹਤਯਾਬੀ ਮੇਰਾ ਮੁੱਖ ਏਜੰਡਾ ਹੈ।ਕਰਤਾਰਪੁਰ ਕੌਰੀਡੋਰ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੁੱਲਣ ਨਾਲ ਦੋਹਾਂ ਮੁਲਕਾਂ ਨੂੰ ਲਾਭ ਹੋਣਾ ਹੈ । ਉਸ ਦਾ ਅੰਦਾਜ਼ਾ ਸਹਿਜੇ ਲਾਉਣਾ ਬਹੁਤ ਮੁਸ਼ਕਲ ਹੈ। ਪਰ ਅੰਕੜੇ ਖ਼ੁਦ ਹੀ ਬੋਲਣਗੇ ਤੁਸੀਂ ਇੰਤਜਾਰ  ਕਰੋ। ਪਾਕਿਸਤਾਨ ਦੁਨੀਆਂ ਦਾ ਬਿਹਤਰੀਨ ਟੂਰਿਸਟ ਹੱਬ ਹੋਵੇਗਾ।ਉਸ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਸਾਲ ਪਹਿਲਾਂ ਮੈਂ ਰਾਜਨੀਤੀ ਵਿੱਚ ਆਇਆ ਸੀ।ਮੈਂ ਇਕ ਗੱਲ ਕਹੀ ਅਤੇ ਉਸੇ ਹੀ ਨੋਟ ‘ਤੇ ਮੈਂ ਅੰਤ ਨੂੰ ਸੰਬੋਧਿਤ ਕਰਾਂਗਾ।ਮੈਂ ਕਿਹਾ ਕਿ ਮੈਂ ਕਦੇ ਵੀ ਕਿਸੇ ਅੱਗੇ ਸਿਰ ਨਹੀਂ ਝੁਕਾਵਾਗਾ ।ਇਨਸ਼ਾ ਅੱਲ੍ਹਾ, ਕਦੇ ਵੀ , ਮੇਰੇ ਦੇਸ਼ ਨੂੰ ਕਿਸੇ ਦੇ ਸਾਹਮਣੇ ਆਪਣੇ ਸਿਰ ਝੁਕਾਉਣ ਦੀ ਇਜਾਜ਼ਤ ਨਹੀਂ ਦਿਆਂਗਾ। ਇਮਰਾਨ ਖਾਨ ਨੇ ਲਾਹੋਰ ਦੀ ਜੇਲ ਚ’ ਸਟੀਲ ਮਿੱਲ ਕੇਸ ਚ’ 7 ਸਾਲ ਦੀ ਸ਼ਜਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਜੇਲ ਕੋਠੜੀ ਚ’ ਲੱਗੇ ਏਅਰਕੰਡੀਸਨਰ ਟੀ.ਵੀ ਨੂੰ ਹਟਾਉਣ ਦਾ ਵੀ ਜ਼ਿਕਰ ਕੀਤਾ । ਪਾਕਿਸਤਾਨੀ ਅਮਰੀਕਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲਣ ਲਈ ਵਾਸ਼ਿੰਗਟਨ ਡੀ.ਸੀ. ਵਿਚ ਭਾਰੀ ਇਕੱਠ ਕੈਪੀਟਲ ਦੇ ਏਰੀਨਾ ਸਟੇਡੀਅਮ ਵਿਖੇ ਅੰਦਾਜ਼ਨ 25,000 ਦੇ ਕਰੀਬ ਲੋਕਾਂ  ਵਿੱਚ  ਜ਼ਿਆਦਾਤਰ ਪਾਕਿਸਤਾਨੀ ਅਮਰੀਕੀ ਇਕੱਤਰ ਹੋਏ ਸਨ। ਜਦ ਕਿ ਸਟੇਡੀਅਮ ਦੀ ਬੈਠਣ ਦੀ ਸਮਰੱਥਾ 20,000 ਹੈ, ਹਾਲਾਂਕਿ ਹਜ਼ਾਰਾਂ ਵਿਦੇਸ਼ੀ ਪਾਕਿਸਤਾਨੀ ਖੇਡਣ ਵਾਲੇ ਖੇਤਰਾਂ ਵਿੱਚ ਬੈਠੇ ਦਿਖਾਈ ਦਿੱਤੇ।

Install Punjabi Akhbar App

Install
×