ਦੱਖਣੀ ਆਸਟ੍ਰੇਲੀਆ ਵਿੱਚ ਇਤਿਹਾਸਕ ਫੈਸਲਾ -ਗਰਭਪਾਤ ਹੁਣ ਗੈਰ-ਕਾਨੂੰਨੀ ਦੇਇਰੇ ਤੋਂ ਬਾਹਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਅਟਾਰਨੀ ਜਨਰਲ -ਵਿਕੀ ਚੈਂਪਮੈਨ, ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਦੇ ਹੇਠਲੇ ਸਦਨ ਵਿੱਚ ਹੋਈ ਵੋਟਿੰਗ ਦੌਰਾਨ, ਮਹਿਲਾਵਾਂ ਦੇ ਗਰਭਪਾਤ ਨੂੰ ਗੈਰ-ਕਾਨੂੰਨੀ ਦਾਇਰੇ ਵਿੱਚੋਂ ਬਾਹਰ ਕੱਢਣ ਲਈ ਫਰਵਰੀ ਦੇ ਮਹੀਨੇ ਵਿੱਚ ਵੋਟਿੰਗ ਕੀਤੀ ਗਈ ਅਤੇ ਇਸ ਕਾਰਜ ਨੂੰ ਗੈਰ-ਕਾਨੂੰਨੀ ਕਾਰਜ ਦੇ ਖ਼ਿਲਾਫ਼ 15 ਦੇ ਮੁਕਾਬਲੇ 29 ਵੋਟ ਪਏ ਸਨ ਅਤੇ ਇਸ ਬਿਲ ਨੂੰ ਪ੍ਰਵਾਨਗੀ ਵਾਸਤੇ ਉਪਰਲੇ ਸਦਨ ਵਿੱਚ ਭੇਜਿਆ ਗਿਆ ਸੀ। ਹੁਣ ਇਸ ਬਿਲ ਨੂੰ ਉਪਰਲੇ ਸਦਨ ਵਿੱਚ ਵੀ ਪ੍ਰਵਾਨਗੀ ਮਿਲ ਗਈ ਹੈ ਅਤੇ ਇਸ ਤਰ੍ਹਾਂ ਨਾਲ ਹੁਣ ਰਾਜ ਅੰਦਰ ਗਰਭਪਾਤ ਕਰਨਾ ਜਾਂ ਕਰਵਾਉਣਾ ਗੈਰ-ਕਾਨੂੰਨੀ ਨਹੀਂ ਰਿਹਾ ਅਤੇ ਇਸਨੂੰ ਮਹਿਲਾਵਾਂ ਦੇ ਹੱਕ ਵੱਜੋਂ ਮੰਨ ਲਿਆ ਗਿਆ ਹੈ।

(ਦੋਹਾਂ ਸਦਨਾਂ ਦੇ ਐਮ.ਪੀ. ਜਿਨ੍ਹਾਂ ਨੇ ਉਕਤ ਬਿਲ ਦੀ ਪ੍ਰਵਾਨਗੀ ਲਈ ਵੋਟ ਦਿੱਤੇ)

ਇਸ ਨਵੇਂ ਕਾਨੂੰਨ ਦੇ ਤਹਿਤ ਹੁਣ ਗਰਭਪਾਤ ਕਰਵਾਉਣਾ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਸਗੋਂ ਇਸਨੂੰ ਮਹਿਲਾਵਾਂ ਦੀ ਸਿਹਤ ਦਾ ਮਾਮਲਾ ਮੰਨਿਆ ਜਾਵੇਗਾ ਅਤੇ ਅਜਿਹਾ ਹੀ ਵਿਕਟੋਰੀਆ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਵੀ ਕੀਤਾ ਜਾਂਦਾ ਹੈ। ੳਕਤ ਕਾਰਜ ਨੂੰ ਹੁਣ 22 ਹਫ਼ਤਿਆਂ ਅਤੇ 6 ਦਿਨਾਂ ਤੱਕ ਦੇ ਗਰਭ ਧਾਰਨ ਸਮੇਂ ਦੌਰਾਨ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਤਜੁਰਬੇਕਾਰ ਮੈਡੀਕਲ ਪ੍ਰੈਕਟਿਸ਼ਨਰ ਵੱਲੋਂ ਹੀ ਹੋਣਾ ਚਾਹੀਦਾ ਹੈ। ਮਿੱਥੇ ਸਮੇਂ ਤੋਂ ਬਾਅਦ ਜੇਕਰ ਗਰਭਪਾਤ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਵਿੱਚ ਦੋ ਤਜੁਰਬੇਕਾਰ ਮੈਡੀਕਲ ਪ੍ਰੈਕਟਿਸ਼ਨਰਾਂ ਦੀ ਰਾਇ ਸ਼ੁਮਾਰ ਹੋਣੀ ਜ਼ਰੂਰੀ ਹੈ ਅਤੇ ਇਸ ਵਿੱਚ ਇਹ ਦੱਸਣਾ ਹੋਵੇਗਾ ਕਿ ਗਰਭ-ਧਾਰਕ ਦੀ ਸਿਹਤ ਨੂੰ ਖਤਰਾ ਹੈ, ਜਾਂ ਬੱਚੇ ਦੀ ਸਿਹਤਯਾਬੀ ਪੂਰਨ ਰੂਪ ਵਿੱਚ ਨਹੀਂ ਹੈ ਅਤੇ ਜਾਂ ਫੇਰ ਜੱਚਾ ਦੀ ਸਰੀਰਕ ਅਤੇ ਮਾਨਸਿਕ ਸਥਿਤੀਆਂ ਅਜਿਹੀਆਂ ਨਹੀਂ ਹਨ ਕਿ ਉਹ ਬੱਚਾ ਪੈਦਾ ਕਰ ਸਕੇ ਅਤੇ ਇਸ ਨਾਲ ਉਸਦੇ ਸਰੀਰ ਅਤੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

Install Punjabi Akhbar App

Install
×